ਸਪਾਰਕ ਮੇਲੇ ਤੋਂ ਪਹਿਲਾਂ ਡਾਈਵਰਟ ਕੀਤਾ ਟ੍ਰੈਫਿਕ, ਜਾਮ ਤੋਂ ਬਚਾਅ

12/19/2018 1:02:38 PM

ਜਲੰਧਰ (ਵਰੁਣ)— ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਮੰਗਲਵਾਰ ਸਵੇਰੇ ਆਯੋਜਿਤ ਕੀਤੇ ਸਪਾਰਕ ਮੇਲੇ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਪੁਲਸ ਨੇ ਟ੍ਰੈਫਿਕ ਡਾਈਵਰਟ ਕਰ ਦਿੱਤਾ। ਟ੍ਰੈਫਿਕ ਡਾਈਵਰਟ ਹੋਣ ਕਾਰਨ ਟ੍ਰੈਫਿਕ ਜਾਮ ਦੀ ਸਥਿਤੀ ਨਹੀਂ ਬਣੀ। ਏ. ਸੀ. ਪੀ.  ਟ੍ਰੈਫਿਕ ਜੰਗ ਬਹਾਦਰ ਸ਼ਰਮਾ ਮੰਗਲਵਾਰ ਸਵੇਰੇ ਸਬ-ਇੰਸਪੈਕਟਰ ਰਮੇਸ਼ ਲਾਲ ਅਤੇ ਆਪਣੀ ਟੀਮ  ਨਾਲ ਚੁਨਮੁਨ ਚੌਕ ਪਹੁੰਚੇ। ਏ. ਸੀ. ਪੀ. ਨੇ ਬੈਰੀਕੇਡ ਲਾ ਕੇ ਰੋਡ ਨੂੰ ਬਲਾਕ ਕੀਤਾ ਅਤੇ  ਟ੍ਰੈਫਿਕ ਨੂੰ ਡਾਈਵਰਟ ਕਰ ਦਿੱਤਾ। ਏ. ਸੀ. ਪੀ. ਸ਼ਰਮਾ ਨੇ ਇਸ ਦੌਰਾਨ ਓਵਰਲੋਡ ਟਰਾਲੀਆਂ ਨੂੰ ਦੇਖ ਕੇ ਉਨ੍ਹਾਂ ਨੂੰ ਵੀ ਰੋਕ ਕੇ ਉਨ੍ਹਾਂ ਦੇ ਚਲਾਨ ਕੱਟੇ।


shivani attri

Content Editor

Related News