ਅਮਰੀਕਾ ਦੀ ਜਗ੍ਹਾ ਭੇਜਿਆ ਚੀਨ, ਕੀਤੀ 18 ਲੱਖ ਦੀ ਠੱਗੀ

12/26/2019 9:09:46 PM

ਸੁਲਤਾਨਪੁਰ ਲੋਧੀ, (ਧੀਰ)— ਗੈਰਕਾਨੂੰਨੀ ਢੰਗ ਨਾਲ ਵਿਦੇਸ਼ ਭੇਜਣ ਦਾ ਕੰਮ ਕਰਦੇ ਟ੍ਰੈਵਲ ਏਜੰਟ ਪਤੀ-ਪਤਨੀ ਵਲੋਂ ਵਿਦੇਸ਼ ਭੇਜਣ 'ਤੇ ਕੀਤੀ ਠੱਗੀ ਵਿਰੁੱਧ ਐੱਸ.ਐੱਸ.ਪੀ ਕਪੂਰਥਲਾ ਵਲੋਂ ਜਾਂਚ ਲਈ ਭੇਜੀ ਗਈ ਸ਼ਿਕਾਇਤ ਦੇ ਆਧਾਰ 'ਤੇ ਕੇਸ ਦਰਜ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਤਲਵੰਡੀ ਚੌਧਰੀਆ ਮੁੱਖ ਇੰਸ. ਬਲਜੀਤ ਸਿੰਘ ਨੇ ਦੱਸਿਆ ਕਿ ਬਲਵਿੰਦਰ ਕੌਰ ਪਤਨੀ ਫੁੱਮਣ ਸਿੰਘ ਵਾਸੀ ਪਿੰਡ ਠੱਟਾ ਨਵਾਂ ਨੇ ਆਪਣੀ ਸ਼ਿਕਾਇਤ ਦੌਰਾਨ ਦੱਸਿਆ ਕਿ ਪਿੰਡ ਸੈਦਪੁਰ ਦੇ ਟ੍ਰੈਵਲ ਏਜੰਟ ਪਤੀ-ਪਤਨੀ ਬਲਬੀਰ ਸਿੰਘ ਉਰਫ ਬੀਰਾ, ਚਰਨਜੀਤ ਕੌਰ ਪਤਨੀ ਬਲਬੀਰ ਸਿੰਘ ਤੇ ਨਰਿੰਦਰਜੀਤ ਸਿੰਘ ਪੁੱਤਰ ਬਲਬੀਰ ਸਿੰਘ ਨੇ ਉਸਦੇ ਪੁੱਤਰ ਰਜਤ ਨੂੰ ਅਮਰੀਕਾ ਭੇਜਣ ਲਈ 18 ਲੱਖ 25 ਹਜ਼ਾਰ ਰੁਪਏ ਠੱਗੀ ਮਾਰ ਕੇ ਉਸਨੂੰ ਅਮਰੀਕਾ ਦੀ ਬਜਾਏ ਚੀਨ ਦੇ ਕਿਉਟਾ ਭੇਜ ਦਿੱਤਾ ਹੈ ਤੇ ਹੁਣ ਅਮਰੀਕਾ ਵੀ ਨਹੀਂ ਭੇਜ ਰਿਹਾ ਹੈ।
ਉਸਨੇ ਦੱਸਿਆ ਕਿ ਉਸਨੇ ਆਪਣੇ ਲੜਕੇ ਰਜਤ ਨੂੰ ਵਿਦੇਸ਼ ਭੇਜਣ ਲਈ ਆਪਣੇ ਜੇਠ ਸਾਧੂ ਸਿੰਘ ਨਾਲ ਗੱਲਬਾਤ ਕੀਤੀ ਜਿਸਨੇ ਉਸ ਦੇ ਪੁੱਤਰ ਰਜਤ ਨੂੰ ਵਿਦੇਸ਼ ਭੇਜਣ ਲਈ ਬਲਬੀਰ ਸਿੰਘ ਉਰਫ ਬੀਰਾ ਚਰਨਜੀਤ ਕੌਰ ਪਤਨੀ ਬੀਰਾ ਨਾਲ ਮਿਲਾਇਆ ਤੇ ਅਮਰੀਕਾ ਭੇਜਣ ਲਈ 26 ਲੱਖ ਰੁਪਏ ਸਮੇਤ ਪਾਸਪੋਰਟ 'ਚ ਗੱਲਬਾਤ ਕੀਤੀ ਤੇ ਗਵਾਹ ਵਜੋਂ ਅਰਮਿੰਦਰ ਸਿੰਘ, ਰਜਵਿੰਦਰ ਸਿੰਘ (ਦੋਵੇਂ ਜਵਾਈ) ਸਾਹਮਣੇ ਪਾਸਪੋਰਟ ਸਮੇਤ 5 ਲੱਖ ਰੁਪਏ ਉਕਤ ਏਜੰਟਾਂ ਨੇ ਲੈ ਲਏ। ਉਸਨੇ ਆਪਣੇ ਪਤੀ ਫੁੱਮਣ ਸਿੰਘ ਨਾਲ 4 ਲੱਖ ਰੁਪਏ ਬੈਂਕ 'ਚੋਂ ਕਢਵਾ ਦਿੱਤੇ ਤੇ ਬਾਅਦ 'ਚ 5 ਹਜ਼ਾਰ ਡਾਲਰ 3 ਲੱਖ 25 ਹਜ਼ਾਰ ਮਿਤੀ 10.07.2017 ਤੇ ਫਿਰ ਉਸਨੇ ਹੋਰ 5 ਹਜ਼ਾਰ ਡਾਲਰ 3 ਲੱਖ 25 ਹਜ਼ਾਰ ਰੁਪਏ ਦੇ ਦਿੱਤੇ, ਜਿਸ ਤੋਂ ਬਾਅਦ ਉਕਤ ਟ੍ਰੈਵਲ ਏਜੰਟਾਂ ਨੇ ਉਸਦੇ ਪੁੱਤਰ ਰਜਤ ਦੀ ਫਲਾਇਟ 16.07.17 ਨੂੰ ਦਿੱਲੀ ਤੋਂ ਵਿਦੇਸ਼ ਚੀਨ ਦੀ ਕਰਵਾ ਦਿੱਤੀ। ਕੁਝ ਦਿਨਾਂ ਬਾਅਦ ਟ੍ਰੈਵਲ ਏਜੰਟ ਬਲਬੀਰ ਸਿੰਘ ਉਰਫ ਬੀਰਾ ਨੇ ਹੋਰ 5 ਲੱਖ ਰੁਪਏ ਦੀ ਮੰਗ ਕੀਤੀ ਤੇ ਉਨ੍ਹਾਂ ਨੇ ਉਸਨੂੰ 05.08.2017 ਨੂੰ ਦੇ ਦਿੱਤੇ। ਇਸ ਉਪਰੰਤ ਟ੍ਰੈਵਲ ਏਜੰਟ ਬਲਬੀਰ ਸਿੰਘ ਤੇ ਗੁਰਿੰਦਰਜੀਤ ਸਿੰਘ ਨੇ ਉਸਦੇ ਲੜਕੇ ਰਜਤ ਨੂੰ ਚੀਨ ਤੋਂ ਕਵੀਟੋ ਪਹੁੰਚਾ ਦਿੱਤਾ ਤੇ ਫਿਰ 5 ਲੱਖ ਰੁਪਏ ਦੀ ਹੋਰ ਮੰਗ ਕੀਤੀ। ਉਸਨੇ ਦੱਸਿਆ ਕਿ ਉਸ ਵੱਲੋਂ ਤੇ ਉਸਦੇ ਪਤੀ ਵੱਲੋਂ ਇਹ ਰਕਮ 10 ਲੱਖ ਰੁਪਏ ਆਪਣੀ ਜ਼ਮੀਨ ਤੇ ਗਹਿਣੇ ਵੇਚ ਕੇ ਉਕਤ ਟ੍ਰੈਵਲ ਏਜੰਟਾਂ ਨੂੰ ਦਿੱਤੀ ਸੀ। ਜਿਨ੍ਹਾਂ ਨੇ ਉਸ ਪਾਸੋਂ 18 ਲੱਖ 25 ਹਜ਼ਾਰ ਰੁਪਏ ਲੈ ਕੇ ਅਮਰੀਕਾ ਦੀ ਬਜਾਏ ਚੀਨ ਕਵੀਟੋ ਭੇਜ ਦਿੱਤਾ। ਉਕਤ ਏਜੰਟਾਂ ਵੱਲੋਂ ਠੱਗੀ ਮਾਰਨ ਦੇ ਮਾਮਲੇ 'ਚ ਐੱਸ.ਐੱਸ.ਪੀ ਕਪੂਰਥਲਾ ਵੱਲੋਂ ਭੇਜੀ ਹਦਾਇਤ ਤੇ ਜਾਂਚ ਉਪਰੰਤ ਟ੍ਰੈਵਲ ਏਜੰਟ ਬਲਬੀਰ ਸਿੰਘ ਬੀਰਾ ਪੁੱਤਰ ਅਮਰਜੀਤ ਸਿੰਘ ਵਾਸੀ ਸੈਦਪੁਰ ਤੇ ਉਸਦੀ ਪਤਨੀ ਚਰਨਜੀਤ ਕੌਰ ਉਰਫ ਚਿਰੰਜੀਵ ਕੌਰ ਖਿਲਾਫ ਕੇਸ ਦਰਜ ਕਰ ਲਿਆ ਹੈ।  ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਉਕਤ ਟ੍ਰੈਲਵ ਏਜੰਟ ਜੋ ਬਿਨਾਂ ਲਾਇਸੈਂਸ ਦੇ ਧੋਖਾ ਦੇ ਕੇ ਲੋਕਾਂ ਨੂੰ ਬਾਹਰ ਭੇਜਣ ਦਾ ਧੰਦਾ ਕਰਦੇ ਹਨ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।


KamalJeet Singh

Content Editor

Related News