ਫਗਵਾੜਾ ''ਚ ਗੱਡੀ ਟਕਰਾਉਣ ਤੋਂ ਪੈਦਾ ਹੋਇਆ ਮਾਮੂਲੀ ਵਿਵਾਦ, ਚੱਲੀਆਂ ਗੋਲੀਆਂ

05/01/2021 3:46:56 PM

ਫਗਵਾੜਾ (ਹਰਜੋਤ)- ਗੱਡੀ ਪਿੱਛੇ ਮੋੜਨ ਦੇ ਮਾਮਲੇ ’ਤੇ ਹੋਈ ਟੱਕਰ ਦਾ ਮਾਮਲਾ ਉਸ ਵੇਲੇ ਗੰਭੀਰ ਹੋ ਗਿਆ ਜਦੋਂ ਗੱਡੀ ਚਾਲਕਾਂ ਨੂੰ ਆਪਣੀ ਜਾਨ ਬਚਾਉਣ ਲਈ ਹਵਾਈ ਫਾਇਰ ਕਰਨੇ ਪਏ। ਇਸ ਮਾਮਲੇ ਵਿਚ ਪੁਲਸ ਨੇ ਚਾਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਚਹੇੜੂ ਚੌਂਕੀ ਇੰਚਾਰਜ ਦਰਸ਼ਨ ਸਿੰਘ ਭੱਟੀ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਵਿਵੇਕ ਸ਼ਰਮਾ ਪੁੱਤਰ ਜੈ ਸਰੂਪ ਸ਼ਰਮਾ ਹਾਲ ਵਾਸੀ ਲੁਇਸ ਡਾਨ ਲਾਅ ਗੇਟ ਨੇ ਪੁਲਸ ਨੂੰ ਦੱਸਿਆ ਕਿ 30 ਅਪ੍ਰੈਲ ਨੂੰ ਦੁਪਹਿਰ ਕਰੀਬ 1 ਵਜੇ ਦੇ ਕਰੀਬ ਇਕ ਸਕਾਰਪਿਓ ਗੱਡੀ ਨੰਬਰ ਪੀ. ਬੀ.18.ਯੂ.757 ਜਿਸ ਨੂੰ ਇਕ ਲੜਕੀ ਬੈਕ ਕਰ ਰਹੀ ਸੀ, ਉਸ ਨੇ ਆਪਣੀ ਗੱਡੀ ਉਸ ਦੀ ਗੱਡੀ ਨੰਬਰ ਪੀ. ਬੀ.10.ਡੀ. ਏ.2860 ’ਚ ਟੱਕਰ ਮਾਰ ਕੇ ਉਸ ਦਾ ਨੁਕਸਾਨ ਕਰ ਦਿੱਤਾ।

ਇਹ ਵੀ ਪੜ੍ਹੋ :  ਜਲੰਧਰ ਸ਼ਹਿਰ ’ਚ ‘ਵੀਕੈਂਡ ਲਾਕਡਾਊਨ’ ਦੌਰਾਨ ਪਸਰਿਆ ਸੰਨਾਟਾ, ਜਾਣੋ ਕੀ-ਕੀ ਹੈ ਖੁੱਲ੍ਹਾ ਤੇ ਕੀ ਹੈ ਬੰਦ

ਜਿਸ ਤੋਂ ਬਾਅਦ ਗੱਡੀ ’ਚ ਬੈਠੇ ਨੌਜਵਾਨ ਨੇ ਉਸ ਨੂੰ ਰਿਵਾਲਵਰ ਨਾਲ ਡਰਾਇਆ ਧਮਕਾਇਆ ਅਤੇ ਗੱਡੀ ’ਚੋਂ ਇਕ ਲੜਕਾ ਅਤੇ ਲੜਕੀ ਬਾਹਰ ਆਏ। ਜਦੋਂ ਉਸ ਵੱਲੋਂ ਆਪਣੇ ਦੋਸਤਾਂ ਨੂੰ ਫ਼ੋਨ ਕੀਤਾ ਤਾਂ ਉਕਤ ਚਾਲਕ ਮੌਕੇ ਤੋਂ ਫ਼ਰਾਰ ਹੋ ਗਏ ਅਤੇ ਜਦੋਂ ਉਨ੍ਹਾਂ ਵੱਲੋਂ ਗੱਡੀ ਨਾਲ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਉਨ੍ਹਾਂ ’ਚ ਇੱਕ ਨੌਜਵਾਨ ਨੇ ਉਸ ਦੀ ਕਾਰ ਉਤੇ ਤਿੰਨ ਹਵਾਈ ਫ਼ਾਇਰ ਕੀਤੇ। ਜਿਸ ਸਬੰਧ ’ਚ ਸਤਨਾਮਪੁਰਾ ਪੁਲਸ ਨੇ ਅਣਪਛਾਤਿਆਂ ਖ਼ਿਲਾਫ਼ ਧਾਰਾ 336, 427, 506, 34 ਆਈ. ਪੀ. ਸੀ. ਅਤੇ 25-27-54-59 ਆਮਰਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ :  ਸ਼ਨੀਵਾਰ ਤੇ ਐਤਵਾਰ ਨੂੰ ਜਲੰਧਰ ਜ਼ਿਲ੍ਹੇ ’ਚ ਨਹੀਂ ਹੋ ਸਕਣਗੇ ਵਿਆਹ, ਡੀ. ਸੀ. ਨੇ ਲਾਈਆਂ ਇਹ ਪਾਬੰਦੀਆਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News