ਬੀਮਾਰ ਪੁੱਤਰ ਦਾ ਇਲਾਜ ਕਰਵਾਉਣ ਲਈ ਪਿਤਾ ਨੂੰ ਬਿਹਾਰ ਭੇਜਣਾ ਫ਼ੌਜੀ ਨੂੰ ਪਿਆ ਮਹਿੰਗਾ, ਘਰ ''ਚ ਹੋਈ ਚੋਰੀ
Sunday, Feb 18, 2024 - 01:08 PM (IST)
ਘਨੌਲੀ (ਬਹਾਦਰਜੀਤ)-ਰੂਪਨਗਰ ਜ਼ਿਲ੍ਹੇ ਦੇ ਪਿੰਡ ਦਸਮੇਸ਼ ਨਗਰ ਕਲੌਨੀ ਘਨੌਲੀ ਦੇ ਵਸਨੀਕ ਅਤੇ ਮੱਧ ਪ੍ਰਦੇਸ਼ ਵਿਖੇ ਭਾਰਤੀ ਫ਼ੌਜ ’ਚ ਸੇਵਾ ਨਿਭਾਅ ਰਹੇ ਫ਼ੌਜੀ ਸੋਨੂੰ ਕੁਮਾਰ ਨੂੰ ਆਪਣੇ ਨਵ ਜੰਮੇ ਪੁੱਤਰ ਦੇ ਇਲਾਜ ਲਈ ਆਪਣੇ ਪਿਤਾ ਨੂੰ ਬਿਹਾਰ ਭੇਜਣਾ ਕਾਫ਼ੀ ਮਹਿੰਗਾ ਪੈ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫ਼ੌਜੀ ਸੋਨੂੰ ਕੁਮਾਰ ਦੀ ਪਤਨੀ ਅਤੇ ਪਿਤਾ ਹਰੀਸ਼ ਕੁਮਾਰ ਦਸਮੇਸ ਨਗਰ ਕਾਲੋਨੀ ਘਨੌਲੀ ਵਿਖੇ ਰਹਿੰਦੇ ਹਨ। ਕੁਝ ਸਮਾਂ ਪਹਿਲਾਂ ਫ਼ੌਜੀ ਦੀ ਪਤਨੀ ਨੇ ਪੁੱਤਰ ਨੂੰ ਜਨਮ ਦਿੱਤਾ ਹੈ ਅਤੇ ਨਵ ਜੰਮਿਆ ਬੱਚਾ ਇਸ ਸਮੇਂ ਬਿਹਾਰ ਦੇ ਕਿਸੇ ਹਸਪਤਾਲ ’ਚ ਜ਼ੇਰੇ ਇਲਾਜ ਹੈ।
ਫ਼ੌਜੀ ਸੋਨੂੰ ਕੁਮਾਰ ਨੂੰ ਛੁੱਟੀ ਨਾ ਮਿਲਣ ਕਾਰਨ ਉਨ੍ਹਾਂ ਆਪਣੇ ਪੁੱਤਰ ਦੇ ਇਲਾਜ ਲਈ ਆਪਣੇ ਪਿਤਾ ਨੂੰ ਬਿਹਾਰ ਆਪਣੀ ਪਤਨੀ ਕੋਲ ਭੇਜ ਦਿੱਤਾ। ਹਰੀਸ਼ ਕੁਮਾਰ 2 ਫਰਵਰੀ ਨੂੰ ਆਪਣੇ ਪੋਤਰੇ ਦੀ ਦੇਖਭਾਲ ਲਈ ਬਿਹਾਰ ਰਵਾਨਾ ਹੋ ਗਿਆ। ਇਸੇ ਦੌਰਾਨ ਉਨ੍ਹਾਂ ਦੇ ਦਸਮੇਸ਼ ਨਗਰ ਕਲੌਨੀ ਘਨੌਲੀ ਵਿਖੇ ਸਥਿਤ ਘਰ ਵਿੱਚ ਚੋਰਾਂ ਨੇ ਸੰਨ੍ਹ ਲਗਾ ਦਿੱਤੀ, ਜਿਸ ਸਬੰਧੀ ਮੁਹੱਲਾ ਵਾਸੀਆਂ ਨੂੰ ਪਤਾ ਲੱਗਿਆ।
ਇਹ ਵੀ ਪੜ੍ਹੋ: ਕੰਮ 'ਤੇ ਜਾ ਰਹੇ 2 ਸਕੇ ਭਰਾਵਾਂ ਨਾਲ ਵਾਪਰੀ ਅਣਹੋਣੀ ਨੇ ਘਰ 'ਚ ਵਿਛਾਏ ਸੱਥਰ, ਇਕ ਦੀ ਹੋਈ ਦਰਦਨਾਕ ਮੌਤ
ਸ਼ਨੀਵਾਰ ਸਵੇਰੇ ਜਦੋਂ ਗੁਆਂਢੀਆਂ ਨੂੰ ਫ਼ੌਜੀ ਦੇ ਘਰ ਦੇ ਅੰਦਰੂਨੀ ਗੇਟ ਨਾਲ ਛੇਡ਼ਛਾਡ਼ ਹੋਈ ਹੋਣ ਦਾ ਸ਼ੱਕ ਪੈਦਾ ਹੋਇਆ ਤਾਂ ਉਨ੍ਹਾਂ ਪੁਲਸ ਨੂੰ ਸੱਦ ਲਿਆ। ਜਦੋਂ ਪੁਲਸ ਮੁਲਾਜ਼ਮ ਗੁਆਂਢੀਆਂ ਨੂੰ ਨਾਲ ਲੈ ਕੇ ਮਕਾਨ ਦੇ ਅੰਦਰ ਵਡ਼੍ਹ ਕੇ ਵੇਖਿਆ ਤਾਂ ਘਰ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ ਤੇ ਸਾਰੇ ਕਮਰਿਆਂ ਤੇ ਪੇਟੀ ਵਗੈਰਾ ਦੇ ਤਾਲੇ ਟੁੱਟੇ ਹੋਏ ਸਨ। ਇਸ ਸਬੰਧੀ ਸੰਪਰਕ ਕੀਤੇ ਜਾਣ ’ਤੇ ਮੁਣਸ਼ੀ ਕੰਵਰ ਰਾਜ ਕੁਮਾਰ ਨੇ ਦੱਸਿਆ ਕਿ ਪੁਲਸ ਵੱਲੋਂ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਚੋਰੀ ਦੇ ਨੁਕਸਾਨ ਦਾ ਅੰਦਾਜ਼ਾ ਘਰ ਦੇ ਮਾਲਕ ਦੇ ਵਾਪਸ ਪਰਤਣ ਉਪਰੰਤ ਪਤਾ ਲੱਗੇਗਾ। ਉਨ੍ਹਾਂ ਦਾਅਵਾ ਕੀਤਾ ਕਿ ਚੋਰਾਂ ਦਾ ਜਲਦੀ ਹੀ ਸੁਰਾਗ ਲਗਾ ਕੇ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: ਚੰਡੀਗੜ੍ਹ ਮੇਅਰ ਚੋਣਾਂ ਦੀ ਇਕ ਹੋਰ ਵੀਡੀਓ ਆਈ ਸਾਹਮਣੇ, ਨਾਮਜ਼ਦ ਕੌਂਸਲਰ ਕੈਮਰੇ ਹਟਾਉਂਦੇ ਆਏ ਨਜ਼ਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।