ਮਲਸੀਆਂ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ, ਮੋਟਰਸਾਈਕਲ ਸਵਾਰ ਦੀ ਮੌਤ

Thursday, Mar 31, 2022 - 10:25 PM (IST)

ਮਲਸੀਆਂ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ, ਮੋਟਰਸਾਈਕਲ ਸਵਾਰ ਦੀ ਮੌਤ

ਮਲਸੀਆਂ (ਅਰਸ਼ਦੀਪ, ਤ੍ਰੇਹਨ) : ਅੱਜ ਸ਼ਾਮ ਮਲਸੀਆਂ-ਨਕੋਦਰ ਰਾਸ਼ਟਰੀ ਮਾਰਗ 'ਤੇ ਪਿੰਡ ਬਿੱਲੀ ਚਹਾਰਮ ਨੇੜੇ ਗਲਤ ਪਾਸੇ ਤੋਂ ਆ ਰਹੇ ਟਰੈਕਟਰ-ਟਰਾਲੀ ਦੀ ਟੱਕਰ ਨਾਲ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ (38) ਪੁੱਤਰ ਜੀਤ ਸਿੰਘ ਵਾਸੀ ਪਿੰਡ ਨਵਾਂ ਕਿਲਾ ਬੀ. ਡੀ. ਪੀ. ਓ. ਦਫ਼ਤਰ ਨਕੋਦਰ ਵਿਖੇ ਕੰਮ ਕਰਦਾ ਸੀ ਅਤੇ ਡਿਊਟੀ ਉਪਰੰਤ ਮੋਟਰਸਾਈਕਲ 'ਤੇ ਆਪਣੇ ਘਰ ਵਾਪਸ ਜਾ ਰਿਹਾ ਸੀ। ਪਿੰਡ ਬਿੱਲੀ ਚਹਾਰਮ ਦੇ ਨਜ਼ਦੀਕ ਗਲਤ ਪਾਸਿਓਂ ਆ ਰਹੇ ਟਰੈਕਟਰ-ਟਰਾਲੀ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ : ਨਕੋਦਰ ਚੌਕ ਨੇੜੇ ਵਾਪਰੇ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ

ਗੁਰਪ੍ਰੀਤ ਸਿੰਘ ਆਪਣੇ ਪਿੱਛੇ 2 ਬੇਟੀਆਂ ਤੇ ਪਤਨੀ ਛੱਡ ਗਿਆ ਹੈ। ਮੌਤ ਦੀ ਖ਼ਬਰ ਸੁਣਦੇ ਹੀ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਪੁਲਸ ਘਟਨਾ ਵਾਲੀ ਥਾਂ 'ਤੇ ਕਰੀਬ 40 ਮਿੰਟ ਲੇਟ ਪਹੁੰਚੀ। ਪੁਲਸ ਚੌਕੀ ਮਲਸੀਆਂ ਦੇ ਮੁਖੀ ਗੁਰਦੇਵ ਸਿੰਘ ਨੇ ਦੱਸਿਆ ਕਿ ਉਹ ਕਿਸੇ ਕੰਮ ਅੱਜ ਹਾਈ ਕੋਰਟ ਗਏ ਹੋਏ ਸਨ। ਟਰੈਕਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਭੇਜ ਦਿੱਤਾ ਹੈ। ਮੌਕੇ 'ਤੇ ਪੁੱਜੇ ਗੁਰਪ੍ਰੀਤ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਰਿਹਾ ਸੀ। ਇੱਥੇ ਇਹ ਵੀ ਵਰਨਣਯੋਗ ਹੈ ਕਿ ਹਾਈਵੇ 'ਤੇ ਪੈਟਰੋਲਿੰਗ ਦੀ ਅਲਰਟ ਨਾ ਹੋਣ ਕਾਰਨ ਅਕਸਰ ਹੀ ਨੈਸ਼ਨਲ ਹਾਈਵੇ 'ਤੇ ਗੱਡੀਆਂ ਦੇ ਰੌਂਗ ਸਾਈਡ ਆਉਣ/ਜਾਣ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ ਅਤੇ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਚੁੱਕੀਆਂ ਹਨ।

ਇਹ ਵੀ ਪੜ੍ਹੋ : ਗੁਰਾਇਆ : ਬੈਂਕ ਦੇ ਅੰਦਰ ਹੀ ਸ਼ਾਤਿਰ ਠੱਗ ਟੇਲਰ ਮਾਸਟਰ ਨਾਲ ਮਾਰ ਗਏ 40 ਹਜ਼ਾਰ ਦੀ ਠੱਗੀ


author

Anuradha

Content Editor

Related News