ਰੂਪਨਗਰ ਸਿਵਲ ਹਸਪਤਾਲ ''ਚ ਕੁੜੀ ਦੀ ਇਲਾਜ ਦੌਰਾਨ ਮੌਤ, ਪਰਿਵਾਰ ਵੱਲੋਂ ਹੰਗਾਮਾ
Friday, Sep 26, 2025 - 06:33 PM (IST)

ਰੂਪਨਗਰ (ਵਿਜੇ ਸ਼ਰਮਾ)-ਸਿਵਲ ਹਸਪਤਾਲ ਰੂਪਨਗਰ ’ਚ 11 ਸਾਲਾ ਕੁੜੀ ਦੀ ਸਮੇਂ 'ਤੇ ਇਲਾਜ ਨਾ ਮਿਲਣ ਕਾਰਨ ਮੌਤ ਹੋ ਗਈ। ਪਰਿਵਾਰ ਵੱਲੋਂ ਡਾਕਟਰ 'ਤੇ ਗੰਭੀਰ ਦੋਸ਼ ਲਗਾਏ ਗਏ ਹਨ ਅਤੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ। ਮਿਲੀ ਜਾਣਕਾਰੀ ਮੁਤਬਾਕ ਪ੍ਰੇਮ ਨਗਰ ਆਸਰੋਂ ਦੇ ਵਸਨੀਕ ਹਾਫਿਜ ਸਾਹਨਵਾਜ ਰਿਜਵੀ ਨੇ ਵੀਰਵਾਰ ਰਾਤ ਤੜਕੇ 5 ਵਜੇ ਦੇ ਕਰੀਬ ਆਪਣੀ 11 ਸਾਲਾ ਧੀ ਸ਼ਾਹੇਨਾ ਨੂੰ ਹਸਪਤਾਲ ਪਹੁੰਚਾਇਆ ਜਦੋਂ ਉਹ ਬੀਮਾਰ ਮਹਿਸੂਸ ਕਰਨ ਲੱਗੀ। ਪਰਿਵਾਰ ਨੇ ਕੁੜੀ ਨੂੰ ਪੇਟ ਵਿੱਚ ਤੇਜ ਦਰਦ ਅਤੇ ਉਸ ਦੀ ਹਾਲਤ ਅਚਾਨਕ ਵਿਗੜਨ ਤੋਂ ਬਾਅਦ ਤੁਰੰਤ ਹਸਪਤਾਲ ਲਿਜਾਣ ਦਾ ਫ਼ੈਸਲਾ ਕੀਤਾ।
ਪਰਿਵਾਰ ਦਾ ਦੋਸ਼ ਹੈ ਕਿ ਜਦੋਂ ਉਹ ਹਸਪਤਾਲ ਪਹੁੰਚੇ ਤਾਂ ਡਿਊਟੀ ‘ਤੇ ਮੌਜੂਦ ਡਾਕਟਰ ਗਾਇਬ ਸੀ ਅਤੇ ਸਿਰਫ਼ ਨਰਸਾਂ ਹੀ ਸ਼ਾਹੇਨਾ ਦਾ ਇਲਾਜ ਕਰਨ ਲੱਗੀਆਂ। ਪਿਤਾ ਸ਼ਾਹਨਵਾਜ਼ ਰਿਜਵੀ ਨੇ ਦੱਸਿਆ ਕਿ ਮੈਂ ਸੋਚਿਆ ਸੀ ਕਿ ਜੇਕਰ ਮੇਰੀ ਧੀ ਨੂੰ ਹਸਪਤਾਲ ਲਿਆਂਦਾ ਜਾਂਦਾ ਤਾਂ ਉਹ ਠੀਕ ਹੋ ਜਾਵੇਗੀ ਪਰ ਸਾਨੂੰ ਸਿਰਫ਼ ਇੰਤਜ਼ਾਰ ਕਰਨਾ ਪਿਆ। ਜੇਕਰ ਉਸ ਨੂੰ ਸਮੇਂ ਸਿਰ ਡਾਕਟਰ ਨੇ ਵੇਖਿਆ ਹੁੰਦਾ ਤਾਂ ਮੇਰੀ ਧੀ ਅੱਜ ਵੀ ਜਿੰਦਾ ਹੁੰਦੀ।
ਇਹ ਵੀ ਪੜ੍ਹੋ: ਫਰਸ਼ ਤੋਂ ਅਰਸ਼ ’ਤੇ ਪਹੁੰਚਿਆ ਰੈਣਕ ਬਾਜ਼ਾਰ ਦਾ ਰੈਡੀਮੇਡ ਕੱਪੜਾ ਵਪਾਰੀ, ਕਾਰਾ ਜਾਣ ਤੁਸੀਂ ਵੀ ਕਰੋਗੇ ਤੌਬਾ-ਤੌਬਾ
ਪਰਿਵਾਰਕ ਮੈਂਬਰਾਂ ਮੁਤਾਬਕ ਥੋੜ੍ਹੀ ਦੇਰ ਬਾਅਦ ਇਕ ਡਾਕਟਰ ਆਇਆ ਅਤੇ ਸ਼ਾਹੇਨਾ ਨੂੰ ਟੀਕਾ ਲਗਾਇਆ ਗਿਆ। ਹਾਲਾਂਕਿ ਟੀਕਾ ਲੱਗਣ ਦੇ ਕੁਝ ਮਿੰਟਾਂ ਦੇ ਅੰਦਰ ਹੀ ਉਸ ਦਾ ਸਾਹ ਤੇਜ਼ ਹੋ ਗਿਆ ਅਤੇ ਉਸ ਦੀ ਹਾਲਤ ਵਿਗੜ ਗਈ। ਡਾਕਟਰੀ ਸਹਾਇਤਾ ਮਿਲਣ ਦੇ ਬਾਵਜੂਦ ਸ਼ਾਹੇਨਾ ਦੀ ਹਸਪਤਾਲ ’ਚ ਮੌਤ ਹੋ ਗਈ। ਇਹ ਵੀ ਪਤਾ ਲੱਗਾ ਹੈ ਕਿ ਐਮਰਜੈਂਸੀ ਵਾਰਡ ’ਚ ਰਾਤ ਸਮੇਂ ਡਾਕਟਰ ਉਪਲੱਬਧ ਨਹੀਂ ਰਹਿੰਦੇ, ਜਿਸ ਕਾਰਨ ਮਰੀਜਾਂ ਨੂੰ ਪਹਿਲਾਂ ਵੀ ਪਰੇਸ਼ਾਨੀਆਂ ਆਈਆਂ। ਪਰਿਵਾਰ ਨੇ ਹਸਪਤਾਲ ਪ੍ਰਸਾਸ਼ਨ ‘ਤੇ ਘੋਰ ਲਾਪਰਵਾਹੀ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਧੀ ਨੂੰ ਜਲਦੀ ਅਤੇ ਸਹੀ ਇਲਾਜ ਮਿਲਦਾ ਤਾਂ ਉਸ ਦੀ ਜਾਨ ਬਚਾਈ ਜਾ ਸਕਦੀ ਸੀ।
ਇਹ ਵੀ ਪੜ੍ਹੋ: ਜਲੰਧਰ ਦਾ ਡਾਕਟਰ ਗ੍ਰਿਫ਼ਤਾਰ! ਕਾਰਨਾਮਾ ਅਜਿਹਾ ਜਿਸ ਨੂੰ ਜਾਣ ਨਹੀਂ ਹੋਵੇਗਾ ਯਕੀਨ, ਜਵਾਕ ਨਾਲ...
ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਨੇ ਇਸ ਮਾਮਲੇ ‘ਤੇ ਇਕ ਬਿਆਨ ਜਾਰੀ ਕੀਤਾ ਹੈ, ਜਿਸ ’ਚ ਉਨ੍ਹਾਂ ਕਿਹਾ ਕਿ ਲੜਕੀ ਦਾ ਐਮਰਜੈਂਸੀ ਰੂਮ ’ਚ ਇਲਾਜ ਕੀਤਾ ਗਿਆ ਅਤੇ ਪੇਟ ਦਰਦ ਲਈ ਦੋ ਟੀਕੇ ਲਗਾਏ ਗਏ। ਉਸ ਦੀ ਹਾਲਤ ਅਚਾਨਕ ਵਿਗੜ ਗਈ ਅਤੇ ਸਾਰੀਆਂ ਕੋਸ਼ਿਸਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਐੱਸ. ਐੱਮ. ਓ. ਨੇ ਇਹ ਵੀ ਕਿਹਾ ਕਿ ਪਰਿਵਾਰ ਵੱਲੋਂ ਲਿਖਤੀ ਸ਼ਕਾਇਤ ਮਿਲਣ ‘ਤੇ ਸੀ. ਸੀ. ਟੀ. ਵੀ. ਫੁਟੇਜ ਸਮੇਤ ਪੂਰੀ ਜਾਂਚ ਲਈ ਇਕ ਬੋਰਡ ਬਣਾਇਆ ਜਾਵੇਗਾ। ਦੂਜੇ ਪਾਸੇ ਇਕ ਮਾਸੂਮ ਬੱਚੇ ਦੀ ਮੌਤ ਨੇ ਪ੍ਰੇਮ ਨਗਰ ਆਸਰੋਂ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ। ਸਥਾਨਕ ਨਿਵਾਸੀਆਂ ਨੇ ਹਸਪਤਾਲ ਪ੍ਰਸਾਸਨ ਤੋਂ ਦੋਸੀ ਸਟਾਫ਼ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਭਵਿੱਖ ਵਿੱਚ ਲਾਪਰਵਾਹੀ ਕਾਰਨ ਕੋਈ ਹੋਰ ਮਾਸੂਮ ਜਾਨ ਨਾ ਜਾਵੇ।
ਇਹ ਵੀ ਪੜ੍ਹੋ: ਪੰਜਾਬ ਦੇ ਇਸ SSP ਨੂੰ ਲੱਗਾ 50 ਹਜ਼ਾਰ ਰੁਪਏ ਦਾ ਜੁਰਮਾਨਾ, ਮਾਮਲਾ ਜਾਣ ਹੋਵੋਗੇ ਹੈਰਾਨ, ਫਸ ਸਕਦੇ ਨੇ ਹੋਰ ਅਧਿਕਾਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8