ਸੜਕ ਹਾਦਸੇ ’ਚ 1 ਦੀ ਮੌਤ, SSF ਨੇ ਬਚਾਈ 2 ਲੋਕਾਂ ਦੀ ਜਾਨ

Saturday, Nov 16, 2024 - 03:43 PM (IST)

ਸੜਕ ਹਾਦਸੇ ’ਚ 1 ਦੀ ਮੌਤ, SSF ਨੇ ਬਚਾਈ 2 ਲੋਕਾਂ ਦੀ ਜਾਨ

ਸੰਗਰੂਰ/ਕਾਂਸਲ (ਸਿੰਗਲਾ, ਕਾਂਸਲ)- ਨੈਸ਼ਨਲ ਹਾਈਵੇਅ 7 ਚੰਡੀਗੜ੍ਹ ਬਠਿੰਡਾ ’ਤੇ ਗ੍ਰੈਂਡ ਟੂਲਿਪ ਪੈਲਸ ਨੇੜੇ ਭਿੰਡਰਾ ਵਿਖੇ ਵਾਪਰੇ ਸੜਕ ਹਾਦਸੇ ’ਚ 1 ਵਿਅਕਤੀ ਦੀ ਮੌਤ ਹੋ ਗਈ। ਐੱਸ.ਐੱਸ.ਐਫ. ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਤਿੰਨ ਵਿਅਕਤੀ ਵਿਰੇਂਦਰ ਪੁੱਤਰ ਬੰਗਾਲੀ ਰਾਏ, ਅਮਰ ਪੁੱਤਰ ਜਗਨਾਥ ਤੇ ਮੁਹੰਮਦ ਅੰਸਾਰੀ ਇਕ ਮੋਟਰਸਾਈਕਲ ਸਵਾਰ ਇਕ ਹੋ ਕੇ ਜਾ ਰਹੇ ਸਨ ਅਤੇ ਪਿੰਡ ਭਿੰਡਰਾਂ ਵਿਖੇ ਗ੍ਰੈਂਡ ਟੂਲਿਪ ਪੈਲੇਸ ਨਜ਼ਦੀਕ ਟਰਾਲੇ ਨੂੰ ਓਵਰਟੇਕ ਕਰਦੇ ਸਮੇਂ ਮੋਟਰਸਾਈਕਲ ਡਿਵਾਇਡਰ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਿਆ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਲੋਕਾਂ ਲਈ ਖ਼ਤਰੇ ਦੀ ਘੰਟੀ! ਹੋਸ਼ ਉਡਾ ਦੇਵੇਗੀ ਇਹ ਖ਼ਬਰ

ਹਾਦਸੇ ’ਚ ਮੁਹੰਮਦ ਅੰਸਾਰੀ ਦੀ ਮੌਤ ਹੋ ਗਈ। ਜਦਕਿ ਦੋਵੇਂ ਜ਼ਖਮੀਆਂ ਨੂੰ ਐੱਸ.ਐੱਸ.ਐੱਫ. ਵੱਲੋਂ ਮੁੱਢਲੀ ਸਹਾਇਤਾ ਤੋਂ ਬਾਅਦ ਹਸਪਤਾਲ ਦਾਖਲ ਕਰਵਾਇਆ ਗਿਆ। ਹਾਦਸੇ ਤੋਂ ਬਾਅਦ ਕੁਝ ਹੀ ਮਿੰਟਾਂ ’ਚ ਐੱਸ.ਐੱਸ.ਐੱਫ. ਦੀ ਟੀਮ ਮੌਕੇ ’ਤੇ ਪਹੁੰਚੀ ਤੇ ਜ਼ਖਮੀਆਂ ਦੀ ਸਾਂਭ ਕਰਦਿਆਂ ਰੂਟ ਕਲੀਅਰ ਕਰਵਾਇਆ ਅਤੇ ਕਾਰਵਾਈ ਲਈ ਥਾਣਾ ਸਦਰ ਸੰਗਰੂਰ ਨੂੰ ਇਤਲਾਹ ਦਿੱਤੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News