ਘਰ ''ਚੋਂ 25 ਤੋਲੇ ਸੋਨਾ ਅਤੇ ਲੱਖਾਂ ਦੀ ਨਕਦੀ ਚੋਰੀ

03/13/2020 5:37:15 PM

ਕਾਲਾ ਸੰਘਿਆਂ (ਨਿੱਝਰ) : ਮਾਧੋਪੁਰ ਜੱਲੋਵਾਲ ਵਿਖੇ ਪਿਆਰਾ ਸਿੰਘ ਸ਼ਾਹ ਦੇ ਸੜਕ ਕਿਨਾਰੇ ਬੱਸ ਸਟੈਂਡ ਸਾਹਮਣੇ ਘਰ ਵਿਖੇ ਚਿੱਟੇ ਦਿਨ ਚੋਰਾਂ ਨੇ ਧਾਵਾ ਬੋਲਦਿਆਂ 25 ਤੋਲੇ ਸੋਨਾ ਅਤੇ 4 ਲੱਖ ਦੇ ਕਰੀਬ ਨਕਦੀ ਲੁੱਟ ਲਈ। ਪਿਆਰਾ ਸਿੰਘ ਅਤੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ 'ਚ ਵਿਆਹ ਹੋਣ ਕਾਰਨ ਸਾਰਾ ਪਰਿਵਾਰ 10.30 ਵਜੇ ਘਰੋਂ ਨੇੜੇ ਹੀ ਗੁਰਦੁਆਰਾ ਸਾਹਿਬ ਗਏ ਸਨ ਅਤੇ ਜਦ ਉਨ੍ਹਾਂ 12.30 'ਤੇ ਵਾਪਸ ਆ ਕੇ ਘਰ ਦੇਖਿਆ ਤਾਂ ਗਰਿੱਲ ਅਤੇ ਕਮਰਿਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਪੱਖੇ ਚੱਲ ਰਹੇ ਸਨ। ਚੋਰਾਂ ਨੇ ਉਨ੍ਹਾਂ ਦੀਆਂ 5 ਕੀਮਤੀ ਅਲਮਾਰੀਆਂ, ਟਰੰਕਾਂ ਦੀ ਬੁਰੀ ਤਰ੍ਹਾਂ ਭੰਨਤੋੜ ਕਰਕੇ ਖੋਲ੍ਹ ਕੇ ਸਾਰਾ ਸਾਮਾਨ ਖਿਲਾਰਿਆ ਪਿਆ ਸੀ। ਘਰ 'ਚੋਂ ਸੋਨੇ-ਚਾਂਦੀ ਦੇ ਜ਼ੇਵਰਾਤ ਸਮੇਤ ਹੱਥਾਂ ਦੀਆਂ ਘੜੀਆਂ ਆਦਿ ਕੀਮਤੀ ਸਾਮਾਨ ਵੀ ਗਾਇਬ ਸੀ।

PunjabKesari

ਚੋਰਾਂ ਨੇ ਐੱਲ. ਈ. ਡੀ. ਵੀ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਉਹ ਲਿਜਾ ਨਹੀਂ ਸਕੇ। ਚੋਰ ਘਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦਾ ਡੀ. ਵੀ. ਆਰ. ਵੀ ਆਪਣੇ ਨਾਲ ਲੈ ਗਏ। ਦਿਨ ਦਿਹਾੜੇ ਸੜਕ ਕਿਨਾਰੇ ਹੋਈ ਇਸ ਵੱਡੀ ਚੋਰੀ ਕਾਰਣ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਵਰਣਨਯੋਗ ਹੈ ਕਿ ਚੋਰ ਕੰਧ ਟੱਪ ਕੇ ਅੰਦਰ ਦਾਖਲ ਹੋਏ ਸਨ ਅਤੇ ਬੜੀ ਨਿਡਰਤਾ ਨਾਲ ਜਿੰਦਰਾ ਭੰਨ ਕੇ ਕੁੰਡੇ ਪੁੱਟ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਘਟਨਾ ਸਥਾਨ ਦਾ ਐੱਸ. ਐੱਚ. ਓ. ਸਦਰ ਗੁਰਦਿਆਲ ਸਿੰਘ, ਪੁਲਸ ਚੌਂਕੀ ਕਾਲਾ ਸੰਘਿਆਂ ਦੇ ਇੰਚਾਰਜ ਬਲਵੀਰ ਸਿੰਘ ਸਿੱਧੂ ਨੇ ਦੌਰਾ ਕੀਤਾ ਅਤੇ ਤਫ਼ਤੀਸ਼ ਸ਼ੁਰੂ ਕਰ ਦਿੱਤੀ। ਇਸੇ ਤਰਜ਼ 'ਤੇ ਨੇੜਲੇ ਪਿੰਡ ਕੁਹਾਲਾ ਵਿਖੇ ਵੀ ਚਾਰ ਚੋਰੀਆਂ ਹੋ ਚੁਕੀਆਂ ਹਨ ਪਰ ਕੋਈ ਮੁਲਜ਼ਮ ਕਾਬੂ ਨਹੀਂ ਆ ਸਕਿਆ।


Anuradha

Content Editor

Related News