ਤੇਜ਼ ਬੁਖ਼ਾਰ, ਸਿਰ ਤੇ ਮਾਸ ਪੇਸ਼ੀਆਂ ’ਚ ਦਰਦ, ਚਮੜੀ ’ਤੇ ਦਾਣੇ ਆਦਿ ਡੇਂਗੂ ਬੁਖ਼ਾਰ ਦੀਆਂ ਨਿਸ਼ਾਨੀਆਂ: ਡਾ. ਅਮਨਪ੍ਰੀਤ ਸਿੰਘ

Tuesday, Sep 26, 2023 - 04:15 PM (IST)

ਸੁਲਤਾਨਪੁਰ ਲੋਧੀ (ਸੋਢੀ)- ਡੇਂਗੂ ਬੁਖਾਰ ਸਬੰਧੀ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਗੋਲਡ ਮੈਡਲਿਸਟ ਡਾ. ਅਮਨਪ੍ਰੀਤ ਸਿੰਘ ਐੱਮ. ਡੀ. ਅਮਨਪ੍ਰੀਤ ਹਸਪਤਾਲ ਸੁਲਤਾਨਪੁਰ ਲੋਧੀ ਨੇ ਡੇਂਗੂ ਬੁਖਾਰ ਇਕ ਏਡੀਜ਼ ਅਜੈਪਟੀ ਮੱਛਰ ਦੇ ਮਨੁੱਖ ਦੇ ਸਰੀਰ ਦੇ ਕਿਸੇ ਅੰਗ ’ਤੇ ਕੱਟਣ ਨਾਲ ਹੁੰਦਾ ਹੈ l ਇਹ ਮੱਛਰ ਚਿੱਟੀਆਂ ਤੇ ਕਾਲੀਆਂ ਧਾਰੀਆਂ ਵਾਲਾ ਹੁੰਦਾ ਹੈ ਇਹ ਮੱਛਰ ਸਵੇਰੇ ਤੇ ਸ਼ਾਮ ਨੂੰ ਕੱਟਦਾ ਹੈ।

ਇਹ ਵੀ ਪੜ੍ਹੋ- ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਅੱਜ ਮੀਟਿੰਗ ਦੌਰਾਨ CM ਮਾਨ ਚੁੱਕ ਸਕਦੇ ਹਨ ਇਹ ਵੱਡੇ ਮੁੱਦੇ

ਉਨ੍ਹਾਂ ਦੱਸਿਆ ਕਿ ਡੇਂਗੂ ਬੁਖਾਰ ਦੀਆਂ ਨਿਸ਼ਾਨੀਆਂ ਤੇਜ਼ ਬੁਖਾਰ, ਸਿਰ ਤੇ ਮਾਸ ਪੇਸ਼ੀਆਂ ਵਿਚ ਦਰਦ, ਚਮੜੀ ਤੇ ਦਾਣੇ, ਅੱਖਾਂ ਦੇ ਪਿੱਛਲੇ ਹਿੱਸੇ ਦਰਦ, ਮਸ਼ੂੜ੍ਹਿਆ, ਨੱਕ ਤੇ ਕੰਨ ਵਿਚੋਂ ਖੂਨ ਵਗਣਾ ਆਦਿ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਲੱਛਣ ਦਿਖਾਈ ਦੇਣ ਤਾਂ ਤਰੁੰਤ ਹਸਪਤਾਲ ਵਿਚ ਜਾਣਾ ਚਾਹੀਦਾ ਹੈ ਤੇ ਮਰੀਜ਼ ਨੂੰ ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਵੀ ਦਵਾਈ ਨਹੀਂ ਦੇਣੀ ਚਾਹੀਦੀ ।

ਇਹ ਵੀ ਪੜ੍ਹੋ- 12 ਸਾਲ ਤੱਕ ਵੇਚੀਆਂ ਪ੍ਰੇਮਿਕਾ ਦੀਆਂ ਅਸ਼ਲੀਲ ਵੀਡੀਓਜ਼, ਪਤਨੀ ਬਣਾਉਣ ਮਗਰੋਂ ਕਰ 'ਤਾ ਵੱਡਾ ਕਾਂਡ

ਡਾ. ਅਮਨਪ੍ਰੀਤ ਨੇ ਕਿਹਾ ਕਿ ਬਰਸਾਤੀ ਮੌਸਮ ਤੇ ਲਗਾਤਾਰ ਹੋ ਰਹੀਆਂ ਬਾਰਿਸ਼ਾਂ ਕਾਰਨ ਇਕ ਜਗ੍ਹਾ ਖੜ੍ਹੇ ਹੋਏ ਪਾਣੀ ਨਾਲ ਇਹ ਮੱਛਰ ਬਣਨ ਦਾ ਖਤਰਾ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਡੇਂਗੂ ਬੁਖਾਰ ਤੋਂ ਬਚਾਓ ਦੇ ਤਰੀਕੇ ਇਹ ਹਨ ਕਿ ਇਹ ਡੇਂਗੂ ਦਾ ਮੱਛਰ ਸਾਫ਼ ਪਾਣੀ ਜਿਵੇਂ ਘਰਾਂ ਵਿਚ ਕੂਲਰ ਦੇ ਪਾਣੀ ਤੇ ਫਰਿਜਾਂ ਦੀਆਂ ਵੇਸਟ ਪਾਣੀ ਟਰੇਆਂ, ਪਾਣੀ -ਪੀਣ ਵਾਲੀਆਂ ਹੋਦੀਆਂ, ਫਟੇ ਪੁਰਾਣੇ ਟਾਇਰ ਵਿੱਚ,ਟੁੱਟੇ ਭੱਜੇ ਬਰਤਣਾਂ ਤੇ ਟੋਏ ਟਿੱਬਿਆਂ ਵਿਚ ਮੀਂਹ ਦੇ ਪਏ ਪਾਣੀ ਵਿੱਚ ਪੈਦਾ ਹੁੰਦਾ ਹੈ, ਇਸ ਲਈ ਸਿਹਤ ਵਿਭਾਗ ਦੀਆਂ ਹਿਦਾਇਤਾਂ ਅਨੁਸਾਰ ਹਰ ਸ਼ੁੱਕਰਵਾਰ ਡਰਾਈ-ਡੇ ਮਨਾਉਣਾ ਚਾਹੀਦਾ ਤੇ ਇਹ ਸਾਰੇ ਥਾਵਾਂ ਦੇ ਪਏ ਪਾਣੀ ਨੂੰ ਚੰਗੀ ਤਰਾਂ ਕੱਢਣਾਂ ਚਾਹੀਦਾ ਤੇ ਟੋਇਆ ਵਿਚ ਖੜ੍ਹੇ ਪਾਣੀ ਤੇ ਸੜ੍ਹਿਆ ਤੇਲ ਪਾਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ- ਭਾਰਤ-ਕੈਨੇਡਾ ਵਿਚਾਲੇ ਤਣਾਅ ਕਾਰਨ ਹਵਾਈ ਖੇਤਰ ਪ੍ਰਭਾਵਿਤ, ਕਿਰਾਏ ਵਧੇ, ਯਾਤਰੀਆਂ ਦੀ ਗਿਣਤੀ ਘਟੀ

ਉਨ੍ਹਾਂ ਹੋਰ ਦੱਸਿਆ ਕਿ ਡੇਂਗੂ ਬੁਖਾਰ ਵਾਲਾ ਮੱਛਰ ਸਵੇਰੇ ਸੂਰਜ ਚੜ੍ਹਨ ਸਮੇਂ ਤੇ ਸੂਰਜ ਛਿਪਣ ਸਮੇਂ ਮਨੁੱਖ ’ਤੇ ਅਟੈਕ ਕਰਦਾ ਹੈ। ਇਹ ਮੱਛਰ ਸਾਫ਼ ਪਾਣੀ ਜਿਵੇਂ ਕਿ ਕੁਲਰਾਂ, ਫਰੀਜਾਂ, ਪਸ਼ੂ ਪੰਛੀਆਂ ਦੇ ਪੀਣ ਵਾਲੇ ਪਾਣੀ ਦੀਆਂ ਹੋਦੀਆਂ ਵਿਚ, ਫੁੱਲਾਂ ਦੇ ਗਮਲੇ ਦੇ ਪਾਣੀ ਵਿੱਚ, ਟੁੱਟੇ-ਭੱਜੇ ਬਰਤਣਾ ਤੇ ਫੱਟੇ ਪੁਰਾਣੇ ਟਾਇਰਾਂ ਵਿਚ ਬਰਸਾਤਾਂ ਦੇ ਪਏ ਪਾਣੀ ਵਿੱਚ ਇਹ ਰਹਿੰਦਾ ਹੈ ਤੇ ਉੱਥੇ ਆਪਣੀ ਪੈਦਾਵਾਰ ਵਧਾਉਂਦਾ ਹੈ। ਇਸ ਲਈ ਸਭ ਤੋਂ ਵੱਧ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਅਗਰ ਕਿਸੇ ਮਰੀਜ਼ ਨੂੰ ਡੇਂਗੂ ਬੁਖਾਰ ਹੋ ਵੀ ਜਾਂਦਾ ਹੈ ਤਾਂ ਘਬਰਾਉਣ ਦੀ ਲੋੜ ਨਹੀਂ, ਇਸਦਾ ਇਲਾਜ ਹੋ ਜਾਂਦਾ ਹੈ ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News