ਦਸੂਹਾ ''ਚ ਥਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ, 1 ਨੌਜਵਾਨ ਦੀ ਹੋਈ ਮੌਤ, ਦੂਜਾ ਗੰਭੀਰ ਜ਼ਖ਼ਮੀ

Tuesday, Jan 23, 2024 - 08:19 PM (IST)

ਦਸੂਹਾ ''ਚ ਥਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ, 1 ਨੌਜਵਾਨ ਦੀ ਹੋਈ ਮੌਤ, ਦੂਜਾ ਗੰਭੀਰ ਜ਼ਖ਼ਮੀ

ਦਸੂਹਾ (ਝਾਵਰ,ਨਾਗਲਾ)- ਬਲਾਕ ਦਸੂਹਾ ਦੇ ਪਿੰਡ ਉੁਸਮਾਨ ਸ਼ਹੀਦ ਛਾਂਗਲਾ ਰੋਡ 'ਤੇ ਸਕੂਲ ਨਜ਼ਦੀਕ ਥਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ ਮਹਿੰਦਰ ਸਿੰਘ ਨੇ ਦੱਸਿਆ ਕਿ ਭਿਆਨਕ ਹਾਦਸੇ 'ਚ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। 

ਇਹ ਵੀ ਪੜ੍ਹੋ- ਪ੍ਰਾਣ ਪ੍ਰਤਿਸ਼ਠਾ ਸਮਾਰੋਹ ਤੋਂ ਵਾਪਸ ਆ ਕੇ PM ਮੋਦੀ ਨੇ ਆਪਣੇ ਆਵਾਸ 'ਚ ਜਲਾਈ 'ਰਾਮ ਦੇ ਨਾਂ ਦੀ ਜੋਤ', ਦੇਖੋ ਤਸਵੀਰਾਂ

ਮ੍ਰਿਤਕ ਦੀ ਪਛਾਣ ਆਕਾਸ਼ ਪੁੱਤਰ ਸੁਰਿੰਦਰ ਪਾਲ ਵਾਸੀ ਉਸਮਾਨ ਸ਼ਹੀਦ ਅਤੇ ਜ਼ਖ਼ਮੀ ਹੋਏ ਨੌਜਵਾਨ ਦੀ ਪਛਾਣ ਲੱਕੀ ਪੁੱਤਰ ਸਤਪਾਲ ਨਿਵਾਸੀ ਚੱਕ ਅੱਲਾ ਬਖਸ਼ ਯੋਗ ਵਜੋਂ ਹੋਈ ਹੈ। ਜ਼ਖ਼ਮੀ ਹੋਏ ਨੌਜਵਾਨ ਨੂੰ ਇਲਾਜ ਲਈ ਸਿਵਲ ਹਸਪਤਾਲ ਦਸੂਹਾ ਦਾਖਲ ਕਰਵਾਇਆ ਗਿਆ ਹੈ। 

ਇਹ ਵੀ ਪੜ੍ਹੋ- 2 ਸਾਲ ਤੋਂ ਦੁਬਈ ਜੇਲ੍ਹ 'ਚ ਬੰਦ ਹੈ ਮਾਛੀਵਾੜਾ ਦਾ ਨੌਜਵਾਨ, ਵਿਧਵਾ ਮਾਂ ਪੁੱਤਰ ਨੂੰ ਛੁਡਵਾਉਣ ਲਈ ਲਗਾ ਰਹੀ ਗੁਹਾਰ

ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਹਾਦਸਾ ਦੁਪਹਿਰ ਤੋਂ ਬਾਅਦ ਹੋਇਆ ਤੇ ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਦੇ ਪਰਖੱਚੇ ਉੱਡ ਗਏ। ਉਨਾਂ ਦੱਸਿਆ ਕਿ ਥਾਰ ਚਾਲਕ ਮੌਕੇ ਤੋਂ ਗੱਡੀ ਲੈ ਕੇ ਫਰਾਰ ਹੋ ਗਿਆ ਹੈ, ਜਿਸ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harpreet SIngh

Content Editor

Related News