ਪਤਨੀ ਤੋਂ ਦੁਖੀ ਪਤੀ ਨੇ ਕੀਤੀ ਖੁਦਕੁਸ਼ੀ

02/22/2020 8:17:44 PM

ਹੁਸ਼ਿਆਰਪੁਰ, (ਅਮਰਿੰਦਰ)— ਪਤਨੀ ਦੀ ਬੇਵਫਾਈ ਤੋਂ ਦੁਖੀ ਇਕ ਵਿਅਕਤੀ ਨੇ ਸ਼ਨੀਵਾਰ ਸਵੇਰੇ ਚੂਹੇ ਮਾਰਨ ਵਾਲੀ ਦਵਾਈ ਨਿਗਲ ਕੇ ਉਸ ਸਮੇਂ ਜਾਨ ਦੇਣ ਦੀ ਕੋਸ਼ਿਸ਼ ਕੀਤੀ ਜਦੋਂ ਵਾਰ-ਵਾਰ ਮਿੰਨਤਾਂ ਕਰਨ 'ਤੇ ਵੀ ਪਤਨੀ ਨੇ ਪ੍ਰੇਮੀ ਦਾ ਸਾਥ ਛੱਡ ਘਰ ਪਰਤਣ ਤੋਂ ਸਾਫ਼ ਤੌਰ 'ਤੇ ਨਾਂਹ ਕਰ ਦਿੱਤੀ। ਜਾਣਕਾਰੀ ਮੁਤਾਬਕ ਸ਼ਨੀਵਾਰ ਸਵੇਰੇ ਜਦੋਂ ਰਾਮਨਿਵਾਸ ਕੰਮ 'ਤੇ ਨਹੀਂ ਗਿਆ ਤਾਂ ਪਰਿਵਾਰ ਵਾਲੇ ਉਸਨੂੰ ਦੇਖਣ ਪੁੱਜੇ ਤਾਂ ਵੇਖਿਆ ਕਿ ਰਾਮਨਿਵਾਸ ਵਾਰ-ਵਾਰ ਉਲਟੀ ਕਰ ਰਿਹਾ ਸੀ। ਪੁੱਛਣ 'ਤੇ ਜਦੋਂ ਬੇਹੋਸ਼ੀ ਦੀ ਹਾਲਤ 'ਚ ਉਸ ਦੇ ਹੱਥ 'ਚ ਪਏ ਚੂਹੇ ਮਾਰਨ ਵਾਲੀ ਦਵਾਈ ਵੇਖੀ ਤਾਂ ਪਰਿਵਾਰ ਵਾਲੇ ਉਸਨੂੰ ਮੋਟਰਸਾਈਕਲ 'ਤੇ ਬਿਠਾ ਕੇ ਇਲਾਜ ਲਈ ਸਿਵਲ ਹਸਪਤਾਲ ਲੈ ਕੇ ਪਹੁੰਚ ਗਏ। ਡਾਕਟਰਾਂ ਨੇ ਦੱਸਿਆ ਕਿ ਰਾਮ ਨਿਵਾਸ ਦੀ ਹਾਲਤ ਗੰਭੀਰ ਹੋਣ ਕਾਰਨ 24 ਘੰਟੇ ਦੇ ਬਾਅਦ ਹੀ ਉਹ ਕੁਝ ਦੱਸ ਸਕਣਗੇ।

ਪਤਨੀ ਦੀ ਬੇਵਫਾਈ ਤੋਂ ਸੀ ਪ੍ਰੇਸ਼ਾਨ
ਸਿਵਲ ਹਸਪਤਾਲ 'ਚ ਬੇਹੋਸ਼ੀ ਦੇ ਹਾਲਤ 'ਚ ਰਾਮਨਿਵਾਸ ਨੂੰ ਲੈ ਕੇ ਪੁੱਜੇ ਉਸਦੇ ਭਰਾ ਬਨਾਰਸੀ ਲਾਲ ਨੇ ਦੱਸਿਆ ਕਿ ਉਹ ਪਟਿਆਲ ਪਿੰਡ ਨੇੜੇ ਇਕ ਇੱਟਾਂ ਦੇ ਭੱਠੇ 'ਤੇ ਕੰਮ ਕਰਦੇ ਹਨ । ਮੂਲਰੁਪ ਤੋਂ ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਕਾਸਗੰਜ ਦੇ ਰਹਿਣ ਵਾਲੇ 36 ਸਾਲਾ ਰਾਮਨਿਵਾਸ ਪੁੱਤਰ ਭੀਮ ਆਪਣੀ ਪਤਨੀ ਉਰਮਿਲਾ ਦੇ ਨਾਲ ਇੱਟਾਂ ਦੇ ਭੱਠੇ 'ਤੇ ਕੰਮ ਕਰਦਾ ਹੈ । ਉਰਮਿਲਾ ਨੇ 6 ਬੱਚੀਆਂ ਨੂੰ ਜਨਮ ਦਿੱਤਾ ਜਿਸ 'ਚੋਂ 2 ਦੀ ਮੌਤ ਹੋ ਚੁੱਕੀ ਹੈ । ਇਸ ਦੌਰਾਨ ਉਰਮਿਲਾ ਰਾਮਨਿਵਾਸ ਦੇ ਦੋਸਤ ਦੇ ਨਾਲ ਫਰਾਰ ਹੋ ਦਾਦਰੀ ( ਗਾਜਿਆਬਾਦ ) ਚੱਲੀ ਗਈ । ਪਤਨੀ ਦੇ ਇਸ ਤਰ੍ਹਾਂ ਫਰਾਰ ਹੋਣ ਤੋਂ ਦੁਖੀ ਰਾਮਨਿਵਾਸ ਦੇ ਵਾਰ-ਵਾਰ ਕਹਿਣ 'ਤੇ ਕੁੱਝ ਸਮਾਂ ਪਹਿਲਾਂ ਉਹ ਪਰਤੀ ਤਾਂ ਉਹ ਫਿਰ ਚਲੀ ਗਈ ਸੀ । ਸ਼ਨੀਵਾਰ ਜਦੋਂ ਉਸਨੇ ਸਾਫ਼ ਸਾਫ਼ ਕਹਿ ਦਿੱਤਾ ਕਿ ਉਹ ਹੁਣ ਘਰ ਨਹੀਂ ਪਰਤੇਗੀ ਤਾਂ ਰਾਮਨਿਵਾਸ ਨੇ ਦੁਖੀ ਹੋ ਚੂਹੇ ਮਾਰਨ ਦੀ ਦਵਾਈ ਨਿਗਲ ਆਤਮ ਹੱਤਿਆ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਹੈ ।

 

 

KamalJeet Singh

Content Editor

Related News