ਮੋਟਰਸਾਈਕਲ ਤੇ ਕਾਰ ਦੀ ਜ਼ਬਰਦਸਤ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
Thursday, Sep 18, 2025 - 04:33 PM (IST)

ਔੜ/ਚੱਕਦਾਨਾ (ਛਿੰਜੀ ਲੜੋਆ)-ਬੱਸ ਅੱਡਾ ਬਖ਼ਲੌਰ ਨਜ਼ਦੀਕ ਚੱਕਦਾਨਾ ਸਾਈਡ ’ਤੇ ਪੈਂਦੇ ਕੂਹਣੀ ਮੋੜ ’ਤੇ ਬੀਤੀ ਰਾਤ ਇਕ ਦੁੱਧ ਦੇ ਡਰੰਮਾਂ ਵਾਲੇ ਮੋਟਰਸਾਈਕਲ ਅਤੇ ਆਲਟੋ ਕਾਰ ਵਿਚਕਾਰ ਭਿਆਨਕ ਟੱਕਰ ਹੋ ਗਈ, ਜਿਸ ਨਾਲ ਦੁੱਧ ਲੈ ਕੇ ਜਾਣ ਵਾਲਾ ਦੋਧੀ ਹੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਪਹਿਲਾਂ ਮੁਕੰਦਪੁਰ ਹਸਪਤਾਲ ਵਿਖੇ ਲਿਆਂਦਾ ਗਿਆ, ਜਿਥੋਂ ਉਸ ਨੂੰ ਰੈਫਰ ਕਰਕੇ ਸਰਕਾਰੀ ਹਸਪਤਾਲ ਨਵਾਂਸ਼ਹਿਰ ਵਿਖੇ ਭੇਜ ਦਿੱਤਾ ਗਿਆ।
ਜਾਣਕਾਰੀ ਦਿੰਦੇ ਹਰਬੰਸ ਸਿੰਘ ਰਟੈਂਡਾ ਨੇ ਦੱਸਿਆ ਕਿ ਉਹ ਬੁਰਜ ਟਹਿਲ ਦਾਸ ਵਿਖੇ ਦਰਿਆ ਦੇ ਬੰਨ੍ਹ ’ਤੇ ਪਾਣੀ ਦੀਆਂ ਬੋਤਲਾਂ ਦੀ ਸੇਵਾ ਦੇਣ ਉਪਰੰਤ ਚੱਕਦਾਨਾ ਤੋਂ ਹੁੰਦਾ ਹੋਇਆ ਆਪਣੀ ਕਾਰ ਵਿਚ ਰਟੈਂਡਾ ਨੂੰ ਜਾ ਰਹੇ ਸਨ ਕਿ ਉਨ੍ਹਾਂ ਦੇ ਵੇਖਦਿਆਂ-ਵੇਖਦਿਆਂ ਬਖ਼ਲੌਰ ਦੇ ਕੂਹਣੀ ਮੋੜ ’ਤੇ ਪਏ ਇਕ ਖੱਡੇ ਤੋਂ ਬਚਣ ਲਈ ਇਕ ਆਲਟੋ ਕਾਰ ਨੇ ਕੱਟ ਮਾਰਿਆ ਤਾਂ ਉਹ ਸਿੱਧੀ ਬਖਲੌਰ ਵੱਲੋਂ ਜਾ ਰਹੇ ਦੋਧੀ ਦੇ ਡਰੰਮਾਂ ਵਿਚ ਵੱਜੀ।
ਇਹ ਵੀ ਪੜ੍ਹੋ: ਭੱਖਦਾ ਜਾ ਰਿਹੈ ਪੰਜਾਬ 'ਚ ਪ੍ਰਵਾਸੀਆਂ ਨੂੰ ਕੱਢਣ ਦਾ ਮਾਮਲਾ! ਹੁਣ ਇਸ ਪਿੰਡ ਦੀ ਪੰਚਾਇਤ ਨੇ ਲਏ ਵੱਡੇ ਫ਼ੈਸਲੇ
ਉਨ੍ਹਾਂ ਦੱਸਿਆ ਕਿ ਟੱਕਰ ਐਨੀ ਜ਼ਬਰਦਸਤ ਸੀ ਕਿ ਇਕ ਦੁੱਧ ਵਾਲਾ ਡਰੰਮ ਵੀ ਫਟ ਗਿਆ, ਜਿਸ ਵਿਚੋਂ ਸਾਰਾ ਦੁੱਧ ਵੀ ਸੜਕ ’ਤੇ ਰੁੜ ਗਿਆ ਅਤੇ ਇਕ ਡਰੰਮ ਸੜਕ ਕਿਨਾਰੇ ਲੱਗੇ ਝੋਨੇ ਦੇ ਖੇਤਾਂ ਵਿਚ ਜਾ ਡਿੱਗਾ। ਇਸੇ ਦੌਰਾਨ ਦੋਧੀ ਨੌਜਵਾਨ ਦੇ ਬਹੁਤ ਹੀ ਗੰਭੀਰ ਸੱਟਾਂ ਲੱਗੀਆਂ, ਜਿਸ ਨੂੰ ਅਸੀਂ ਆਪਣੀ ਕਾਰ ਵਿਚ ਬਿਠਾ ਕੇ ਤੁਰੰਤ ਮੁਕੰਦਪੁਰ ਦੇ ਹਸਪਤਾਲ ਲੈ ਗਏ ਅਤੇ ਦਾਖ਼ਲ ਕਰਵਾ ਦਿੱਤਾ।
ਇਹ ਵੀ ਪੜ੍ਹੋ: ਸ੍ਰੀ ਕੀਰਤਪੁਰ ਸਾਹਿਬ 'ਚ ਭਾਰੀ ਮੀਂਹ ਕਾਰਨ ਖੱਡ ਉਫ਼ਾਨ 'ਤੇ, ਸਕੂਲੀ ਬੱਚੇ ਫਸੇ, ਖ਼ੌਫ਼ਨਾਕ ਤਸਵੀਰਾਂ ਆਈਆਂ ਸਾਹਮਣੇ
ਇਸ ਸਬੰਧੀ ਗੱਲਬਾਤ ਕਰਦੇ ਥਾਣਾ ਮੁਕੰਦਪੁਰ ਦੇ ਏ. ਐੱਸ. ਆਈ. ਰਜਿੰਦਰ ਸਿੰਘ ਨੇ ਦੱਸਿਆ ਕਿ ਟੀਚਰ ਕਾਲੋਨੀ ਨਵਾਂਸ਼ਹਿਰ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਜਿਸਨੇ ਸ਼ੇਖੂਪੁਰ ਤੋਂ ਦੁੱਧ ਲੈ ਕੇ ਚੱਕਦਾਨਾ ਤੋਂ ਹੁੰਦੇ ਹੋਏ ਔੜ ਵੱਲ ਜਾਣਾ ਸੀ ਕਿ ਉਸਦੀ ਬਖਲੌਰ ਨਜ਼ਦੀਕ ਕੂਹਣੀ ਮੋੜ ’ਤੇ ਚੱਕਦਾਨਾ ਵੱਲੋਂ ਆਉਂਦੀ ਦਵਾਈਆਂ ਸਪਲਾਈ ਕਰਨ ਵਾਲੀ ਆਲਟੋ ਕਾਰ ਨਾਲ ਟੱਕਰ ਹੋ ਗਈ, ਜਿਸ ਉਪਰੰਤ ਪੁਲਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਯੂਪੀ ਦਾ ਪ੍ਰਵਾਸੀ ਜਲੰਧਰ ਤੋਂ ਅਗਵਾ ਕਰਕੇ ਲੈ ਗਿਆ ਕੁੜੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8