ਹੁਸ਼ਿਆਰਪੁਰ ਹਾਈਵੇਅ ’ਤੇ ਨੰਗਲ ਸ਼ਾਮਾ ਚੌਕ ’ਚ ਕੀਤੀ ਵਿਸ਼ੇਸ਼ ਨਾਕਾਬੰਦੀ

Saturday, Apr 17, 2021 - 03:06 PM (IST)

ਹੁਸ਼ਿਆਰਪੁਰ ਹਾਈਵੇਅ ’ਤੇ ਨੰਗਲ ਸ਼ਾਮਾ ਚੌਕ ’ਚ ਕੀਤੀ ਵਿਸ਼ੇਸ਼ ਨਾਕਾਬੰਦੀ

ਜਲੰਧਰ (ਮਹੇਸ਼)- ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਾਈਟ ਕਰਫ਼ਿਊ ਦੀ ਉਲੰਘਣਾ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਹ ਗੱਲ ਏ. ਸੀ. ਪੀ. ਜਲੰਧਰ ਸੈਂਟਰਲ ਹਰਸਿਮਰਤ ਸਿੰਘ ਛੇਤਰਾ ਨੇ ਸ਼ੁੱਕਰਵਾਰ ਨੂੰ ਕਹੀ। ਉਨ੍ਹਾਂ ਕਿਹਾ ਕਿ ਵੇਖਣ ਨੂੰ ਮਿਲ ਰਿਹਾ ਸੀ ਕਿ ਲੋਕ ਨਾਈਟ ਕਰਫ਼ਿਊ ਦੀ ਪ੍ਰਵਾਹ ਨਾ ਕਰਦੇ ਹੋਏ ਬੇਖੌਫ ਸੜਕਾਂ ’ਤੇ ਅੱਧੀ ਰਾਤ ਤੱਕ ਘੁੰਮ ਰਹੇ ਹਨ। ਨਾਕਿਆਂ ’ਤੇ ਖੜ੍ਹੇ ਅਤੇ ਗਸ਼ਤ ਕਰ ਰਹੇ ਪੁਲਸ ਮੁਲਾਜ਼ਮਾਂ ਦੇ ਵਾਰ-ਵਾਰ ਚਿਤਾਵਨੀ ਦਿੱਤੇ ਜਾਣ ਦੇ ਬਾਵਜੂਦ ਵੀ ਉਨ੍ਹਾਂ ’ਤੇ ਕੋਈ ਅਸਰ ਨਹੀਂ ਹੋ ਰਿਹਾ ਹੈ, ਜਿਸ ਕਾਰਣ ਪੁਲਸ ਨੇ ਅਜਿਹੇ ਲੋਕਾਂ ’ਤੇ ਸ਼ਿਕੰਜਾ ਕਸਣ ਲਈ ਸਖਤੀ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਅਮਰੀਕਾ ’ਚ ਗੋਲੀਆਂ ਮਾਰ ਕੇ ਕਤਲ ਕੀਤੇ ਸਿੱਖਾਂ ’ਚ ਹੁਸ਼ਿਆਰਪੁਰ ਦਾ ਜਸਵਿੰਦਰ ਵੀ ਸ਼ਾਮਲ, ਪਰਿਵਾਰ ਹਾਲੋ-ਬੇਹਾਲ

ਥਾਣਾ ਰਾਮਾ ਮੰਡੀ, ਥਾਣਾ ਬਾਰਾਂਦਰੀ, ਥਾਣਾ ਡਿਵੀਜ਼ਨ ਨੰ.-2, ਥਾਣਾ ਡਿਵੀਜ਼ਨ ਨੰ. 4 ’ਚ ਪੈਂਦੇ ਖੇਤਰਾਂ ਦੀ ਕਮਾਨ ਵੇਖ ਰਹੇ ਯੁਵਾ ਪੀ. ਪੀ. ਐੱਸ. ਅਧਿਕਾਰੀ ਛੇਤਰਾ ਨੇ ਕਿਹਾ ਕਿ ਨਾਈਟ ਕਰਫਿਊ ਦੀ ਪਾਲਣਾ ਨੂੰ ਹਰ ਹਾਲ ਵਿਚ ਯਕੀਨੀ ਬਣਾਉਣ ਲਈ ਜਗ੍ਹਾ-ਜਗ੍ਹਾ ਪੁਲਸ ਦੀ ਨਾਕਾਬੰਦੀ ਰਹੇਗੀ ਅਤੇ ਇਸ ਦੌਰਾਨ ਜਿਹੜਾ ਵੀ ਸੜਕ ’ਤੇ ਘੁੰਮਦਾ ਦਿਖਾਈ ਦੇਵੇਗਾ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਥਾਣਾ ਰਾਮਾ ਮੰਡੀ ਦੇ ਮੁਖੀ ਇੰਸਪੈਕਟਰ ਸੁਲੱਖਣ ਸਿੰਘ ਬਾਜਵਾ ਤੇ ਦਕੋਹਾ (ਨੰਗਲ ਸ਼ਾਮਾ) ਪੁਲਸ ਚੌਕੀ ਦੇ ਮੁਖੀ ਸੁਰਿੰਦਰਪਾਲ ਸਿੰਘ ਵੱਲੋਂ ਕੀਤੀ ਗਈ ਵਿਸ਼ੇਸ਼ ਨਾਕਾਬੰਦੀ ਦੌਰਾਨ ਕਰਫ਼ਿਊ ਦਾ ਉਲੰਘਣ ਕਰ ਰਹੇ ਲੋਕਾਂ ’ਤੇ ਬਣਦੀ ਕਾਰਵਾਈ ਕੀਤੀ ਗਈ।

ਇਹ ਵੀ ਪੜ੍ਹੋ : ਕਲਯੁਗੀ ਅਧਿਆਪਕ ਦਾ ਸ਼ਰਮਨਾਕ ਕਾਰਾ, ਕੁੜੀ ਨੂੰ ਅਸ਼ਲੀਲ ਵੀਡੀਓ ਵਿਖਾ ਕੀਤੀ ਇਹ ਘਿਨਾਉਣੀ ਹਰਕਤ


author

shivani attri

Content Editor

Related News