2 ਮਹੀਨੇ ਪਹਿਲਾਂ ਸੜਕ ਹਾਦਸੇ 'ਚ ਪਤੀ ਦੀ ਹੋਈ ਮੌਤ, ਫਿਰ ਵਾਪਰੀ ਚੋਰੀ ਦੀ ਘਟਨਾ, ਨਹੀਂ ਮਿਲ ਰਿਹਾ ਇਨਸਾਫ਼

Sunday, Dec 31, 2023 - 03:24 PM (IST)

ਗੜ੍ਹਸ਼ੰਕਰ (ਸ਼ੋਰੀ)- ਇਥੋਂ ਦੇ ਪਿੰਡ ਗੜੀ ਮੱਟੋਂ ਦੇ ਇਕ ਵਿਅਕਤੀ ਦੀ ਦੋ ਮਹੀਨੇ ਪਹਿਲਾਂ ਗੜ੍ਹਸ਼ੰਕਰ ਚੰਡੀਗੜ ਰੋਡ 'ਤੇ ਪਿੰਡ ਚੱਕ ਫੁੱਲੂ ਦੇ ਨਜ਼ਦੀਕ ਸੜਕ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਜਾਣ ਉਪਰੰਤ ਮੌਤ ਹੋ ਗਈ ਸੀ। ਮ੍ਰਿਤਕ ਸੁਖਵਿੰਦਰ ਪਾਲ ਦੀ ਪਤਨੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦਾ ਕਸਬਾ ਸਮੁੰਦੜਾਂ ਦੇ ਨਜ਼ਦੀਕ ਅਕਤੂਬਰ ਮਹੀਨੇ ਦੇ ਅਖੀਰ ਵਿੱਚ ਕਿਸੇ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰ ਕੇ ਐਕਸੀਡੈਂਟ ਕਰ ਦਿੱਤਾ ਗਿਆ ਸੀ, ਸੁਖਵਿੰਦਰ ਪਾਲ ਮੋਟਰਸਾਈਕਲ ਅਤੇ ਸਵਾਰ ਸੀ। ਗੁਰਪ੍ਰੀਤ ਨੇ ਦੱਸਿਆ ਕਿ ਜ਼ਖ਼ਮੀ ਹਾਲਤ ਵਿੱਚ ਉਸ ਦੇ ਪਤੀ ਨੇ ਉਸ ਨੂੰ ਫੋਨ ਕਰਕੇ ਹਾਦਸੇ ਸਬੰਧੀ ਜਾਣਕਾਰੀ ਦਿੱਤੀ ਸੀ ਅਤੇ ਉਹ ਆਪਣੇ ਇਕ ਰਿਸ਼ਤੇਦਾਰ ਨੂੰ ਲੈ ਕੇ ਮੌਕੇ 'ਤੇ ਪਹੁੰਚ ਕੇ ਫੱਟੜ ਹੋਏ ਸੁਖਵਿੰਦਰ ਪਾਲ ਨੂੰ ਇਲਾਜ ਲਈ ਹਸਪਤਾਲ ਲੈ ਗਏ ਸਨ। ਉਸ ਨੇ ਦੱਸਿਆ ਕਿ ਦੂਜੇ ਦਿਨ ਸਵੇਰੇ ਜਦ ਉਹ ਮੋਟਰਸਾਈਕਲ ਚੁੱਕਣ ਪਹੁੰਚੇ ਤਾਂ ਉੱਥੇ ਮੋਟਰਸਾਈਕਲ ਨਹੀਂ ਸੀ।

ਇਹ ਵੀ ਪੜ੍ਹੋ : ਯਾਦਾਂ ’ਚ ਸਾਲ 2023: 'ਬਾਬਾ ਬੋਹੜ' ਦੇ ਦਿਹਾਂਤ ਸਣੇ ਪੰਜਾਬ ਦੀ ਸਿਆਸਤ ’ਚ ਹੋਈਆਂ ਇਹ ਵੱਡੀਆਂ ਘਟਨਾਵਾਂ

ਗੰਭੀਰ ਰੂਪ ਵਿੱਚ ਫੱਟੜ ਹੋਏ ਸੁਖਵਿੰਦਰ ਪਾਲ ਦੀ ਕੁਝ ਦਿਨ ਉਪਰੰਤ ਮੌਤ ਹੋ ਗਈ ਅਤੇ ਜਿਸ ਦਿਨ ਉਹ ਆਪਣੇ ਪਤੀ ਦੇ ਫੁੱਲ ਤਾਰਨ ਲਈ ਗਏ ਤਾਂ ਉਸ ਦੇ ਪਤੀ ਦੀ ਮੋਟਰਸਾਈਕਲ ਰਿਪੇਅਰ ਕਰਨ ਦੀ ਦੁਕਾਨ ਵਿੱਚ ਚੋਰੀ ਹੋ ਜਾਂਦੀ ਹੈ, ਜੋ ਕਿ ਹਾਦਸੇ ਉਪਰੰਤ ਕਈ ਦਿਨ ਤੋਂ ਬੰਦ ਪਈ ਹੋਈ ਸੀ। ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਸ ਨੇ ਇਸ ਚੋਰੀ ਸਬੰਧੀ ਪੁਲਸ ਥਾਣਾ ਗੜਸ਼ੰਕਰ ਵਿੱਚ ਲਿਖਤੀ ਤੌਰ 'ਤੇ ਇਤਲਾਹ ਵੀ ਦਿੱਤੀ ਸੀ ਅਤੇ ਹਲਕਾ ਵਿਧਾਇਕ ਦੇ ਦਫ਼ਤਰ ਵਿੱਚ ਵੀ ਇਸ ਦੀ ਸੂਚਨਾ ਦਿੱਤੀ ਸੀ। ਪਰ ਅੱਜ ਤੱਕ ਨਾ ਤਾਂ ਹੋਏ ਐਕਸੀਡੈਂਟ ਸਬੰਧੀ ਕੋਈ ਕਾਰਵਾਈ ਹੋਈ, ਨਾ ਹੀ ਗੁੰਮ ਹੋਏ ਮੋਟਰਸਾਈਕਲ ਸਬੰਧੀ ਕੋਈ ਰਿਪੋਰਟ ਦਰਜ ਹੋਈ ਅਤੇ ਨਾ ਹੀ ਪੁਲਸ ਹੋਈ ਚੋਰੀ ਸਬੰਧੀ ਕੋਈ ਸੁਰਾਖ ਲਗਾ ਸਕੀ ਹੈ। ਆਰਥਿਕ ਪੱਖ ਤੋਂ ਬੇਹਦ ਕਮਜੋਰ ਇਸ ਪਰਿਵਾਰ ਦੀ ਸੁਣਵਾਈ ਸਰਕਾਰੇ ਦਰਬਾਰੇ ਕਿਧਰੇ ਨਾ ਹੋਣ ਕਾਰਨ ਇਸ ਪਰਿਵਾਰ ਨੂੰ ਹੁਣ ਸਿਰਫ ਉੱਚ ਅਧਿਕਾਰੀਆਂ ਤੋਂ ਹੀ ਇਨਸਾਫ਼ ਦੀ ਉਮੀਦ ਬਚੀ ਹੈ।

ਪੀੜਤ ਪਰਿਵਾਰ ਦੀ ਸਰਕਾਰ ਕਰੇ ਮਦਦ
ਮ੍ਰਿਤਕ ਸੁਖਵਿੰਦਰ ਪਾਲ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਅਤੇ ਦਸਵੀਂ ਜਮਾਤ ਵਿੱਚ ਪੜ੍ਹਦੀ ਲੜਕੀ ਅਤੇ ਛੇਵੀਂ ਜਮਾਤ ਵਿੱਚ ਪੜਦੇ ਲੜਕੇ ਨੂੰ ਸਰਕਾਰੀ ਸਹਾਇਤਾ ਦੀ ਵੱਡੇ ਪੱਧਰ 'ਤੇ ਫ਼ੋਰੀ ਲੋੜ ਹੈ। ਇਨ੍ਹਾਂ ਕੋਲ ਕੋਈ ਵੀ ਆਰਥਿਕ ਵਸੀਲਾ ਨਾ ਹੋਣ ਕਾਰਨ ਜ਼ਿੰਦਗੀ ਦੀ ਗੁਜਰ ਬਸਰ ਮੁਸ਼ਕਿਲ ਵਿੱਚ ਦਿਸ ਰਹੀ ਹੈ, ਆਮ ਲੋਕਾਂ ਦੀ ਮੰਗ ਹੈ ਕਿ ਚੋਰੀ ਹੋਏ ਮੋਟਰਸਾਈਕਲ ਦੀ ਪੁਲਸ ਭਾਲ ਕਰਕੇ ਦੇਵੇ ਅਤੇ ਨਾਲ ਹੀ ਉਨ੍ਹਾਂ ਦੀ ਦੁਕਾਨ ਅਤੇ ਹੋਈ ਚੋਰੀ ਦਾ ਸੁਰਾਗ ਲੱਭ ਕੇ ਪੁਲਸ ਉਨ੍ਹਾਂ ਨੂੰ ਇਨਸਾਫ਼ ਦੇਵੇ ਅਤੇ ਬਿਨਾਂ ਦੇਰੀ ਸੁਖਵਿੰਦਰ ਪਾਲ ਨੂੰ ਟੱਕਰ ਮਾਰ ਕੇ ਹਾਦਸੇ ਨੂੰ ਅੰਜਾਮ ਦੇਣ ਵਾਲੇ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ।

ਇਸ ਸਬੰਧੀ ਜਦ ਪੁਲਸ ਥਾਣਾ ਗੜਸੰਕਰ ਤੋਂ ਇੰਚਾਰਜ ਐੱਸ. ਐੱਚ. ਓ. ਜੈਪਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਸੜਕ ਹਾਦਸੇ ਸਬੰਧੀ ਪੁਲਸ ਚੌਂਕੀ ਸਮੁੰਦੜਾਂ ਨੂੰ ਪੀਜੀਆਈ ਚੰਡੀਗੜ ਤੋਂ ਇਤਲਾਹ ਮਿਲੀ ਸੀ ਅਤੇ ਜਦ ਪੁਲਸ ਪਾਰਟੀ ਬਿਆਨ ਲੈਣ ਲਈ ਉੱਥੇ ਪਹੁੰਚੀ ਤਾਂ ਡਾਕਟਰਾਂ ਵੱਲੋਂ ਉਸ ਨੂੰ ਬਿਆਨ ਦੇਣ ਤੋਂ ਅਨਫਿਟ ਦੱਸਿਆ ਗਿਆ ਅਤੇ ਉਪਰੰਤ ਇਸ ਦੇ ਸੁਖਵਿੰਦਰ ਪਾਲ ਦੀ ਮੌਤ ਹੋ ਜਾਂਦੀ ਹੈ ਅਤੇ ਪਰਿਵਾਰ ਵੱਲੋਂ ਬਿਨਾਂ ਪੋਸਟਮਾਰਟਮ ਅਤੇ ਪੁਲਸ ਨੂੰ ਇਤਲਾਅ ਦਿੱਤੇ ਬਿਨਾਂ ਹੀ ਅੰਤਿਮ ਸੰਸਕਾਰ ਕਰ ਦਿੱਤਾ ਗਿਆ, ਜਿਸ ਕਾਰਨ ਬਣਦੀ ਕਾਰਵਾਈ ਨਹੀਂ ਹੋ ਸਕੀ। ਉਸ ਨੇ ਦੱਸਿਆ ਕਿ ਹੁਣ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਚੁੱਕਾ ਹੈ ਅਤੇ ਉਹ ਪੀੜਤ ਨੂੰ ਇਨਸਾਫ਼ ਦੇਣ ਲਈ ਬਣਦੀ ਕਾਰਵਾਈ ਕਰਨਗੇ।

ਇਹ ਵੀ ਪੜ੍ਹੋ : ਸੀਤ ਲਹਿਰ ਦਾ ਜ਼ੋਰ, ਧੁੰਦ ਤੇ ਕੰਬਣੀ ਨਾਲ ਹੋਵੇਗਾ ‘ਨਵੇਂ ਸਾਲ ਦਾ ਸਵਾਗਤ’, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News