ਲੁਧਿਆਣਾ ਤੋਂ ਪਰਤ ਰਿਹਾ ਪਰਿਵਾਰ ਫਗਵਾੜਾ ’ਚ ਹੋਇਆ ਸੜਕ ਹਾਦਸੇ ਦਾ ਸ਼ਿਕਾਰ, ਇਕ ਦੀ ਮੌਤ

Monday, Nov 25, 2024 - 05:11 AM (IST)

ਲੁਧਿਆਣਾ ਤੋਂ ਪਰਤ ਰਿਹਾ ਪਰਿਵਾਰ ਫਗਵਾੜਾ ’ਚ ਹੋਇਆ ਸੜਕ ਹਾਦਸੇ ਦਾ ਸ਼ਿਕਾਰ, ਇਕ ਦੀ ਮੌਤ

ਫਗਵਾੜਾ (ਜਲੋਟਾ) - ਲੁਧਿਆਣਾ ’ਚ ਇਕ ਵਿਆਹ ਸਮਾਗਮ ਤੋਂ ਵਾਪਸ ਪਰਤ ਰਹੇ ਇਕ ਪਰਿਵਾਰ ’ਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ, ਜਦੋਂ ਕੌਮੀ ਰਾਜ ਮਾਰਗ ਨੰਬਰ 1 ’ਤੇ ਸਥਾਨਕ ਬੋਨ ਮਿੱਲ ਨੇੜੇ ਇਕ ਤੇਜ਼ ਰਫ਼ਤਾਰ ਕੈਂਟਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਪਰਿਵਾਰ ਦੇ ਇਕ ਮੈਂਬਰ ਜਿਸਦੀ ਪਛਾਣ ਚੰਦਰਭਾਨ ਪਾਰਿਖ (ਪੁਰੋਹਿਤ) ਪੁੱਤਰ ਬਜਰੰਗ ਲਾਲ ਪਾਰਿਖ (ਪੁਰੋਹਿਤ) ਵਾਸੀ ਫਲੈਟ ਨੰਬਰ 201 ਰੋਜ਼ਵੁੱਡ ਅਪਾਰਟਮੈਂਟ, ਗਿਰਧਰ ਕਲੋਨੀ, ਮੁਰਲੀਪੁਰਾ, ਜੈਪੁਰ, ਰਾਜਸਥਾਨ ਵਜੋਂ ਹੋਈ ਹੈ ਦੀ ਮੌਤ ਹੋ ਗਈ ਹੈ।

ਪੁਲਸ ਨੇ ਮ੍ਰਿਤਕ ਚੰਦਰਭਾਨ ਪਾਰਿਖ (ਪੁਰੋਹਿਤ) ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਭੇਜ ਦਿੱਤਾ ਹੈ। ਇਸ ਹਾਦਸੇ ’ਚ ਕਾਰ ’ਚ ਸਵਾਰ ਪਰਿਵਾਰ ਦੇ ਹੋਰ ਮੈਂਬਰ ਵੀ ਜ਼ਖਮੀ ਹੋਏ ਦੱਸੇ ਜਾਂਦੇ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਪੁਲਸ ਨੇ ਮ੍ਰਿਤਕ ਚੰਦਰਭਾਨ ਪਾਰਿਖ (ਪੁਰੋਹਿਤ) ਦੇ ਚਚੇਰੇ ਭਰਾ ਕੈਲਾਸ਼ ਚੰਦਰ ਪਾਰਿਖ (ਪੁਰੋਹਿਤ) ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਪੁਲਸ ਵਾਪਰੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।


author

Inder Prajapati

Content Editor

Related News