ਹੁਣ ਬਲਾਚੌਰ ''ਚ ਜਵਾਕ ਨੂੰ ਅਗਵਾ ਕਰਨ ਦੀ ਕੋਸ਼ਿਸ਼, ਗਰਮਾਇਆ ਮਾਹੌਲ
Sunday, Sep 21, 2025 - 03:10 PM (IST)

ਬਲਾਚੌਰ/ਪੋਜੇਵਾਲ (ਕਟਾਰੀਆ)-ਸਬ ਡਿਵੀਜ਼ਨ ਬਲਾਚੌਰ ਵਿਚ ਪੈਂਦੇ ਪਿੰਡ ਠਠਿਆਲਾ ਬੇਟ ਵਿਚ ਉਸ ਵੇਲੇ ਹੰਗਾਮਾ ਮਚ ਗਿਆ ਜਦ ਇਕ ਕਾਰ ਚਾਲਕ ਪਿੰਡ ਪੁੱਜਿਆ ਅਤੇ ਉਸ ਵੱਲੋਂ ਇਕ ਬੱਚੇ ਨੂੰ ਆਪਣੀ ਕਾਰ ਵਿਚ ਬੈਠਣ ਲਈ ਕਿਹਾ ਗਿਆ ਪਰ ਬੱਚੇ ਨੇ ਕਾਰ ਵਿਚ ਬੈਠਣ ਤੋਂ ਮਨ੍ਹਾ ਕਰ ਦਿੱਤਾ। ਮਾਮਲੇ ਨੂੰ ਲੈ ਕੇ ਵੱਡੀ ਗਿਣਤੀ ਪਿੰਡ ਨਿਵਾਸੀਆਂ ਵੱਲੋਂ ਪੁਲਸ ਥਾਣਾ ਪੁੱਜੇ ਜਿੱਥੇ ਕਿ ਮਾਹੌਲ ਪੂਰੀ ਤਰ੍ਹਾਂ ਨਾਲ ਗਰਮ ਹੋ ਗਿਆ।
ਇਹ ਵੀ ਪੜ੍ਹੋ: ਮਹਿੰਦਰ ਕੇਪੀ ਦੇ ਪੁੱਤਰ ਦੀ ਹੋਈ ਅੰਤਿਮ ਅਰਦਾਸ, ਡੇਰਾ ਬਿਆਸ ਮੁਖੀ ਸਣੇ ਕਈ ਸ਼ਖ਼ਸੀਅਤਾਂ ਨੇ ਦਿੱਤੀ ਸ਼ਰਧਾਂਜਲੀ
ਜਾਣਕਾਰੀ ਦਿੰਦੇ ਹੋਏ ਪਿੰਡ ਠਠਿਆਲਾ ਬੇਟ ਦੇ ਸਰਪੰਚ ਤਰਸੇਮ ਰਾਣਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਇਕ ਮਾਸੂਮ ਲੜਕਾ ਜਦ ਆਪਣੇ ਘਰ ਦੇ ਕੂੜੇ ਨੂੰ ਸੁੱਟਣ ਲਈ ਆਪਣੇ ਇਕ ਸਾਥੀ ਨਾਲ ਬਾਹਰ ਨਿਕਲਿਆ ਅਤੇ ਜਦ ਉਹ ਸੜਕ ਉਪਰ ਆਏ ਤਦ ਉਨ੍ਹਾਂ ਨੂੰ ਵੇਖ ਇਕ ਅਣਪਛਾਤਾ ਕਾਰ ਚਾਲਕ ਰੁਕ ਗਿਆ। ਕਾਰ ਚਾਲਕ ਕਾਰ ਰੋਕ ਕੇ ਉਸ ਮਾਸੂਮ ਬੱਚੇ ਨੂੰ ਕਹਿਣ ਲੱਗਾ ਕਿ ਆ ਜਾਹ ਮੇਰੀ ਕਾਰ ਵਿਚ ਬੈਠ ਜਾਹ ਤੈਨੂੰ ਦਰਿਆ ’ਤੇ ਘੁਮਾ ਕੇ ਲਿਆਉਂਦਾ ਹਾਂ।
ਇਹ ਗੱਲ ਸੁਣਦੇ ਸਾਰ ਹੀ ਬੱਚਾ ਡਰ ਗਿਆ ਅਤੇ ਕਾਰ ਚਾਲਕ ਵਲੋਂ ਵਾਰ-ਵਾਰ ਕਾਰ ਵਿਚ ਬੈਠਣ ਲਈ ਜ਼ੋਰ ਪਾਉਣ ’ਤੇ ਉਸ ਬੱਚੇ ਦੇ ਨਾਲ ਦੇ ਲੜਕੇ ਨੇ ਜਾਣ ਤੋ ਮਨ੍ਹਾ ਕਰ ਦਿੱਤਾ ਅੱਤੇ ਅੱਗੇ ਵੱਧ ਕੇ ਉਸ ਕਾਰ ਚਾਲਕ ਨੂੰ ਕਾਰ ਤੋਂ ਬਾਹਰ ਨਿਕਲਣ ਬਾਰੇ ਕਹਿਣ ਲੱਗਾ ਤਾਂ ਜਿਉ ਹੀ ਉਹ ਕਾਰ ਦੇ ਨਜ਼ਦੀਕ ਪੁੱਜਿਆ ਤਾਂ ਕਾਰ ਚਾਲਕ ਆਪਣੀ ਕਾਰ ਨੂੰ ਮੌਕੇ ਤੋਂ ਭਜਾ ਕੇ ਦਰਿਆ ਵੱਲ ਨੂੰ ਲੈ ਗਿਆ ਜਿੱਥੇ ਖੜ੍ਹੇ ਦੋ ਮੋਟਰਸਾਈਕਲ ਨੌਜਵਾਨਾਂ ਨੇ ਕਾਰ ਦਾ ਪਿੱਛਾ ਕੀਤਾ ਤਾਂ ਕਾਰ ਚਾਲਕ ਤੇਜ਼ੀ ਨਾਲ ਜਾ ਰਿਹਾ ਸੀ ਕਿ ਉਸ ਦੀ ਕਾਰ ਰੇਤ ਵਿਚ ਫਸ ਗਈ ਅਤੇ ਕਾਰ ਚਾਲਕ ਆਪਣੀ ਕਾਰ ਨੂੰ ਉਥੇ ਹੀ ਛੱਡ ਕੇ ਭੱਜ ਕੇ ਆਪ ਭੱਜ ਗਿਆ। ਉਨ੍ਹਾਂ ਦੱਸਿਆ ਕਿ ਇਸ ਕਾਰ ਚਾਲਕ ਨੂੰ ਪੁਲਸ ਵੱਲੋਂ ਆਪਣੀ ਗ੍ਰਿਫ਼ਤ ਵਿਚ ਲੈ ਲਿਆ ਹੈ ਅਤੇ ਜਦ ਉਹ ਪੁਲਸ ਥਾਣਾ ਪੁੱਜੇ ਤਾਂ ਉਨ੍ਹਾਂ ਨੂੰ ਪੁਲਸ ਵੱਲੋਂ ਕੋਈ ਵੀ ਢੁੱਕਵੀਂ ਕਾਰਵਾਈ ਦਾ ਜਵਾਬ ਨਹੀਂ ਦਿੱਤਾ ਅਤੇ ਕਾਰ ਚਾਲਕ ਕਿਸ ਮਨਸੂਬੇ ਨਾਲ ਆਇਆ ਸੀ ਬਾਰੇ ਪੁਲਸ ਵੱਲੋਂ ਨਹੀ ਦੱਸਿਆ।
ਇਹ ਵੀ ਪੜ੍ਹੋ: ਸੰਭਲ ਜਾਓ ਪੰਜਾਬੀਓ ! ਪਾਵਰਕਾਮ ਨੇ ਖਿੱਚੀ ਤਿਆਰੀ, ਇਨ੍ਹਾਂ ਬਿਜਲੀ ਖ਼ਪਤਕਾਰਾਂ 'ਤੇ ਹੋਇਆ ਵੱਡਾ ਐਕਸ਼ਨ
ਜਿਸ ’ਤੇ ਪਿੰਡ ਨਿਵਾਸੀ ਤੈਸ਼ ਵਿਚ ਆ ਗਏ। ਮੁੱਖ ਥਾਣਾ ਅਸਰ ਵੱਲੋਂ ਪਿੰਡ ਵਾਸੀਆ ਨੂੰ ਡੀ. ਐੱਸ. ਪੀ. ਬਲਾਚੌਰ ਕੋਲ ਭੇਜ ਦਿੱਤਾ ਪਰ ਉਥੇ ਵੀ ਪਿੰਡ ਵਾਸੀਆਂ ਨੂੰ ਕੁਝ ਵੀ ਜਾਣਕਾਰੀ ਨਹੀਂ ਦਿੱਤੀ ਗਈ, ਜਿਸ ਕਾਰਨ ਪਿੰਡ ਵਾਸੀਆਂ ਵਿਚ ਪੁਲਸ ਪ੍ਰਸ਼ਾਸਨ ਪ੍ਰਤੀ ਨਾਰਾਜ਼ਗੀ ਦਾ ਪ੍ਰਗਟਵਾ ਕਰਦਿਆਂ ਆਖਿਆ ਕਿ ਪੁਲਸ ਉਨ੍ਹਾਂ ਨੂੰ ਕੁਝ ਵੀ ਨਹੀ ਦੱਸ ਰਹੀ ਹੈ। ਇਸ ਸਬੰਧ ਵਿਚ ਜਦ ਪੁਲਸ ''ਨਾਲ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਪੁਲਸ ਵੱਲੋਂ ਇਸ ਮਾਮਲੇ ਨੂੰ ਲੈ ਕੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬਾਅਦ ਪੜਤਾਲ ਬਣਦੀ ਯੋਗ ਕਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Punjab: ਮੁੰਡੇ ਦੀ ਵਾਇਰਲ ਹੋਈ ਵੀਡੀਓ ਨੇ ਮਿੰਟਾਂ 'ਚ ਪਾ 'ਤੀਆਂ ਪੁਲਸ ਨੂੰ ਭਾਜੜਾਂ ! ਪਿੰਡ ਵਾਸੀ ਵੀ ਰਹਿ ਗਏ ਵੇਖਦੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8