ਮਰਜ਼ੀ ਨਾਲ ਵਿਆਹ ਕਰਵਾ ਕੇ ਥਾਣਾ ਆਦਮਪੁਰ ਪਹੁੰਚੀ ਕੁੜੀ ਦੀ ਪਰਿਵਾਰ ਵੱਲੋਂ ਕੁੱਟਮਾਰ

Wednesday, Jun 14, 2023 - 12:30 PM (IST)

ਮਰਜ਼ੀ ਨਾਲ ਵਿਆਹ ਕਰਵਾ ਕੇ ਥਾਣਾ ਆਦਮਪੁਰ ਪਹੁੰਚੀ ਕੁੜੀ ਦੀ ਪਰਿਵਾਰ ਵੱਲੋਂ ਕੁੱਟਮਾਰ

ਆਦਮਪੁਰ/ਜਲੰਧਰ (ਦਿਲਬਾਗੀ, ਚਾਂਦ, ਜਤਿੰਦਰ) : ਥਾਣਾ ਆਦਮਪੁਰ ਅਧੀਨ ਆਉਂਦਾ ਪਿੰਡ ਡਰੋਲੀ ਕਲਾਂ ਦੀ ਇਕ ਗੁੱਜਰ ਪਰਿਵਾਰ ਦੀ ਬਾਲਗ ਕੁੜੀ ਨੇ ਆਪਣੀ ਮਰਜ਼ੀ ਨਾਲ ਦੂਜੀ ਜਾਤੀ ਦੇ ਮੁੰਡੇ ਬਲਵੀਰ ਚੰਦ ਪੁੱਤਰ ਸੱਤਪਾਲ ਵਾਸੀ ਸ਼ੇਰਗੜ੍ਹ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਘਰੋਂ ਭੱਜ ਕੇ ਕਾਨੂੰਨੀ ਤਰੀਕੇ ਨਾਲ ਵਿਆਹ ਕਰਵਾ ਲਿਆ। ਕੁੜੀ ਦੇ ਪਿਤਾ ਬਸ਼ੀਰ ਪੁੱਤਰ ਅਤਰਦੀਨ ਵਾਸੀ ਡਰੋਲੀ ਨੇ ਆਪਣੀ ਕੁੜੀ ਨਸੀਮਾ ਖਾਤੂਨ ਨੂੰ ਅਗਵਾ ਕਰ ਕੇ ਲਿਜਾਣ ਦਾ ਮੁੰਡੇ ਖ਼ਿਲਾਫ਼ ਥਾਣਾ ਆਦਮਪੁਰ ਵਿਖੇ ਮਾਮਲਾ ਦਰਜ ਕਰਵਾ ਦਿੱਤਾ। ਏ. ਐੱਸ. ਆਈ. ਰਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦਰਜ ਹੋਣ ਸਬੰਧੀ ਫੋਨ ਕਰ ਕੇ ਕੁੜੀ ਸਮੇਤ ਮੁੰਡੇ ਨੂੰ ਆਪਣੇ ਬਿਆਨ ਦਰਜ ਕਰਵਾਉਣ ਲਈ ਥਾਣਾ ਆਦਮਪੁਰ ਬੁਲਾਇਆ ਸੀ ਪਰ ਇਨ੍ਹਾਂ ਦੇ ਆਉਣ ਦੀ ਭਿਣਕ ਕੁੜੀ ਦੇ ਪਰਿਵਾਰ ਨੂੰ ਲੱਗ ਗਈ।

ਇਹ ਵੀ ਪੜ੍ਹੋ : ਸਮੱਗਲਰ ਸੋਨੂੰ ਟੈਂਕਰ 343 ਪੇਟੀਆਂ ਸ਼ਰਾਬ ਸਮੇਤ ਗ੍ਰਿਫ਼ਤਾਰ, ਸਾਥੀ ਵੀ ਚੜ੍ਹਿਆ ਪੁਲਸ ਦੇ ਹੱਥੇ

PunjabKesari

ਕੁੜੀ ਦੇ ਆਉਣ ਉਪਰੰਤ ਉਸ ਦੇ ਪਰਿਵਾਰ ਮੈਂਬਰਾਂ ਵੱਲੋਂ ਪੁਲਸ ਦੀ ਹਾਜ਼ਰੀ ’ਚ ਕੁੜੀ, ਮੁੰਡੇ ਤੇ ਉਸ ਦੇ ਪਰਿਵਾਰਕ ਮੈਂਬਰ ’ਤੇ ਹਮਲਾ ਕਰ ਇਨ੍ਹਾਂ ਦੀ ਕੁੱਟਮਾਰ ਕੀਤੀ । ਪੁਲਸ ਦੀ ਮੁਸਤੈਦੀ ਨਾਲ ਕੁੜੀ, ਮੁੰਡੇ ਦੇ ਪਰਿਵਾਰ ਨੂੰ ਬਚਾਅ ਕਰ ਕੇ ਥਾਣੇ ਲੈ ਗਏ ਪਰ ਇਸ ਮਾਮਲੇ ਸਬੰਧੀ ਥਾਣਾ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਕੁੜੀ ਦੇ ਬਿਆਨ ਦਰਜ ਕਰ ਲਏ ਹਨ ਅਤੇ ਜਲਦ ਹੀ ਦੋਸ਼ੀਆਂ ਵਿਰੁੱਧ ਕੇਸ ਦਰਜ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : 9 ਸਾਲ ਬੇਮਿਸਾਲ ਪ੍ਰੋਗਰਾਮ ਅਧੀਨ ਭਾਜਪਾ ਨੇ ਗਿਣਵਾਈਆਂ ਮੋਦੀ ਸਰਕਾਰ ਦੀਆਂ ਉਪਲਬਧੀਆਂ, ਕੀਤਾ ਵੱਡਾ ਦਾਅਵਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News