ਭੋਂਤੂ ਗੈਂਗ ਨੇ ਕੀਤੀ ਸ਼ਹਿਰ ''ਚ ਇਕ ਹੋਰ ਵਾਰਦਾਤ, ਗੱਡੀ ਦਾ ਸ਼ੀਸ਼ਾ ਤੋੜ ਕੇ ਉਡਾਈ ਹਜ਼ਾਰਾਂ ਦੀ ਨਕਦੀ

05/10/2019 10:14:22 AM

ਜਲੰਧਰ (ਸੁਧੀਰ)—ਮੁਰਾਦਾਬਾਦੀ ਭੋਂਤੂ ਗੈਂਗ ਇਕ ਵਾਰ ਫਿਰ ਤੋਂ ਸ਼ਹਿਰ 'ਚ ਐਕਟਿਵ ਹੋ ਕੇ ਗੱਡੀਆਂ ਦੇ ਸ਼ੀਸ਼ੇ ਤੋੜ ਕੇ ਚੋਰੀ ਤੇ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਹੈ। 

ਇਕ ਵਾਰ ਫਿਰ ਭੋਂਤੂ ਗੈਂਗ ਦੇ ਮੈਂਬਰਾਂ ਨੇ ਸਥਾਨਕ ਦੋਮੋਰੀਆ ਪੁਲ ਕੋਲ ਭੋਂਤੂ ਗੈਂਗ ਦੇ ਮੈਂਬਰ ਇਕ ਪੇਂਟ ਕੰਪਨੀ ਦੇ ਮਾਲਕ ਦੀ ਗੱਡੀ ਦਾ ਸ਼ੀਸ਼ਾ ਤੋੜ ਕੇ ਗੱਡੀ ਅੰਦਰੋਂ ਹਜ਼ਾਰਾਂ ਰੁਪਏ ਚੋਰੀ ਕਰ ਕੇ ਫਰਾਰ ਹੋ ਗਏ। ਰਾਣਾ ਪੇਂਟ ਸਟੋਰ ਦੇ ਮਾਲਕ ਮਨੀਸ਼ ਰਾਣਾ ਨੇ ਦੱਸਿਆ ਕਿ ਉਹ ਜੀਜਾ ਤੇ ਭੈਣ ਨੂੰ ਮਿਲ ਕੇ ਵਾਪਸ ਆਏ ਤਾਂ ਦੇਖਿਆ ਕਿ ਗੱਡੀ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ ਤੇ ਪਰਸ ਗਾਇਬ ਸੀ, ਜਿਸ 'ਚ ਕਰੀਬ 8 ਤੋਂ 10 ਹਜ਼ਾਰ ਰੁਪਏ ਤੇ ਜ਼ਰੂਰੀ ਦਸਤਾਵੇਜ਼ ਸਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Shyna

Content Editor

Related News