ਹੁਣ ਕੋਈ ਗੱਲਬਾਤ ਨਹੀਂ, ਚੀਨ ਨੂੰ ਸਬਕ ਸਿਖਾਏ ਸਰਕਾਰ

Thursday, Jun 18, 2020 - 01:35 PM (IST)

ਹੁਣ ਕੋਈ ਗੱਲਬਾਤ ਨਹੀਂ, ਚੀਨ ਨੂੰ ਸਬਕ ਸਿਖਾਏ ਸਰਕਾਰ

ਜਲੰਧਰ(ਕਮਲੇਸ਼) — ਭਾਰਤੀ ਫੌਜ ਅਤੇ ਚੀਨ ਦੀ ਹਿੰਸਕ ਝੜਪ ਵਿਚ ਭਾਰਤ ਦੇ 1 ਅਫ਼ਸਰ ਅਤੇ 2 ਜਵਾਨਾਂ ਦੀ ਸ਼ਹਾਦਤ ਦੀ ਖ਼ਬਰ ਸੁਣ ਕੇ ਪੂਰਾ ਦੇਸ਼ ਗੁੱਸੇ ਵਿਚ ਆ ਗਿਆ। ਚੀਨ ਨੇ ਪਹਿਲਾਂ ਹੀ ਪੂਰੀ ਦੁਨੀਆ ਨੂੰ ਕੋਰੋਨਾ ਮਹਾਮਾਰੀ ਨਾਲ ਪੀੜਤ ਕਰ ਦਿੱਤਾ ਹੈ ਅਤੇ ਹੁਣ ਇਹ ਭਾਰਤ ਦੀ ਸਰਹੱਦ 'ਤੇ ਚੀਨ ਦੀ ਫੌਜੀਆਂ ਵਲੋਂ ਕੀਤੀ ਗਈ ਹਿੰਸਕ ਝੜਪ ਦਾ ਪਤਾ ਲੱਗ ਰਿਹਾ ਹੈ। ਇਸ ਤੋਂ ਪਤਾ ਲਗਦਾ ਹੈ ਕਿ ਚੀਨ ਨੇ ਲੱਦਾਖ ਤੋਂ ਸਿੱਕਮ ਤੱਕ ਡੂੰਘੀ ਅਤੇ ਭੈੜੀ ਨਜ਼ਰ ਰੱਖੀ ਹੋਈ ਹੈ ਜਿਸ ਤੋਂ ਭਾਰਤ ਨੂੰ ਚੌਕਸ ਰਹਿਣ ਦੀ ਲੋੜ ਹੈ। ਕਿਉਂਕਿ ਚੀਨ ਪਹਿਲਾਂ ਹੀ ਕਈ ਤਰੀਕਿਆਂ ਨਾਲ ਨੇਪਾਲ ਦੀ ਸਹਾਇਤਾ ਕਰਕੇ ਉਸ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਉਸ ਦਾ ਇਰਾਦਾ ਪੁਰੀ ਦੁਨੀਆ ਵਿਚ ਸੁਪਰ ਪਾਵਰ ਬਣਨ ਦਾ ਹੈ। ਇਹ ਬਿਆਨ ਸ਼ਿਵ ਸੈਨਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਰੂਬਲ ਸੰਧੂ ਨੇ ਕਹੇ ਅਤੇ ਕਿਹਾ ਕਿ ਭਾਰਤ ਵਲੋਂ ਚੀਨ ਨੂੰ ਸਬਕ ਸਿਖਾਣ ਲਈ ਦਰਾਮਦ-ਬਰਾਮਦ ਬੰਦ ਕਰਨਾ ਚਾਹੀਦਾ ਹੈ


author

Harinder Kaur

Content Editor

Related News