GNA ਯੂਨੀਵਰਸਿਟੀ ’ਚ ਸਥਾਪਤ ਹੋਈ ਉੱਤਰ ਭਾਰਤ ਦੀ ਪਹਿਲੀ ਏ. ਡਬਲਿਊ. ਐੱਸ. ਅਕਾਦਮੀ

Sunday, Apr 11, 2021 - 05:38 PM (IST)

GNA ਯੂਨੀਵਰਸਿਟੀ ’ਚ ਸਥਾਪਤ ਹੋਈ ਉੱਤਰ ਭਾਰਤ ਦੀ ਪਹਿਲੀ ਏ. ਡਬਲਿਊ. ਐੱਸ. ਅਕਾਦਮੀ

ਫਗਵਾੜਾ (ਜਲੋਟਾ)— ਜੀ. ਐੱਨ. ਏ. ਯੂਨੀਵਰਸਿਟੀ ਨੂੰ ਪਹਿਲੀ ਅਜਿਹੀ ਯੂਨੀਵਰਸਿਟੀ ਬਣਨ ਦਾ ਮਾਣ ਹਾਸਲ ਹੋਇਆ ਹੈ, ਜਿੱਥੇ ਉਤਰ ਭਾਰਤ ਦੀ ਪਹਿਲੀ ਅਮੇਜ਼ਨ ਵੈੱਬ ਸਰਵਿਸੇਜ ਅਕਾਦਮੀ ਦੀ ਸਥਾਪਨਾ ਯੂਨੀਵਰਸਿਟੀ ਸਿਟੀ ਕੈਂਪਸ ’ਚ ਕੀਤੀ ਗਈ ਹੈ। ਇਸ ਦੇ ਨਾਲ ਹੀ ਹੁਣ ਯੂਨੀਵਰਸਿਟੀ ਨਾ ਸਿਰਫ ਇਥੇ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਵਰਗ ਨੂੰ ਟ੍ਰੇਨਿੰਗ ਦੇਵੇਗੀ ਸਗੋਂ ਏ. ਡਬਲਿਊ. ਐੱਸ. ਕਲਾਊਡ ਪਲੇਟਫਾਰਮ ’ਤੇ ਉਨ੍ਹਾਂ ਨੂੰ ਟ੍ਰੇਨਿੰਗ ਦੇ ਕੇ ਵੱਖ-ਵੱਖ ਤਰ੍ਹਾਂ ਦੇ ਸਰਟੀਫਿਕੇਸ਼ਨ ਲਈ ਤਿਆਰ ਕਰੇਗੀ। 

ਇਹ ਵੀ ਪੜ੍ਹੋ : ਸੌਤਣ ਦੇ ਭਰਾਵਾਂ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਚਾਕੂ ਦੀ ਨੋਕ ’ਤੇ ਵਿਆਹੁਤਾ ਨਾਲ ਮਿਟਾਈ ਹਵਸ ਦੀ ਭੁੱਖ

‘ਜਗ ਬਾਣੀ’ ਨਾਲ ਗੱਲਬਾਤ ਦੌਰਾਨ ਜੀ. ਐੱਨ. ਏ. ਯੂਨੀਵਰਸਿਟੀ ਦੇ ਪ੍ਰੋ. ਚਾਂਸਲਰ ਗੁਰਦੀਪ ਸਿੰਘ ਸਿਹਰਾ ਨੇ ਇਸ ਦਾ ਐਲਾਨ ਕਰਦੇ ਹੋਏ ਕਿਹਾ ਕਿ ਅਜਿਹਾ ਹੋਣ ਨਾਲ ਵਿਦਿਆਰਥੀ ਵਰਗ ਨੂੰ ਕਲਾਊਡ ਕੰਪਿਊਟਿੰਗ ਟ੍ਰੇਨਿੰਗ ’ਚ ਬਹੁਤ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਸ਼ੁਰੂ ਤੋਂ ਹੀ ਗੁਣਵੱਤਾ ਨੂੰ ਆਧਾਰ ਬਣਾ ਕੇ ਕੌਮਾਂਤਰੀ ਪੱਧਰ ਦੀ ਸਿੱਖਿਆ ਦਾ ਪ੍ਰਸਾਰ ਇਥੋਂ ਪੜ੍ਹਾਈ ਕਰਨ ਵਾਲੇ ਹਰ ਇਕ ਵਿਦਿਆਰਥੀ ਤੱਕ ਪਹੁੰਚਾਉਣਾ ਰਿਹਾ ਹੈ। ਇਸੇ ਮਕਸਦ ਦੇ ਨਾਲ ਅਕਾਦਮੀ ਦੀ ਸਥਾਪਨੀ ਕੀਤੀ ਗਈ ਹੈ। ਦੱਸ ਦੇਈਏ ਕਿ ਏ.ਡਬਲਿਊ .ਐੱਸ. ਵਿਸ਼ਵ ਪੱਧਰ ’ਤੇ ਵੱਖਰੀ ਪਛਾਣ ਰੱਖਦੀ ਹੈ। ਕਲਾਊਡ ਕੰਪਿਊਟਿੰਗ ਦੇ ਮੱਧ ਨਾਲ ਇੰਟਰਨੈੱਟ ਦੀ ਦੁਨੀਆ ’ਚ ਤੇਜ਼ੀ ਨਾਲ ਹੋ ਰਹੇ ਬਦਲਾਅ ਦੇ ਤਹਿਤ ਸਟੋਰੇਜ ਅਤੇ ਪ੍ਰੋਸੈਸਿੰਗ ਦੀ ਕਾਰਜਸ਼ੈਲੀ ’ਚ ਵੱਡਾ ਯੋਗਦਾਨ ਦੇ ਰਹੀ ਹੈ। 

ਇਹ ਵੀ ਪੜ੍ਹੋ : ਜਲੰਧਰ: ਨਾਈਟ ਕਰਫ਼ਿਊ ਦੌਰਾਨ ਰੋਕਣ ’ਤੇ ਨੌਜਵਾਨਾਂ ਨੇ SHO ਦਾ ਚਾੜ੍ਹਿਆ ਕੁਟਾਪਾ, AK-47 ਖੋਹਣ ਦੀ ਕੀਤੀ ਕੋਸ਼ਿਸ਼

ਹੁਣ ਇਸ ਦਾ ਲਾਭ ਜੀ. ਐੱਨ. ਏ. ਯੂਨੀਵਰਸਿਟੀ ਦੇ ਵਿਦਿਆਰਥੀ ਵਰਗ ਨੂੰ ਮਿਲੇਗਾ,ਜਿਸ ਦੇ ਉਪਰੰਤ ਇਥੋਂ ਦੇ ਵਿਦਿਆਰਥੀ ਵਰਗ ਨੂੰ ਵਿਸ਼ਵ ਪੱਧਰ ’ਤੇ ਅਜਿਹੇ ਕਈ ਮੌਕੇ ਮਿਲਣਗੇ, ਜਿਸ ਨਾਲ ਕਿ ਉਹ ਆਪਣੇ ਵਿਦਿਅਕ ਕੈਰੀਅਰ ਨੂੰ ਵਧੀਆ ਬਣਾ ਸਕੇ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ’ਚ ਸਾਡੇ ਦੇਸ਼ ਭਾਰਤ ਨੂੰ ਹੀ ਤਿੰਨ ਲੱਖ ਕਲਾਊਡ ਕੰਪਿਊਟਿੰਗ ਪ੍ਰੋਫੈਸ਼ਨਲਸ ਦੀ ਲੋੜ ਹੋਵੇਗੀ।  ਇਸੇ ਮੰਗ ਨੂੰ ਧਿਆਨ ’ਚ ਰੱਖਦੇ ਹੋਏ ਇਹ ਕੰਮ ਸ਼ੁਰੂ ਕੀਤਾ ਗਿਆ ਹੈ। ਸਿਹਰਾ ਨੇ ਕਿਹਾ ਕਿ ਅਕਾਦਮੀ ਦੇ ਪਹਿਲੇ ਬੈਚ ਦੇ ਤਹਿਤ 50 ਵਿਦਿਆਰਥੀਆਂ ਨੂੰ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ’ਚ ਪੂਰਨ ਟ੍ਰੇਨਿੰਗ ਫਰੀ ਦਿੱਤੀ ਜਾਵੇਗੀ। ਇਸੇ ਮੌਕੇ ’ਤੇ ਡਾ. ਵਿਤਕਾਂਤ ਸ਼ਰਮਾ, ਡਾ. ਅਨੁਰਾਗ ਸ਼ਰਮਾ ਸਮੇਤ ਯੂਨੀਵਰਸਿਟੀ ਪ੍ਰਬੰਧਨ ਤੋਂ ਹੋਰ ਵੀ ਕਈ ਲੋਕ ਮੌਜੂਦ ਸਨ। 

ਇਹ ਵੀ ਪੜ੍ਹੋ : ਜਲੰਧਰ: ਮੌਤ ਤੋਂ ਪਹਿਲਾਂ ਧੀ ਦੀ ਮਾਂ ਨੂੰ ਆਖ਼ਰੀ ਕਾਲ, ਜਾਨ ਬਚਾਉਣ ਲਈ ਕੀਤੀ ਫ਼ਰਿਆਦ ਪਰ ਹੋਇਆ ਉਹ ਜੋ ਸੋਚਿਆ ਨਾ ਸੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

shivani attri

Content Editor

Related News