ਅਮਰੀਕਾ ਭੇਜਣ ਦੇ ਸੁਨਹਿਰੇ ਸੁਪਨੇ ਦਿਖਾ ਕੇ ਕੀਤੀ 15 ਲੱਖ ਦੀ ਠੱਗੀ

Sunday, Aug 25, 2024 - 11:24 AM (IST)

ਅਮਰੀਕਾ ਭੇਜਣ ਦੇ ਸੁਨਹਿਰੇ ਸੁਪਨੇ ਦਿਖਾ ਕੇ ਕੀਤੀ 15 ਲੱਖ ਦੀ ਠੱਗੀ

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਸਿੰਘ ਮੋਮੀ) - ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਜ਼ਿਲ੍ਹਾ ਗੁਰਦਾਸਪੁਰ ਦੇ ਇੱਕ ਪਰਿਵਾਰ ਕੋਲੋਂ 15 ਲੱਖ ਰੁਪਏ ਦੀ ਠੱਗੀ ਕਰਨ ਵਾਲੇ ਟਰੈਵਲ ਏਜੰਟ ਖਿਲਾਫ ਟਾਂਡਾ ਪੁਲਸ ਨੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। 

ਪੁਲਸ ਨੇ ਇਹ ਮਾਮਲਾ ਜ਼ਿਲ੍ਹਾ ਪੁਲਸ ਮੁਖੀ ਹੁਸ਼ਿਆਰਪੁਰ ਨੂੰ ਦਿੱਤੀ ਗਈ ਸ਼ਿਕਾਇਤ ਮਗਰੋਂ ਡੀ.ਐਸ.ਪੀ ਟਾਂਡਾ ਵੱਲੋਂ ਕੀਤੀ ਗਈ ਜਾਂਚ ਪੜਤਾਲ ਉਪਰੰਤ ਪ੍ਰੇਮ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਚੌਲਾਂਗ (ਜਲੰਧਰ) ਖਿਲਾਫ ਇਮੀਗ੍ਰੇਸ਼ਨ ਐਕਟ ਤੇ ਧੋਖਾਧੜੀ ਐਕਟ ਅਧੀਨ ਮਾਮਲਾ ਦਰਜ ਕੀਤਾ ਹੈ।

ਐਸ.ਐਸ.ਪੀ ਸੀ ਹੁਸ਼ਿਆਰਪੁਰ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਠੱਗੀ ਦਾ ਸ਼ਿਕਾਰ ਹੋਏ ਜਰਨੈਲ ਸਿੰਘ ਪੁੱਤਰ ਗੁਰਮੀਤ ਸਿੰਘ ਬਾਸੀ ਪਿੰਡ ਵੈਰੋ ਨੰਗਲ (ਗੁਰਦਾਸਪੁਰ) ਨੇ ਦੱਸਿਆ ਕਿ ਉਕਤ ਟਰੈਵਲ ਏਜੰਟ ਨੇ ਉਸ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 15 ਲੱਖ ਰੁਪਏ ਲਏ ਸਨ। ਇਸ ਦੇ ਬਾਵਜੂਦ ਨਾ ਤਾਂ ਉਸਨੇ ਉਸ ਨੂੰ ਅਮਰੀਕਾ ਭੇਜਿਆ ਅਤੇ ਨਾ ਹੀ ਹੁਣ ਪੈਸੇ ਵਾਪਸ ਕਰ ਰਿਹਾ ਹੈ। ਜਰਨੈਲ ਸਿੰਘ ਨੇ ਹੋਰਾਂ ਨੇ ਦੱਸਿਆ ਕਿ ਡੀ.ਐਸ.ਪੀ ਦਫਤਰ ਟਾਂਡਾ ਵਿਖੇ ਹੋਏ ਰਾਜੀਨਾਮੇ ਦੌਰਾਨ ਟਰੈਵਲ ਏਜੰਟ ਨੇ ਪੈਸੇ ਵਾਪਸ ਕਰਨ ਦਾ ਇਕਰਾਮ ਨਾਮਾ ਕੀਤਾ ਸੀ। ਇਸ ਦੇ ਬਾਵਜੂਦ ਵੀ ਉਹ ਪੈਸੇ ਵਾਪਸ ਨਹੀਂ ਕਰ ਰਿਹਾ। ਜਿਹੜੇ ਚੈੱਕ ਪ੍ਰੇਮ ਸਿੰਘ ਨੇ ਦਿੱਤੇ ਸਨ ਉਹ ਕਿਸੇ ਕਾਰਨ ਬਾਊਂਸ ਹੋ ਗਏ ਹਨ ।  ਟਾਂਡਾ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Harinder Kaur

Content Editor

Related News