ਘਰੋਂ ਗਈ ਕੁੜੀ ਪੜ੍ਹਾਈ ਕਰਨ ਪਰ ਵਾਪਸ ਨਹੀਂ ਪਰਤੀ, ਭਜਾਉਣ ਵਾਲੇ ਨੌਜਵਾਨ ਖ਼ਿਲਾਫ਼ ਮਾਮਲਾ ਦਰਜ

Sunday, Jul 30, 2023 - 03:45 PM (IST)

ਘਰੋਂ ਗਈ ਕੁੜੀ ਪੜ੍ਹਾਈ ਕਰਨ ਪਰ ਵਾਪਸ ਨਹੀਂ ਪਰਤੀ, ਭਜਾਉਣ ਵਾਲੇ ਨੌਜਵਾਨ ਖ਼ਿਲਾਫ਼ ਮਾਮਲਾ ਦਰਜ

ਟਾਂਡਾ ਉੜਮੁੜ (ਪਰਮਜੀਤ ਮੋਮੀ)- ਟਾਂਡਾ ਨਾਲ ਸਬੰਧਤ 17 ਸਲਾ ਇਕ ਨਾਬਲਗ ਕੁੜੀ ਨੂੰ ਵਰਗਲਾ ਕੇ ਭਜਾਉਣ ਵਾਲੇ ਇਕ ਨੌਜਵਾਨ ਖ਼ਿਲਾਫ਼ ਟਾਂਡਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਟਾਂਡਾ ਦੇ ਮੁਖੀ ਇੰਸਪੈਕਟਰ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਪੁਲਸ ਨੇ ਇਹ ਮਾਮਲਾ ਕੁੜੀ ਦੀ ਮਾਤਾ ਦੇ ਬਿਆਨਾਂ ਦੇ ਆਧਾਰ 'ਤੇ ਸਨਮ ਵਾਸੀ ਉਤਰਾਖੰਡ ਖ਼ਿਲਾਫ਼ ਦਰਜ ਕੀਤਾ ਹੈ।

ਪੁਲਸ ਨੂੰ ਦਿੱਤੇ ਗਏ ਆਪਣੇ ਬਿਆਨਾਂ ਵਿੱਚ ਨਾਬਾਲਗ ਕੁੜੀ ਦੀ ਮਾਤਾ ਨੇ ਦੱਸਿਆ ਕਿ ਉਸ ਦੀ ਕੁੜੀ ਟਾਂਡਾ ਦੇ ਇਕ ਕੰਪਿਊਟਰ ਸੈਂਟਰ ਵਿੱਚ ਪੜ੍ਹਾਈ ਕਰਦੀ ਹੈ। ਬੀਤੀ 25 ਜੁਲਾਈ ਨੂੰ ਉਹ ਆਪਣੀ ਕੁੜੀ ਨੂੰ ਕੰਪਿਊਟਰ ਵਿੱਚ ਛੱਡ ਕੇ ਆਈ ਸੀ ਕਿ ਉਸ ਦੀ ਕੁੜੀ ਵਾਪਸ ਘਰ ਨਹੀਂ ਆਈ ਅਤੇ ਉਨ੍ਹਾਂ ਨੇ ਆਪਣੀ ਕੁੜੀ ਦੀ ਕਈ ਜਗ੍ਹਾ ਭਾਲ ਕੀਤੀ। ਬਾਅਦ ਵਿੱਚ ਪਤਾ ਲੱਗਾ ਕਿ ਉਕਤ ਮੁਲਜ਼ਮ ਉਸ ਦੀ ਨਾਬਾਲਗ ਕੁੜੀ ਨੂੰ ਵਰਗਲਾ ਕੇ ਕਿਧਰੇ ਲੈ ਗਿਆ ਹੈ। ਟਾਂਡਾ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਦੋਸਤ ਕੋਲ ਰਹਿ ਰਹੇ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ, ਭਰਾ ਨੂੰ ਅਜਿਹੇ ਹਾਲ 'ਚ ਵੇਖ ਭੈਣਾਂ ਦਾ ਨਿਕਲਿਆ ਤ੍ਰਾਹ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News