ਹੋਲੀ ਮੌਕੇ ਬਾਜ਼ਾਰ ''ਚ ਰੌਣਕ, ਹਰਬਲ ਰੰਗਾਂ ਦੀ ਵਧੀ ਮੰਗ, ਰੰਗ-ਬਿਰੰਗੇ ਗੁਲਾਲ ਬਣੇ ਖਿੱਚ ਦਾ ਕੇਂਦਰ
Thursday, Mar 13, 2025 - 07:25 PM (IST)

ਕਪੂਰਥਲਾ (ਮਹਾਜਨ)-ਦੇਸ਼ ਵਿੱਚ ਆਪਸੀ ਭਾਈਚਾਰਕ ਸਾਂਝ ਦਾ ਤਿਉਹਾਰ ਹੋਲੀ ਨੇੜੇ ਆ ਗਿਆ ਹੈ। ਹੋਲੀ ਦੇ ਮੱਦੇਨਜ਼ਰ ਬਜ਼ਾਰਾਂ ਵਿੱਚ ਕਾਫ਼ੀ ਸਰਗਰਮੀ ਅਤੇ ਰੌਣਕ ਵੇਖੀ ਗਈ ਹੈ। ਇਸ ਦੇ ਨਾਲ ਹੀ ਵਿਰਾਸਤੀ ਸ਼ਹਿਰ ਦੇ ਬਜ਼ਾਰਾਂ ਵਿੱਚ ਵੀ ਆਪਸੀ ਸਦਭਾਵਨਾ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ। ਵਿਰਾਸਤੀ ਸ਼ਹਿਰ ਦੇ ਬਜ਼ਾਰਾਂ ਵੱਖ-ਵੱਖ ਤਰ੍ਹਾਂ ਦੀਆਂ ਆਕਰਸ਼ਕ ਪਿਚਕਾਰੀਆਂ ਅਤੇ ਹਰਬਲ ਰੰਗਾਂ ਦੀ ਖ਼ੂਬ ਵਿਕਰੀ ਹੋ ਰਹੀ ਹੈ। ਵਪਾਰੀਆਂ ਆਪਣੀਆਂ ਦੁਕਾਨਾਂ ਸਜਾ ਕੇ ਪਿਚਕਾਰੀਆਂ, ਅਬੀਰ ਅਤੇ ਗੁਲਾਲ ਵੇਚ ਰਹੇ ਹਨ। ਉਥੇ ਹੀ ਸਥਾਨਕ ਲੋਕ ਬੱਚਿਆਂ ਲਈ ਇਨ੍ਹਾਂ ਪਿਚਕਾਰੀਆਂ ਨੂੰ ਖ਼ਰੀਦਣ ਵਿੱਚ ਦਿਲਚਸਪੀ ਵਿਖਾ ਰਹੇ ਹਨ। ਮੌਸਮ ਵਿਚ ਬਦਲਾਅ ਦੇ ਨਾਲ ਹੀ ਹੋਲੀ ਨੂੰ ਲੈ ਕੇ ਲੋਕਾਂ ਚ ਭਾਰੀ ਉਤਸ਼ਾਹ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ : ਲੱਗ ਗਈਆਂ ਮੌਜਾਂ: ਪੰਜਾਬ 'ਚ ਲਗਾਤਾਰ 3 ਛੁੱਟੀਆਂ, ਬੰਦ ਰਹਿਣਗੇ ਸਕੂਲ ਤੇ ਕਾਲਜ
ਤੁਹਾਨੂੰ ਦੱਸ ਦੇਈਏ ਕਿ ਰੰਗਾਂ ਦਾ ਤਿਉਹਾਰ ਹੋਲੀ 14 ਮਾਰਚ ਨੂੰ ਪੂਰੇ ਦੇਸ਼ ਵਿੱਚ ਧੂਮਧਾਮ ਨਾਲ ਮਨਾਇਆ ਜਾਵੇਗਾ। ਹੋਲੀ ਖੇਡਣ ਲਈ ਕੈਮੀਕਲ ਮੁਕਤ ਗੁਲਾਲ ਦੀ ਮੰਗ ਹੋਣ ਲੱਗੀ ਹੈ। ਵਿਰਾਸਤੀ ਸ਼ਹਿਰ ਚ ਹਰਬਲ ਰੰਗਾਂ ਦੀ ਖ਼ੂਬ ਵਿਕਰੀ ਹੋ ਰਹੀ ਹੈ।ਕਪੂਰਥਲਾ ਦੇ ਵੱਖ-ਵੱਖ ਹਿੱਸਿਆਂ ਵਿੱਚ ਪਲਾਸ਼ ਦੇ ਫੁੱਲਾਂ ਤੋਂ ਤਿਆਰ ਕੁਦਰਤੀ ਰੰਗਾਂ ਵੇਚੇ ਜਾ ਰਹੇ ਹਨ। ਕਪੂਰਥਲਾ ਤੋਂ ਇਲਾਵਾ ਹੋਰਨਾਂ ਸੂਬਿਆਂ ਚ ਵੀ ਕੁਦਰਤੀ ਰੰਗਾਂ ਦੀ ਮੰਗ ਵਧੀ ਹੈ।ਜ਼ਿਕਰਯੋਗ ਹੈ ਕਿ ਰੰਗਾਂ ਦੇ ਤਿਉਹਾਰ ਹੋਲੀ ਦੀਆਂ ਤਿਆਰੀਆਂ ਪੂਰਾ ਕਰਨ ਲਈ ਜ਼ਿਲ੍ਹਾ ਹੈੱਡਕੁਆਰਟਰ ਤੋਂ ਲੈ ਕੇ ਕਸਬਿਆਂ ਅਤੇ ਪੇਂਡੂ ਖੇਤਰਾਂ ਦੇ ਬਾਜ਼ਾਰਾਂ ਵਿੱਚ ਖਾਣ-ਪੀਣ ਦੀਆਂ ਵਸਤੂਆਂ ਦੇ ਨਾਲ-ਨਾਲ ਰੰਗਾਂ, ਗੁਲਾਲ ਅਤੇ ਪਿਚਕਾਰੀ ਦੀਆਂ ਦੁਕਾਨਾਂ ਤੇ ਵੀ ਖਰੀਦਦਾਰਾਂ ਦੀ ਭਾਰੀ ਭੀੜ ਲੱਗੀ ਹੋਈ ਹੈ। ਬਾਜ਼ਾਰ ਵਿਚ ਹਰਬਲ ਗੁਲਾਲ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਬੱਚਿਆਂ ਨੂੰ ਪਿਚਕਾਰੀਆਂ ਅਤੇ ਮੁਖੌਟੇ ਖੂਬ ਪਸੰਦ ਇਸ ਆ ਰਹੇ ਹਨ।ਇਸ ਤੋਂ ਇਲਾਵਾ ਮਠਿਆਈਆਂ ਦੀਆਂ ਦੁਕਾਨਾਂ ਤੇ ਵੀ ਗਾਹਕਾਂ ਦੀ ਭਾਰੀ ਭੀੜ ਲੱਗੀ ਹੋਈ ਹੈ।ਲੋਕਾਂ ਨੂੰ ਗੁੱਝੀਆਂ ਕਾਫੀ ਪਸੰਦ ਆ ਰਹੀਆਂ।ਇਸ ਤੋਂ ਇਲਾਵਾ ਗਿਫ਼ਟ ਵੀ ਬਾਜ਼ਾਰ ਵਿੱਚ ਕਾਫ਼ੀ ਖ਼ਰੀਦੇ ਜਾ ਰਹੇ ਹਨ।
ਰੰਗ, ਗੁਲਾਲ, ਪਿਚਕਾਰੀ, ਮੁਖੌਟੇ ਅਤੇ ਹੋਰ ਵਸਤਾਂ ਨਾਲ ਸਜੇ ਬਾਜ਼ਾਰ
ਬਾਜ਼ਾਰਾਂ ਵਿਚ ਡੋਰੀਮਨ, ਬੇਨ ਟੇਨ, ਨਿੰਜਾ ਆਦਿ ਪਿਚਕਾਰੀਆਂ ਦੀ ਭਾਰੀ ਮੰਗ ਹੈ। ਬੰਬ ਦੀ ਸ਼ਕਲ ਵਿਚ ਅਨਾਰ, ਜਿਸ ਵਿਚ ਅੱਗ ਲਗਾਉਣ ਤੋਂ ਬਾਅਦ ਅਬੀਰ ਗੁਲਾਲ ਨਿਕਲਦਾ ਹੈ। ਇਹ ਵੀ ਲੋਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਬਜ਼ਾਰ ਵਿਚ ਇਹ ਮਾਖੌਟੇ ਭੂਤ, ਜਾਨਵਰ ਅਤੇ ਕਾਰਟੂਨ ਕਿਰਦਾਰਾਂ ਦੇ ਆਕਾਰ ਦੇ ਹਨ। ਇਸ ਦੀ ਕੀਮਤ 10 ਰੁਪਏ ਤੋਂ ਲੈ ਕੇ 200 ਰੁਪਏ ਤੱਕ ਹੈ। ਬਾਜ਼ਾਰ ਵਿੱਚ ਰੰਗ ਅਤੇ ਗੁਲਾਲ ਦੇ ਬਹੁਤ ਸਾਰੇ ਗੁਣ ਉਪਲੱਬਧ ਹਨ। ਹਰਬਲ ਰੰਗਾਂ ਅਤੇ ਗੁਲਾਲ ਦੀ ਮੰਗ ਜ਼ਿਆਦਾ ਹੈ। ਹਰਬਲ ਰੰਗ 10 ਰੁਪਏ ਤੋਂ ਲੈ ਕੇ 300 ਰੁਪਏ ਤੱਕ ਉਪਲੱਬਧ ਹਨ। ਪਿਚਕਾਰੀਆਂ ਦੀ ਕੀਮਤ 20 ਤੋਂ 300 ਰੁਪਏ ਤੱਕ ਹੈ। ਇਸ ਤੋਂ ਇਲਾਵਾ ਮਿਊਜ਼ਿਕ ਗਨ, ਏ.ਕੇ.-47,ਕਲਰ ਸਿਲੰਡਰ ਸਮੇਤ ਹੋਰ ਕਿਸਮ ਦੀਆਂ ਪਿਚਕਾਰੀਆਂ ਵੀ ਖ਼ੂਬ ਵਿਕ ਰਹੀਆਂ ਹਨ। ਮੱਛੀ ਚੌਂਕ ਵਿੱਚ ਦੁਕਾਨ ਲਗਾਉਣ ਵਾਲੇ ਜਸਮੀਤ ਵਾਲੀਆ ਨੇ ਦੱਸਿਆ ਕਿ ਇਸ ਸਾਲ ਉਨ੍ਹਾਂ ਨੂੰ ਚੰਗੀ ਕਮਾਈ ਹੋਣ ਦੀ ਆਸ ਹੈ।ਉਨ੍ਹਾਂ ਕਿਹਾ ਕਿ ਇਸ ਵਾਰ ਹੋਲੀ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਪੜ੍ਹੋ : ਲੋਕਾਂ ਲਈ ਖੜ੍ਹੀ ਹੋ ਸਕਦੀ ਵੱਡੀ ਮੁਸੀਬਤ! ਪੰਜਾਬ 'ਚ 14 ਮਾਰਚ ਨੂੰ ਲੈ ਕੇ ਹੋਇਆ ਵੱਡਾ ਐਲਾਨ
ਰੰਗ ਅਤੇ ਦੇ ਬੰਬ,ਨਵੇਂ ਤਰ੍ਹਾਂ ਦੀਆਂ ਪਿਚਕਾਰੀਆਂ ਗੁਲਾਲ ਲੋਕਾਂ ਅਤੇ ਬੱਚੇ ਕਾਫ਼ੀ ਪਸੰਦ ਆ ਰਹੀਆਂ
ਬਾਜ਼ਾਰਾ ਵਿਚ ਵੱਖ-ਵੱਖ ਤਰ੍ਹਾਂ ਦੇ ਰੰਗ ਅਤੇ ਗੁਲਾਲ ਦੇ ਬੰਬ ਅਤੇ ਨਵੀਆਂ ਕਿਸਮਾਂ ਦੀਆਂ ਪਿਚਕਾਰੀਆਂ ਲੋਕਾਂ ਨੂੰ ਅਤੇ ਬੱਚਿਆਂ ਨੂੰ ਕਾਫੀ ਪਸੰਦ ਆ ਰਹੀਆਂ ਹਨ। ਦੇਸ਼ ਭਰ ਚ ਹੋਲੀ ਦੀਆਂ ਤਿਆਰੀਆਂ ਜ਼ਬਰਦਸਤ ਕੀਤੀਆਂ ਜਾ ਰਹੀਆਂ ਹਨ।ਇਸ ਤਿਉਹਾਰ ਨੂੰ ਖਾਸ਼ ਬਣਾਉਣ ਲਈ ਜਿੱਥੇ ਆਮ ਲੋਕ ਕਾਫ਼ੀ ਉਤਾਵਲੇ ਹਨ, ਉੱਥੇ ਹੀ ਵਪਾਰੀਆਂ ਨੇ ਵੀ ਤਿਆਰੀ ਪੂਰੀ ਕੀਤੀ ਹੈ। ਵਪਾਰੀਆਂ ਨੇ ਕਿਹਾ ਕਿ ਇਸ ਵਾਰ ਗਿਫ਼ਟ ਆਈਟਮਾਂ, ਫੁੱਲਾਂ ਅਤੇ ਫਲਾਂ, ਕੱਪੜਿਆਂ ਸਮੇਤ ਕਈ ਉਤਪਾਦਾਂ ਦੀ ਵੀ ਜ਼ਬਰਦਸਤ ਮੰਗ ਦਿਖਾਈ ਦੇ ਰਹੀ ਹੈ।ਰੰਗ-ਅਬੀਰ ਖੇਡਣ ਲਈ ਲੋਕ ਚਿੱਟੇ ਰੰਗ ਦੀਆਂ ਟੀ-ਸ਼ਰਟਾਂ,ਕੁੜਤੇ-ਪਜਾਮੇ ਅਤੇ ਸਲਵਾਰ ਸੂਟ ਦੀ ਮੰਗ ਕਰ ਰਹੇ ਹਨ ਅਤੇ ਹੈਪੀ ਹੋਲੀ ਲਿਖੀਆਂ ਟੀ-ਸ਼ਰਟਾਂ ਦੀ ਮੰਗ ਵੀ ਬਾਜ਼ਾਰ ਚ ਲਗਾਤਾਰ ਬਣੀ ਹੋਈ ਹੈ।
ਟੈਸਟ ਕਰਨ ਤੋਂ ਬਾਅਦ ਹੀ ਰੰਗ ਖ਼ਰੀਦੋ: ਡਾ. ਪ੍ਰਿੰਸਜੀਤ
ਵਿਰਾਸਤੀ ਸ਼ਹਿਰ ਦੇ ਸੀਨੀਅਰ ਡਾਕਟਰ ਅਤੇ ਚਮੜੀ ਦੇ ਮਾਹਿਰ ਡਾ. ਪ੍ਰਿੰਸਜੀਤ ਸਿੰਘ ਸਰਗੋਦੀਆ ਨੇ ਇਲਾਕੇ ਦੇ ਲੋਕਾਂ ਨੂੰ ਹੋਲੀ ਦਾ ਤਿਉਹਾਰ ਕੁਦਰਤੀ ਰੰਗਾਂ ਨਾਲ ਮਨਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਰਸਾਇਣਾਂ ਵਾਲੇ ਰੰਗਾਂ ਨਾਲ ਹੋਲੀ ਖੇਡਣ ਨਾਲ ਚਮੜੀ ਦੇ ਰੋਗ ਵੱਧ ਸਕਦੇ ਹਨ।ਰਸਾਇਣਕ ਤੌਰ ਤੇ ਤਿਆਰ ਕੀਤੇ ਗਏ ਰੰਗ ਸਿਹਤ 'ਤੇ ਮਾੜੇ ਪ੍ਰਭਾਵ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਬੱਚਿਆਂ ਦੇ ਪਰਿਵਾਰ ਬਿਨਾਂ ਵੇਖੇ ਹੀ ਬਾਜ਼ਾਰਾਂ ਤੋਂ ਰੰਗ ਖ਼ਰੀਦ ਲੈਂਦੇ ਹਨ।ਉਨ੍ਹਾਂ ਕਿਹਾ ਕਿ ਰੰਗ ਖ਼ਰੀਦਣ ਤੋਂ ਪਹਿਲਾਂ ਚੈੱਕ ਕਰ ਲਓ।
ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ: ਰਿਹਾਇਸ਼ੀ ਇਲਾਕੇ ਦੀ ਫੈਕਟਰੀ 'ਚੋਂ ਅਮੋਨੀਆ ਗੈਸ ਲੀਕ, ਪਈਆਂ ਭਾਜੜਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e