GNA ਯੂਨੀਵਰਸਿਟੀ ਰੋਬੋਟਿਕਸ ਸਿੱਖਿਆ ’ਚ ਸਭ ਤੋਂ ਵੱਧ ਉੱਭਰ ਰਹੀ ਯੂਨੀਵਰਸਿਟੀ ਐਲਾਨੀ

10/20/2023 11:22:30 AM

ਫਗਵਾੜਾ (ਜਲੋਟਾ)-ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ, ਜਨਪਥ ਨਵੀਂ ਦਿੱਲੀ ਵਿਖੇ ਇੰਡੀਆ ਸਟੈਮ ਸਮਿਟ ਐਂਡ ਐਵਾਰਡਜ਼ 23 (ਭਾਰਤ ਦੀ ਸਭ ਤੋਂ ਵੱਡੀ ਸਟੈਮ ਐਜੂਕੇਸ਼ਨ ਕਾਨਫ਼ਰੰਸ) ਦੌਰਾਨ ਜੀ. ਐੱਨ. ਏ. ਯੂਨੀਵਰਸਿਟੀ ਫਗਵਾੜਾ, ਪੰਜਾਬ ਨੂੰ ਰੋਬੋਟਿਕਸ ਸਿੱਖਿਆ ’ਚ ਸਭ ਤੋਂ ਵੱਧ ਉੱਭਰ ਰਹੀ ਯੂਨੀਵਰਸਿਟੀ ਵਜੋਂ ਸਨਮਾਨਤ ਕੀਤਾ ਗਿਆ ਹੈ। ਇਸ ਸਮਾਰੋਹ ਦੇ ਮੁੱਖ ਮਹਿਮਾਨ ਭਾਰਤ ਸਰਕਾਰ ਦੇ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਜੈਰਾਮ ਗਡਕਰੀ ਸਨ।

ਸਮਾਰੋਹ ’ਚ ਯੂ. ਜੀ. ਸੀ. ਦੇ ਚੇਅਰਮੈਨ ਜਗਦੀਸ਼ ਮਮੀਡਾਲਾ, ਏ. ਆਈ. ਸੀ. ਟੀ. ਈ. ਦੇ ਚੇਅਰਮੈਨ ਟੀ. ਜੀ. ਸੀਤਾਰਾਮ, ਏ. ਆਈ. ਸੀ. ਆਰ. ਏ. ਦੇ ਪ੍ਰਧਾਨ ਰਾਜਕੁਮਾਰ ਸ਼ਰਮਾ ਅਤੇ ਨੀਤੀ ਆਯੋਗ ਦੇ ਮੈਂਬਰ ਸ਼੍ਰੀ ਵੀ. ਕੇ. ਸਾਰਸਵਤ ਅਤੇ ਇਸਰੋ ਮਹਿਲਾ ਵਿਗਿਆਨੀ ਟੀਮ ਵੀ ਮੌਜੂਦ ਸਨ। ਇਸਰੋ ਦੀ ਵਿਗਿਆਨੀਆਂ ਦੀ ਟੀਮ ਨੇ ਇਸ ਈਵੈਂਟ ’ਚ ਚੰਦਰਯਾਨ-3 ਦੀ ਤਿਆਰੀ ਦੀ ਯਾਤਰਾ ਵੀ ਸਾਂਝੀ ਕੀਤੀ। ਸਮਾਰੋਹ ’ਚ ਵੱਖ-ਵੱਖ ਯੂਨੀਵਰਸਿਟੀਆਂ, ਕਾਲਜਾਂ, ਸਕੂਲਾਂ ਅਤੇ ਸਟਾਰਟਅੱਪਸ ਦੇ ਨੁਮਾਇੰਦਿਆਂ ਦੀ ਮੌਜੂਦਗੀ ਵੀ ਸੀ। ਜੀ. ਐੱਨ. ਏ. ਯੂਨੀਵਰਸਿਟੀ ਨੇ ਰੋਬੋਟਿਕਸ ਸਿੱਖਿਆ ਅਤੇ ਸਿਖਲਾਈ ’ਚ ਆਪਣੀ ਉੱਤਮਤਾ ਲਈ ਇਹ ਪੁਰਸਕਾਰ ਪ੍ਰਾਪਤ ਕੀਤਾ ਹੈ। ਇਸ ਸ਼੍ਰੇਣੀ ’ਚ ਕਈ ਯੂਨੀਵਰਸਿਟੀਆਂ, ਕਾਲਜਾਂ, ਸਟਾਰਟ-ਅੱਪਸ ਅਤੇ ਸਿਖਲਾਈ ਸੰਸਥਾਵਾਂ ਨੇ ਹਿੱਸਾ ਲਿਆ।

ਇਹ ਵੀ ਪੜ੍ਹੋ: ਨਸ਼ਾ ਸਮੱਗਲਰਾਂ ਖ਼ਿਲਾਫ਼ ਪੰਜਾਬ ਪੁਲਸ ਨੇ ਜ਼ਮੀਨੀ ਪੱਧਰ ’ਤੇ ਛੇੜੀ ਜੰਗ, DGP ਨੇ ਅਧਿਕਾਰੀਆਂ ਨੂੰ ਦਿੱਤੇ ਸਖ਼ਤ ਨਿਰਦੇਸ਼

ਸਕੂਲ ਆਫ਼ ਇੰਜੀਨੀਅਰਿੰਗ, ਡਿਜ਼ਾਈਨ ਐਂਡ ਆਟੋਮੇਸ਼ਨ ਦੇ ਡੀਨ ਡਾ. ਸੀ. ਆਰ. ਤ੍ਰਿਪਾਠੀ ਅਤੇ ਜੀ. ਐੱਨ. ਏ. ਯੂਨੀਵਰਸਿਟੀ ਦੇ ਪਲੇਸਮੈਂਟ ਅਫਸਰ ਯੋਗੇਸ਼ ਠਾਕੁਰ ਨੇ ਯੂ. ਜੀ. ਸੀ. ਦੇ ਚੇਅਰਮੈਨ ਜਗਦੀਸ਼ ਮਮੀਡਾਲਾ, ਏ. ਆਈ. ਸੀ. ਟੀ. ਈ. ਦੇ ਚੇਅਰਮੈਨ ਟੀ. ਜੀ. ਸੀਤਾਰਾਮ, ਏ. ਆਈ. ਸੀ. ਆਰ. ਏ. ਦੇ ਪ੍ਰਧਾਨ ਰਾਜ ਕੁਮਾਰ ਸ਼ਰਮਾ ਅਤੇ ਨੀਤੀ ਆਯੋਗ ਦੇ ਮੈਂਬਰ ਵੀ. ਕੇ. ਸਾਰਸਵਤ ਦੀ ਰਹੀ ਮੌਜੂਦਗੀ ’ਚ ਇਹ ਪੁਰਸਕਾਰ ਪ੍ਰਾਪਤ ਕੀਤਾ। ਨੁਮਾਇੰਦਿਆਂ ਨੇ ਜੀ. ਐੱਨ. ਏ. ਯੂਨੀਵਰਸਿਟੀ ਦੇ ਚਾਂਸਲਰ ਅਤੇ ਜੀ. ਐੱਨ. ਏ. ਗਿਅਰਜ਼ ਲਿਮਟਿਡ, ਪੰਜਾਬ ਦੇ ਸੀ. ਈ. ਓ. ਸ. ਗੁਰਦੀਪ ਸਿੰਘ ਸਿਹਰਾ ਦਾ ਵਿਸ਼ਵ ਵਿਆਪੀ ਉਦਯੋਗ ਦੀਆਂ ਲੋੜਾਂ ਅਨੁਸਾਰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਨਿਰੰਤਰ ਲਗਨ ਅਤੇ ਕੀਮਤੀ ਯੋਗਦਾਨ ਲਈ ਧੰਨਵਾਦ ਕੀਤਾ।

ਗੁਰਦੀਪ ਸਿੰਘ ਸਿਹਰਾ, ਵਾਈਸ ਚਾਂਸਲਰ ਡਾ. ਵੀ. ਕੇ. ਰਤਨ, ਪ੍ਰੋ. ਵਾਈਸ ਚਾਂਸਲਰ ਡਾ. ਹੇਮੰਤ ਸ਼ਰਮਾ ਅਤੇ ਡੀਨ ਅਕਾਦਮਿਕ ਅਤੇ ਹੋਰ ਡੀਨ/ਐੱਚ. ਓ. ਡੀਜ਼ ਡਾ. ਮੋਨਿਕਾ ਹੰਸਪਾਲ ਨੇ ਡਾ. ਸੀ.ਆਰ. ਤ੍ਰਿਪਾਠੀ ਅਤੇ ਉਨ੍ਹਾਂ ਦੀ ਕੁਸ਼ਲ ਟੀਮ ਨੂੰ ਇਹ ਪ੍ਰਸ਼ੰਸਾ ਪ੍ਰਾਪਤ ਕਰਨ ਲਈ ਵਧਾਈ ਦਿੱਤੀ ਹੈ।

ਇਹ ਵੀ ਪੜ੍ਹੋ: ਚੰਡੀਗੜ੍ਹ ਜਾ ਰਹੇ ASI ਨਾਲ ਵਾਪਰੀ ਅਣਹੋਣੀ, ਖੜ੍ਹੀ ਕੰਬਾਇਨ 'ਚ ਵੱਜਾ ਮੋਟਰਸਾਈਕਲ, ਹੋਈ ਦਰਦਨਾਕ ਮੌਤ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News