CIA ਸਟਾਫ਼ ਪੁਲਸ ਦੀ ਵੱਡੀ ਕਾਰਵਾਈ, ਪਟਾਕੇ ਤਿਆਰ ਕਰਨ ਦੇ ਬਾਰਦਾਨੇ ਸਮੇਤ 3 ਮੁਲਜ਼ਮ ਗ੍ਰਿਫ਼ਤਾਰ
Friday, Sep 26, 2025 - 03:58 PM (IST)

ਨਵਾਂਸ਼ਹਿਰ (ਤ੍ਰਿਪਾਠੀ)- ਜ਼ਿਲ੍ਹਾ ਪੁਲਸ ਨੇ ਦੀਵਾਲੀ ਤੋਂ ਪਹਿਲਾਂ ਗੈਰ-ਕਾਨੂੰਨੀ ਤੌਰ 'ਤੇ ਪਟਾਕਿਆਂ ਦੀ ਫੈਕਟਰੀ ਲਗਾਉਣ ਦੇ ਦੋਸ਼ ਹੇਠ ਤਿੰਨ ਮੁਲਜ਼ਮਾਂ ਨੂੰ ਵੱਡੀ ਮਾਤਰਾ ਵਿੱਚ ਤਿਆਰ ਪਟਾਕਿਆਂ ਅਤੇ ਪਟਾਕੇ ਬਣਾਉਣ ਦੇ ਬਾਰਦਾਨੇ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਨੀਰਜ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਟੀਮ ਸ਼ੱਕੀ ਲੋਕਾਂ ਅਤੇ ਵਾਹਨਾਂ ਦੀ ਜਾਂਚ ਕਰਨ ਲਈ ਪਿੰਡ ਮੇਹਲੀ ਵਿੱਚ ਪੁਲ ਦੇ ਹੇਠਾਂ ਮੌਜੂਦ ਸੀ ਕਿ ਪੁਲਸ ਦੇ ਇਕ ਮੁਖਬਰ ਖ਼ਾਸ ਨੇ ਹਾਜ਼ਰ ਹੋ ਕੇ ਇਤਲਾਹ ਦਿੱਤੀ ਕਿ ਆਰਿਫ ਪੁੱਤਰ ਆਬਿਦ ਵਾਸੀ ਮੰਦਨਵਾੜਾ ਰੋਡ, ਸਫ਼ੀਪੁਰ ਪੱਟੀ ਬੁਡਾਨਾ, ਜ਼ਿਲ੍ਹਾ ਮੁਜ਼ੱਫਰਨਗਰ, ਉੱਤਰ ਪ੍ਰਦੇਸ਼, ਫਿਰੋਜ਼ ਪੁੱਤਰ ਯਾਸੀਨ ਵਾਸੀ ਪਿੰਡ ਤਿਲਪਾਨੀ, ਜ਼ਿਲ੍ਹਾ ਬਾਗਪਤ, ਥਾਣਾ ਸਿੰਘੋਲੀ, ਉੱਤਰ ਪ੍ਰਦੇਸ਼, ਮੁਸਤਕੀਮ ਅਲੀ ਪੁੱਤਰ ਰਾਸ਼ਿਦ ਪਹਿਲਵਾਨ ਵਾਸੀ ਮਹਿਮੂਦ ਨਗਰ ਮੁਜ਼ੱਫਰਪੁਰ, ਉੱਤਰ ਪ੍ਰਦੇਸ਼, ਅਤੇ ਕਈ ਹੋਰ ਵਿਅਕਤੀਆਂ ਨੇ ਪਿੰਡ ਮੇਹਲੀ ਵਿੱਚ ਇਕ ਫੈਕਟਰੀ ਦੇ ਨੇੜੇ ਇਕ ਮੁਰਗੀਖਾਨਾ ਕਿਰਾਏ 'ਤੇ ਲਿਆ ਹੋਇਆ ਹੈ, ਜਿੱਥੇ ਉਹ ਗੰਧਕ, ਪੋਟਾਸ਼ ਅਤੇ ਕੋਲੇ ਦੀ ਵਰਤੋਂ ਕਰਕੇ ਗੈਰ-ਕਾਨੂੰਨੀ ਤੌਰ 'ਤੇ ਪਟਾਕੇ ਬਣਾਉਣ ਦੀ ਫੈਕਟਰੀ ਚਲਾ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਇਸ SSP ਨੂੰ ਲੱਗਾ 50 ਹਜ਼ਾਰ ਰੁਪਏ ਦਾ ਜੁਰਮਾਨਾ, ਮਾਮਲਾ ਜਾਣ ਹੋਵੋਗੇ ਹੈਰਾਨ, ਫਸ ਸਕਦੇ ਨੇ ਹੋਰ ਅਧਿਕਾਰੀ
ਉਨ੍ਹਾਂ ਦੱਸਿਆ ਕਿ ਲਾਇਸੈਂਸ ਅਤੇ ਪਰਮਿਟ ਤੋਂ ਬਿਨਾਂ ਚੱਲ ਰਹੀ ਪਟਾਕੇ ਬਣਾਉਣ ਵਾਲੀ ਫੈਕਟਰੀ ਵਿੱਚ ਪਟਾਕੇ ਬਣਾ ਕੇ ਪੰਜਾਬ ਵਿੱਚ ਵਪਾਰੀਆਂ ਨੂੰ ਸਪਲਾਈ ਕਰਕੇ ਲੋਕਾਂ ਦੀ ਜਾਨ-ਮਾਲ ਲਈ ਖ਼ਤਰਾ ਬਣ ਰਹੇ ਹਨ। ਪੁਲਸ ਦੇ ਮੁਖਬਰ ਨੇ ਦੱਸਿਆ ਕਿ ਜੇਕਰ ਪੁਲਸ ਉਸ ਸਥਾਨ 'ਤੇ ਛਾਪਾ ਮਾਰਦੀ ਹੈ ਤਾਂ ਵਿਅਕਤੀਆਂ ਨੂੰ ਵੱਡੀ ਮਾਤਰਾ ਵਿੱਚ ਤਿਆਰ ਪਟਾਕੇ, ਗੰਧਕ, ਪੋਟਾਸ਼, ਕੋਲਾ ਅਤੇ ਪਟਾਕੇ ਬਣਾਉਣ ਵਾਲੀ ਸਮੱਗਰੀ ਸਮੇਤ ਫੜਿਆ ਜਾ ਸਕਦਾ ਹੈ। ਇੰਸਪੈਕਟਰ ਨੀਰਜ ਚੌਧਰੀ ਨੇ ਦੱਸਿਆ ਕਿ ਜਾਣਕਾਰੀ ਦੇ ਆਧਾਰ 'ਤੇ ਉਨ੍ਹਾਂ ਦੀ ਪੁਲਸ ਟੀਮ ਨੇ ਕਾਰਵਾਈ ਕੀਤੀ ਅਤੇ ਦੋਸ਼ੀ ਆਰਿਫ਼, ਫਿਰੋਜ਼ ਅਤੇ ਮੁਸਤਕੀਮ ਨੂੰ ਗ੍ਰਿਫ਼ਤਾਰ ਕੀਤਾ ਅਤੇ ਤਿਆਰ ਪਟਾਕੇ ਅਤੇ ਉਨ੍ਹਾਂ ਨੂੰ ਬਣਾਉਣ ਵਿੱਚ ਵਰਤੇ ਜਾਣ ਵਾਲੇ ਸਾਮਾਨ ਬਰਾਮਦ ਕੀਤਾ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ 'ਤੇ ਲਿਆ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ ਦੀ ਵਧਾਈ ਗਈ ਸੁਰੱਖਿਆ! ਲੱਗੇ ਹਾਈਟੈੱਕ ਨਾਕੇ, 500 ਤੋਂ ਵੱਧ ਮੁਲਾਜ਼ਮ ਤਾਇਨਾਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8