ਚੋਰ ਇਕ ਘੰਟੇ ’ਚ ਹੀ ਲੈ ਗਏ ਘਰ ’ਚੋਂ ਨਕਦੀ ਤੇ ਲੱਖਾਂ ਦੇ ਗਹਿਣੇ

Monday, Nov 18, 2024 - 11:32 AM (IST)

ਚੋਰ ਇਕ ਘੰਟੇ ’ਚ ਹੀ ਲੈ ਗਏ ਘਰ ’ਚੋਂ ਨਕਦੀ ਤੇ ਲੱਖਾਂ ਦੇ ਗਹਿਣੇ

ਨੰਗਲ (ਗੁਰਭਾਗ ਸਿੰਘ)-ਇਲਾਕੇ ਦੀ ਸਭ ਤੋਂ ਪਾਸ਼ ਕਾਲੋਨੀ ਸ਼ਿਵਾਲਿਕ ਐਵਨਿਊ ਨਯਾ ਨੰਗਲ ਵਿੱਚ ਸ਼ਾਤਿਰ ਚੋਰ ਮਹਿਜ ਇਕ ਘੰਟੇ ਵਿਚ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਲੈ ਕੇ ਰਫੂ ਚੱਕਰ ਹੋ ਗਏ, ਜਿਸ ਨੂੰ ਲੈ ਕੇ ਇਲਾਕੇ ਵਿੱਚ ਪੂਰੀ ਤਰ੍ਹਾਂ ਦਹਿਸ਼ਤ ਦਾ ਮਾਹੌਲ ਹੈ।  ਚਰਚਾ ਆਮ ਇਹ ਵੀ ਹੁੰਦੀ ਹੈ ਕਿ ਨੰਗਲ ਇਕ ਪਾਸੇ ਜ਼ਿਲ੍ਹਾ ਊਨਾ ਹਿਮਾਚਲ ਪ੍ਰਦੇਸ਼ ਅਤੇ ਦੂਜੇ ਪਾਸੇ, ਜ਼ਿਲ੍ਹਾ ਬਿਲਾਸਪੁਰ ਬਾਰਡਰ 'ਤੇ ਵਸਿਆ ਸ਼ਹਿਰ ਹੈ ਅਤੇ ਸਮਾਜ ਵਿਰੋਧੀ ਅਨਸਰ ਮਾੜੀਆਂ ਘਟਨਾਵਾਂ ਨੂੰ ਅੰਜਾਮ ਦੇਣ ਤੋਂ ਬਾਅਦ ਪੁਲਸ ਨੂੰ ਭੰਬਲਭੂਸੇ ਵਿਚ ਪਾਉਣ ਕਰ ਕੇ ਇੱਧਰ-ਉੱਧਰ ਨੂੰ ਰਫੂ ਚੱਕ ਹੋ ਜਾਂਦੇ ਹਨ।

PunjabKesari

ਜਾਣਕਾਰੀ ਦਿੰਦਿਆਂ ਕੌਂਸਲਰ ਦੀਪਕ ਨੰਦਾ ਨੇ ਕਿਹਾ ਕਿ ਸੁਰੇਸ਼ ਕੁਮਾਰੀ ਪਤਨੀ ਨਸ਼ੀਲ ਕੁਮਾਰ ਸ਼ਿਵਾਲਿਕ ਐਵਨਿਊ ਫੇਜ਼-2 ਦੇ ਵਸਨੀਕ ਹਨ। ਉਨ੍ਹਾਂ ਇਕ ਦੁੱਧ ਦੀ ਡਾਇਰੀ ਪੰਜਾਬ/ਹਿਮਾਚਲ ਬਾਰਡਰ ’ਤੇ ਸਟੇ ਪਿੰਡ ਰਾਮਪੁਰ ਸਾਹਨੀ ਵਿਚ ਹੈ। ਉਕਤ ਪਰਿਵਾਰ ਜਦੋਂ ਸ਼ਾਮ ਪੰਜ ਵਜੇ ਦੇ ਕਰੀਬ ਡਾਇਰੀ ’ਤੇ ਗਿਆ ਤੇ ਜਦੋਂ 6 ਕੁ ਵਜੇ ਮੁੜ ਪਰਤਿਆ ਤਾਂ ਉਦੋਂ ਤੱਕ ਚੋਰ ਘਰ ਵਿਚ ਗਹਿਣਿਆਂ ਤੇ ਹੱਥ ਸਾਫ਼ ਕਰਕੇ ਫਰਾਰ ਹੋ ਚੁੱਕੇ ਸੀ। ਉਨ੍ਹਾਂ ਕਿਹਾ ਕਿ ਚੋਰਾਂ ਨੇ ਅਲਮਾਰੀ ਤੋੜ ਕੇ 20-25 ਹਜ਼ਾਰ ਰੁਪਏ ਦੀ ਨਕਦੀ ਤੇ 6 ਤੋਂ 7 ਲੱਖ ਰੁਪਏ ਦੇ ਕੀਮਤੀ ਗਹਿਣਆਂ 'ਤੇ ਹੱਥ ਸਾਫ਼ ਕੀਤਾ ਹੈ।

PunjabKesari

ਇਹ ਵੀ ਪੜ੍ਹੋ-ਪੰਜਾਬ ਸਰਕਾਰ ਦਾ ਅਹਿਮ ਕਦਮ, ਇਨ੍ਹਾਂ 3 ਜ਼ਿਲ੍ਹਿਆਂ 'ਚ ਲਿਆਂਦਾ ਜਾ ਰਿਹੈ ਇਹ ਖ਼ਾਸ ਪ੍ਰਾਜੈਕਟ

ਸਥਾਨਕ ਲੋਕਾਂ ਨੇ ਦੱਸਿਆ ਕਿ ਜਿਸ ਘਰ ਵਿਚ ਘਟਨਾ ਘਟੀ, ਉਨ੍ਹਾਂ ਦੇ ਘਰ ਸੀ. ਸੀ. ਟੀ. ਵੀ. ਕੈਮਰੇ ਨਹੀਂ ਹਨ ਪਰ ਜਦੋਂ ਗਲੀ ਵਿਚ ਕੁਝ ਸੀ. ਸੀ. ਟੀ. ਵੀ. ਕੈਮਰੇ ਖੰਗਾਲੇ ਤਾਂ ਕੁਝ ਵੀ ਪਤਾ ਨਹੀਂ ਲੱਗਿਆ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਵੱਲੋਂ ਘਟਨਾ ਦੀ ਸਾਰੀ ਜਾਣਕਾਰੀ ਨਵਾਂ ਨੰਗਲ ਪੁਲਸ ਨੂੰ ਦੇ ਦਿੱਤੀ ਗਈ ਸੀ ਅਤੇ ਬੀਤੀ ਰਾਤ ਪੁਲਸ ਵੀ ਮੌਕੇ ਦਾ ਜਾਇਜ਼ਾ ਲੈਣ ਪਹੁੰਚੀ ਸੀ। ਪੀੜਤ ਪਰਿਵਾਰ ਨੇ ਪੁਲਸ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਜਲਦ ਤੋਂ ਜਲਦ ਫੜ੍ਹ ਕੇ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ।

ਇਹ ਵੀ ਪੜ੍ਹੋ-ਪੰਜਾਬ ਸਰਕਾਰ ਵੱਲੋਂ ਸੂਬੇ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਛੁੱਟੀ ਦਾ ਐਲਾਨ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News