ਤਾਰਿਆਂ ਦੀ ਲੋਏ ਨਜਾਇਜ਼ ਮਾਈਨਿੰਗ ਜਾਰੀ, ਪ੍ਰਸ਼ਾਸ਼ਨ ਸੁਸਤ

Tuesday, Sep 23, 2025 - 10:07 PM (IST)

ਤਾਰਿਆਂ ਦੀ ਲੋਏ ਨਜਾਇਜ਼ ਮਾਈਨਿੰਗ ਜਾਰੀ, ਪ੍ਰਸ਼ਾਸ਼ਨ ਸੁਸਤ

ਬਲਾਚੌਰ (ਬ੍ਰਹਮਪੁਰੀ) - ਨਜਾਇਜ਼ ਮਾਈਨਿੰਗ ਇੱਕ ਅਜਿਹਾ ਕਾਰਜ ਹੈ ਜਿਸ ਵਿੱਚ ਕਿਸੇ ਖੇਤਰ ਜਾਂ ਖਾਨ ਤੋਂ ਸਰਕਾਰੀ ਆਗਿਆ ਦੇ ਬਿਨਾਂ ਧਰਤੀ ਵਿੱਚੋਂ ਖਣਿਜ ਪਦਾਰਥਾਂ ਨੂੰ ਕੱਢਿਆ ਜਾਂਦਾ ਹੈ। ਨਜਾਇਜ਼ ਮਾਈਨਿੰਗ ਦੇ ਕਾਰਨ ਧਰਤੀ ਦੀ ਜਮੀਨ ਖ਼ਰਾਬ ਹੋ ਜਾਂਦੀ ਹੈ। ਅੱਜ ਦੇਰ ਸ਼ਾਮ ਜਗ ਬਾਣੀ ਨੂੰ ਜਾਣਕਾਰੀ ਦਿੰਦਿਆਂ ਸੂਤਰਾਂ ਨੇ ਦੱਸਿਆ ਕਿ ਕਾਠਗੜ੍ਹ ਥਾਣੇ ਅਧੀਨ ਆਓਂਦੇ ਪਿੰਡ ਮਾਲੇਵਾਲ ਕੋਹਲ਼ੀ ਵਿਖ਼ੇ ਤਾਰਿਆਂ ਦੀ ਲੋਏ ਨਜਾਇਜ਼ ਮਾਈਨਿੰਗ ਹੋ ਰਹੀ ਹੈ। ਜਿਸ ਅਧੀਨ ਇੱਕ ਕੁਦਰਤੀ ਸਰੋਤ ਪਹਾੜੀ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਮਾਈਨਿੰਗ ਮਾਫ਼ੀਆ ਖਿਲਾਫ਼ ਕੰਮ ਕਰਨ ਵਾਲੀ ਇੱਕ ਸਮਾਜ ਸੇਵੀ ਜਥੇਬੰਦੀ ਦੇ ਵਰਕਰਾਂ ਨੇ ਮਾਈਨਿੰਗ ਸਾਈਟ ਤੋਂ ਮੀਡੀਆ ਲਈ ਫੋਟੋਆਂ ਵੀ ਜਾਰੀ ਕੀਤੀਆਂ |

ਕੀ ਕਹਿੰਦੇ ਮਾਈਨਿੰਗ ਵਿਭਾਗ ਦੇ ਜੂਨੀਅਰ ਇੰਜਨੀਅਰ 
ਜਦੋਂ ਉੱਕਤ ਬਾਰੇ ਮਾਈਨਿੰਗ ਵਿਭਾਗ ਦੇ ਜੂਨੀਅਰ ਇੰਜਨੀਅਰ ਦਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮੇਰੀ ਡਿਊਟੀ ਖ਼ਤਮ ਹੈ ਰਾਤ ਦੀ ਡਿਊਟੀ ਵਾਲੇ ਜੇ.ਈ. ਨਾਲ ਗੱਲ ਕਰ ਲਓ ਜਦੋਂ ਨਾਈਟ ਡਿਊਟੀ ਵਾਲੇ ਜੇ.ਈ. ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਨਹੀਂ ਹੋ ਸਕੀ। ਇੱਥੇ ਗੌਰਤਲਬ ਹੈ ਕਿ ਮਾਈਨਿੰਗ ਮਾਫ਼ੀਆ ਦੇ ਦੋ ਵਿਰੋਧੀ ਗਰੁੱਪ ਅੱਜ ਇਕਜੁੱਟ ਹੋ ਕੇ ਮਾਈਨਿੰਗ ਕਰਨ ਲਈ ਸਹਿਮਤ ਹੋ ਗਏ ਅਤੇ ਤਾਰਿਆਂ ਦੀ ਲੋਏ ਮਸ਼ੀਨਾਂ ਅਤੇ ਟਿੱਪਰਾਂ ਦੀ ਖੜ ਖੜ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ।
 


author

Inder Prajapati

Content Editor

Related News