ਅਣਪਛਾਤੇ ਅਧਖੜ ਉਮਰ ਦੇ ਵਿਅਕਤੀ ਦੀ ਲਾਸ਼ ਮਿਲੀ

Friday, Sep 19, 2025 - 07:14 PM (IST)

ਅਣਪਛਾਤੇ ਅਧਖੜ ਉਮਰ ਦੇ ਵਿਅਕਤੀ ਦੀ ਲਾਸ਼ ਮਿਲੀ

ਬੰਗਾ ( ਰਾਕੇਸ਼ ਅਰੋੜਾ)- ਬੰਗਾ-ਫਗਵਾੜਾ ਮੁੱਖ ਮਾਰਗ 'ਤੇ ਬਣੇ ਐਲੀਵੇਟਡ ਪੁੱਲ ਦੇ ਹੇਠਾਂ ਤੋਂ ਇਕ ਅਣਪਛਾਤੇ ਅਧਖੜ ਉਮਰ ਦੇ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਸਿਟੀ ਦੇ ਐੱਸ. ਐੱਚ. ਓ. ਚੋਧਰੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਦੁਪਹਿਰ ਸਮੇਂ ਇਕ ਦੁਕਾਨਦਾਰ ਨੇ ਫੋਨ 'ਤੇ ਸੂਚਿਤ ਕੀਤਾ ਕਿ ਐਲੀਵੇਟਡ ਪੁੱਲ ਹੇਠਾਂ ਨਵੀਂ ਦਾਣਾ ਮੰਡੀ ਦੇ ਸਾਹਮਣੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਹੋਈ ਹੈ। 

ਉਨ੍ਹਾਂ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਸਮੇਤ ਪੁਲਸ ਪਾਰਟੀ ਏ. ਐੱਸ. ਆਈ. ਵਿਜੈ ਕੁਮਾਰ ਅਤੇ ਹੋਰ ਪੁਲਸ ਕਰਮਚਾਰੀਆਂ ਨੂੰ ਨਾਲ ਲੈ ਕੇ ਮੌਕੇ 'ਤੇ ਪੁੱਜੇ ਅਤੇ ਵੇਖਿਆ ਕਿ ਇਕ ਅਧਖੜ ਉਮਰ ਦਾ ਵਿਅਕਤੀ ਮ੍ਰਿਤਕ ਪਿਆ ਸੀ। ਉਕਤ ਵਿਅਕਤੀ ਨੇ ਚੈੱਕ ਪੂਰੀ ਬਾਜ਼ੂ ਦੀ ਕਮੀਜ਼ ਅਤੇ ਪਜਾਮਾ ਪਹਿਨਿਆ ਹੋਇਆ ਸੀ। 

ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਦੀ ਆੜ੍ਹਤੀਆਂ ਨਾਲ ਹੋਈ ਮੀਟਿੰਗ, ਮੰਗਾਂ ਨੂੰ ਲੈ ਕੇ ਦਿੱਤਾ ਇਹ ਭਰੋਸਾ

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਸ-ਪਾਸ ਤੋਂ ਪੁੱਛਪੜਤਾਲ ਕਰਕੇ ਉਸ ਦੀ ਪਛਾਣ ਕਰਵਾਉਣ ਦੀ ਕੋਸ਼ਿਸ ਕੀਤੀ ਪਰ ਉਸ ਦੀ ਪਛਾਣ ਨਹੀਂ ਹੋ ਸਕੀ ਅਤੇ ਨਾ ਹੀ ਉਸ ਦੀ ਜੇਬ ਵਿੱਚੋਂ ਕੋਈ ਪਛਾਣ ਪੱਤਰ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਉਕਤ ਲਾਸ਼ ਨੂੰ ਬੰਗਾ ਦੇ ਮਸੰਦਾ ਪੱਟੀ ਮੁਰਦਾ ਘਰ ਵਿੱਚ ਰੱਖਵਾ ਦਿੱਤਾ ਹੈ ਤਾਂ ਜੋ ਉਸ ਦੀ ਪਛਾਣ ਹੋ ਸਕੇ। ਉਨ੍ਹਾਂ ਆਪ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਉਕਤ ਵਿਅਕਤੀ ਨੂੰ ਕੋਈ ਜਾਣਦਾ ਜਾ ਪਛਾਣਦਾ ਹੈ ਤਾਂ ਉਹ ਉਨ੍ਹਾਂ ਨੂੰ ਤੁਰੰਤ ਦੱਸੇ।

ਇਹ ਵੀ ਪੜ੍ਹੋ: TV ਸ਼ੋਅ 'ਕੌਣ ਬਣੇਗਾ ਕਰੋੜਪਤੀ 17 ' 'ਚ 50 ਲੱਖ ਰੁਪਏ ਜਿੱਤਿਆ ਜਲੰਧਰ ਦਾ ਨੌਜਵਾਨ, ਅਮਿਤਾਭ ਵੀ ਹੋਏ ਪ੍ਰਭਾਵਿਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News