ਬਲਾਚੌਰ ਫਲਾਈਓਵਰ ’ਤੇ ਦੋ ਕਾਰਾਂ ਦੀ ਭਿਆਨਕ ਟੱਕਰ
Sunday, Dec 28, 2025 - 02:57 PM (IST)
ਬਲਾਚੌਰ/ਪੋਜੇਵਾਲ (ਤਰਸੇਮ ਕਟਾਰੀਆ)-ਬਲਾਚੌਰ ਵਿਖੇ ਹੁਸ਼ਿਆਰਪੁਰੀਆਂ ਦੇ ਢਾਬੇ ਦੇ ਨੇੜੇ ਨੈਸ਼ਨਲ ਹਾਈਵੇਅ ’ਤੇ ਇਕ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਨਵਾਂਸ਼ਹਿਰ ਤੋਂ ਰੋਪੜ ਵੱਲ ਜਾ ਰਹੀਆਂ ਦੋ ਗੱਡੀਆਂ ਆਪਸ ਵਿਚ ਟਕਰਾ ਗਈਆਂ।
ਜਾਣਕਾਰੀ ਅਨੁਸਾਰ ਨਵਾਂਸ਼ਹਿਰ ਤੋਂ ਰੋਪੜ ਵੱਲ ਜਾ ਰਹੀ ਹੁੰਡਈ ਗੱਡੀ ਦੇ ਡਰਾਈਵਰ ਸੁਮਿਤ ਦੱਤਾ ਨੂੰ ਬਲਾਚੌਰ ਪੁਲ ਦੇ ਉੱਪਰ ਅਚਾਨਕ ਦੌਰਾ ਪੈ ਗਿਆ। ਸੰਤੁਲਨ ਵਿਗੜਨ ਕਾਰਨ ਹੁੰਡਈ ਗੱਡੀ ਨੇ ਅੱਗੇ ਜਾ ਰਹੀ ਸਵਿਫਟ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਜ਼ਖ਼ਮੀਆਂ ਦਾ ਹਾਲ ਹੁੰਡਈ ਗੱਡੀ ਦੇ ਡਰਾਈਵਰ ਸੁਮਿਤ ਦੱਤਾ ਪੁੱਤਰ ਇੰਦਰ ਮੋਹਣ ਦੱਤਾ (ਨਵਾਂਸ਼ਹਿਰ) ਦੀ ਹਾਲਤ ਨੂੰ ਵੇਖਦਿਆਂ ਉਨ੍ਹਾਂ ਨੂੰ ਤੁਰੰਤ ਬਲਾਚੌਰ ਦੇ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਤੈਸ਼ 'ਚ ਆਏ ਪ੍ਰਵਾਸੀ ਨੇ ਮਾਲਕ ਦਾ ਕਰ 'ਤਾ ਕਤਲ

ਸਵਿੱਫਟ ਕਾਰ ਦੇ ਚਾਲਕ ਦੀ ਪਛਾਣ ਵਿਕਾਸ ਕੌਸ਼ਲ ਪੁੱਤਰ ਅਸ਼ੋਕ ਕੁਮਾਰ (ਵਾਸੀ ਵਾਰਡ ਨੰਬਰ 12, ਬਲਾਚੌਰ) ਵਜੋਂ ਹੋਈ ਹੈ।ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਐੱਸ. ਐੱਚ. ਓ. ਐੱਸ.ਆਈ. ਰਾਮ ਲਾਲ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਗਏ। ਹਾਦਸੇ ਕਾਰਨ ਹਾਈਵੇਅ ’ਤੇ ਜਾਮ ਦੀ ਸਥਿਤੀ ਬਣ ਗਈ ਸੀ, ਜਿਸ ਨੂੰ ਹਾਈਵੇਅ ਪੈਟਰੋਲਿੰਗ ਟੀਮ ਨੇ ਕਰੇਨ ਦੀ ਸਹਾਇਤਾ ਨਾਲ ਗੱਡੀਆਂ ਨੂੰ ਸਾਈਡ 'ਤੇ ਕਰਵਾ ਕੇ ਖੁੱਲ੍ਹਵਾਇਆ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਾਲੂ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਪਾਕਿ 'ਚ ਗ੍ਰਿਫ਼ਤਾਰ ਸ਼ਾਹਕੋਟ ਨੇ ਨੌਜਵਾਨ ਬਾਰੇ ਵੱਡੀ ਅਪਡੇਟ! ਭਾਰਤ ਆਉਣ ਤੋਂ ਕੀਤਾ ਇਨਕਾਰ, ਦੱਸਿਆ ਜਾਨ ਨੂੰ ਖ਼ਤਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
