ਸਰਕਾਰੀ ਹਾਈ ਸਕੂਲ ਰਾਜਪੁਰ ਗਹੋਤ ਨੂੰ ਮਿਲਿਆ ਬੈਸਟ ਸਕੂਲ ਦਾ ਅੈਵਾਰਡ, ਸਟਾਫ ਦਾ ਕੀਤਾ ਗਿਆ ਸਨਮਾਨ

07/26/2020 6:22:45 PM

ਟਾਂਡਾ ਉੜਮੁੜ ( ਵਰਿੰਦਰ ਪੰਡਿਤ) - ਸੂਬੇ ਦੇ ਸਿੱਖਿਆ ਮੰਤਰੀ ਵੱਲੋ ਸਿੱਖਿਆ ਦੇ ਖੇਤਰ ਵਿਚ ਸੁਧਾਰ ਲਿਆਉਣ ਦੇ ਮੱਦੇਨਜ਼ਰ 66 ਸਰਕਾਰੀ ਸਕੂਲਾਂ ਨੂੰ ਬੈਸਟ ਸਕੂਲ ਦੇ ਅੈਵਾਰਡ ਨਾਲ ਨਿਵਾਜਿਆ ਗਿਆ ਹੈ | ਉਸ ਵਿਚ ਟਾਂਡਾ ਦੇ ਪਿੰਡ ਰਾਜਪੁਰ ਗਹੋਤ ਦਾ ਸਰਕਾਰੀ ਹਾਈ ਸਕੂਲ ਵੀ ਸ਼ਾਮਲ  ਹੈ | ਪੜਾਈ, ਖੇਡਾਂ ਅਤੇ ਹੋਰ ਗਤੀਵਿਧੀਆਂ ਵਿਚ ਆਪਣੀਆਂ ਸ਼ਾਨਦਾਰ ਪ੍ਰਾਪਤੀਆਂ ਦੇ ਚਲਦੇ ਸਕੂਲ ਨੇ ਜ਼ਿਲ੍ਹੇ ਅਤੇ  ਸੂਬੇ ਵਿਚ ਆਪਣਾ ਨਾਮ ਰੋਸ਼ਨਾਇਆ ਹੈ |

ਸਕੂਲ ਦੀ ਇਸ ਪ੍ਰਾਪਤੀ ਤੋਂ ਬਾਅਦ ਅੱਜ ਸਕੂਲ ਵਿਚ ਸਕੂਲ ਮੁਖੀ ਹਰਪ੍ਰੀਤ ਸਿੰਘ ਦੀ ਅਗਵਾਈ ਵਿਚ ਹੋਏ ਸਮਾਗਮ ਦੌਰਾਨ ਇਸ ਪ੍ਰਾਪਤੀ ਦਾ ਮੁੱਢ ਬੰਨ੍ਹਣ ਵਾਲੇ ਸਟਾਫ ਅਤੇ ਸਿੱਖਿਆ ਸਹੂਲਤਾਂ ਵਿਚ ਸਹਿਯੋਗ ਦੇਣ ਵਾਲੀਆਂ ਪੰਚਾਇਤਾਂ ਨੂੰ ਸਨਮਾਨਤ ਕੀਤਾ ਗਿਆ | ਇਸ ਮੌਕੇ ਮੁੱਖ ਮਹਿਮਾਨਾਂ ਦੇ ਰੂਪ ਵਿਚ ਸ਼ਾਮਲ ਹੋਏ ਸਰਪੰਚ ਰਾਜਪੁਰ ਗੁਰਜੀਤ ਸਿੰਘ, ਸਰਪੰਚ ਗਹੋਤਾ ਕਮਲੇਸ਼ ਕੁਮਾਰੀ, ਗੁਰਦੁਆਰਾ ਬਾਬਾ ਕਾਮੁਆਣਾ ਕਮੇਟੀ ਦੇ ਰਣਜੀਤ ਸਿੰਘ, ਮਾਸਟਰ ਚਰਨਜੀਤ ਸਿੰਘ, ਵਿਜੇ ਕੁਮਾਰ, ਗੁਰਨਾਮ ਦਾਸ ਅਤੇ ਕੇਵਲ ਕ੍ਰਿਸ਼ਨ ਵੱਲੋਂ ਸਕੂਲ ਮੁਖੀ ਅਤੇ ਸਮੂਹ ਸਟਾਫ ਦਾ ਵਿਸ਼ੇਸ਼ ਸਨਮਾਨ ਕੀਤਾ ਅਤੇ ਭਵਿੱਖ ਵਿਚ ਵੀ ਸਮੂਹ ਇਲਾਕਾ ਵਾਸੀਆਂ ਅਤੇ ਪੰਚਾਇਤਾਂ ਵੱਲੋਂ ਸਕੂਲ ਵਿਚ ਸਿੱਖਿਆ ਸਹੂਲਤਾਂ ਲਈ ਮਦਦ ਦਾ ਭਰੋਸਾ ਦਿੱਤਾ |

ਇਸ ਮੌਕੇ ਸਕੂਲ ਦੀ ਇਸ ਪ੍ਰਾਪਤੀ ਬਾਰੇ ਜਾਣਕਾਰੀ ਦਿੰਦੇ ਸਕੂਲ ਮੁਖੀ ਹਰਪ੍ਰੀਤ ਸਿੰਘ ਨੇ ਇਸ ਦੇ ਲਈ ਸਮੂਹ ਸਟਾਫ ਦੀ ਸਖਤ ਮਿਹਨਤ ਦਾ ਹਵਾਲਾ ਦਿੰਦੇ ਹੋਏ ਸਿੱਖਿਆ ਪ੍ਰਸਾਰ, ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਵਿਚ ਸਕੂਲ ਵੱਲੋ ਕੀਤੀਆਂ ਪ੍ਰਾਪਤੀਆਂ ਬਾਰੇ ਦੱਸਿਆ | ਉਨ੍ਹਾਂ ਕਿਹਾ ਕਿ ਇਸ ਅੈਵਾਰਡ ਵਿਚ ਸਕੂਲ ਦੀ ਬੇਹਤਰੀ ਲਈ ਸਿੱਖਿਆ ਵਿਭਾਗ ਵੱਲੋ 136363 ਰੁਪਏ ਦਾ ਇਨਾਮ ਮਿਲੇਗਾ | ਉਨ੍ਹਾਂ ਕਿਹਾ ਕਿ ਇਸ ਅੈਵਾਰਡ ਨਾਲ ਉਨ੍ਹਾਂ ਦੀ ਟੀਮ ਨੂੰ ਹੋਰ ਸਖਤ ਮਿਹਨਤ ਕਰਨ ਦੀ ਪ੍ਰੇਰਨਾ ਮਿਲੀ ਹੈ | ਇਸ ਮੌਕੇ ਨੀਲਮ ਕੁਮਾਰੀ, ਪਿੰਕੀ ਰਾਣੀ, ਵਰਿੰਦਰ ਨਰਿੰਦਰਾ, ਗੁਰਵੀਰ ਕੌਰ, ਗੁਰਿੰਦਰ ਕੌਰ, ਰਾਜਦੀਪ ਕੌਰ, ਗੁਰਪ੍ਰੀਤ ਕੌਰ, ਪ੍ਰਦੀਪ ਸਿੰਘ, ਸੁਖਵੀਰ ਸਿੰਘ, ਜਸਪਿੰਦਰ ਸਿੰਘ, ਤਰਨਜੀਤ ਕੌਰ, ਮਨਦੀਪ ਕੌਰ, ਮਨਿੰਦਰ ਕੌਰ, ਅਵਤਾਰ ਸਿੰਘ ਕਲਰਕ, ਅਲਵੀਨਾ, ਰਾਜ ਕੁਮਾਰੀ ਆਦਿ ਮੌਜੂਦ ਸਨ | 


Harinder Kaur

Content Editor

Related News