ਕੋਠੀ ''ਚੋਂ ਸਾਮਾਨ ਚੁੱਕ ਕੇ ਲਿਜਾਣ ਅਤੇ ਧਮਕੀਆਂ ਦੇਣ ਵਾਲੇ ਵਿਰੁੱਧ ਕੇਸ ਦਰਜ
Wednesday, Sep 16, 2020 - 03:28 PM (IST)

ਫਗਵਾੜਾ (ਹਰਜੋਤ)— ਕੋਠੀ ਦਾ ਜਿੰਦਰਾ ਤੋੜ ਕੇ ਅੰਦਰੋਂ ਸਾਮਾਨ ਚੁੱਕ ਕੇ ਲੈ ਜਾਣ ਅਤੇ ਧਮਕੀਆਂ ਦੇਣ ਦੇ ਸਬੰਧ 'ਚ ਸਦਰ ਪੁਲਸ ਨੇ ਇਕ ਵਿਅਕਤੀ ਖ਼ਿਲਾਫ਼ ਧਾਰਾ 448, 380, 511, 506 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ।
ਸ਼ਿਕਾਇਤ ਕਰਤਾ ਅਮਰਜੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਚਹੇੜੂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਖੇਤੀਬਾੜੀ ਕਰਦਾ ਹੈ ਅਤੇ ਉਸ ਦੇ ਪਿੰਡ ਕੁਲਦੀਪ ਸਿੰਘ ਜਿਸ ਦੀ ਫ਼ਰਵਰੀ 2020 ਮੌਤ ਹੋ ਗਈ। ਜਿਨ੍ਹਾਂ ਨੇ ਉਸ ਨੂੰ ਚੱਲ ਅਚੱਲ ਜਾਇਦਾਦ ਦਾ ਪੂਰਨ 'ਤੇ ਦੇਖਭਾਲ ਕਰਨ ਲਈ ਜ਼ਿੰਮੇਵਾਰੀ ਸੌਂਪੀ ਸੀ। ਚਹੇੜੂ ਵਿਖੇ ਬਣੀ ਕੋਠੀ ਦੀਆਂ ਚਾਬੀਆਂ ਉਸ ਕੋਲ ਹਨ, ਜਿਸ ਨੂੰ ਉਹ ਹਰ ਰੋਜ਼ ਗੇੜਾ ਮਾਰਦਾ ਹੈ। 7 ਸਤੰਬਰ ਨੂੰ ਜਦੋਂ ਉਹ ਕੁਲਦੀਪ ਸਿੰਘ ਦੀ ਕੋਠੀ ਦੇ ਗੇਟ ਕੋਲ ਪੁੱਜਾ ਤਾਂ ਉਸ ਨੇ ਵੇਖਿਆ ਕਿ ਨਵਦੀਪ ਸਿੰਘ ਕੋਠੀ ਦਾ ਜਿੰਦਰਾ ਤੋੜ ਕੇ ਅੰਦਰ ਵੜ੍ਹਿਆ ਸੀ ਜੋ ਇਕ ਐੱਲ. ਸੀ. ਡੀ. ਅਤੇ ਇਕ ਗੈਸ ਸਿਲੰਡਰ ਮੋਟਰਸਾਇਕਲ 'ਤੇ ਰੱਖ ਕੇ ਘਰ ਨੂੰ ਚਲਾ ਗਿਆ ਅਤੇ ਜਾਂਦਾ ਹੋਇਆ ਧਮਕੀਆਂ ਦੇ ਗਿਆ। ਜਿਸ ਸਬੰਧ 'ਚ ਪੁਲਸ ਨੇ ਨਵਦੀਪ ਸਿੰਘ ਉਰਫ਼ ਜਿਪੀ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਚਹੇੜੂ ਖ਼ਿਲਾਫ਼ ਕੇਸ ਦਰਜ ਕੀਤਾ ਹੈ।