ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਸਬੰਧੀ ਕੇਸ ਦਰਜ

08/07/2021 5:57:52 PM

ਫਗਵਾੜਾ (ਹਰਜੋਤ)- ਇਕ ਵਿਅਕਤੀ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਦੇ ਸਬੰਧ ’ਚ ਸਿਟੀ ਪੁਲਸ ਨੇ ਇਕ ਵਿਅਕਤੀ ਖ਼ਿਲਾਫ਼ ਧਾਰਾ 420, 406 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਐੱਸ. ਐੱਚ. ਓ. ਸਿਟੀ ਸੁਰਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਮੋਨਿਕਾ ਵਾਲੀਆ ਪਤਨੀ ਪ੍ਰਿੰਸ ਵਾਲੀਆ ਵਾਸੀ ਹੁਸ਼ਿਆਰਪੁਰ ਰੋਡ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਕੁਲਜੀਤ ਸਿੰਘ ਨੇ ਉਸ ਦੇ ਪਤੀ ਪ੍ਰਿੰਸ ਵਾਲੀਆ ਨੂੰ ਵਿਦੇਸ਼ ਮਲੇਸ਼ੀਆ ਭੇਜਣ ਲਈ ਉਨ੍ਹਾਂ ਪਾਸੋਂ 1 ਲੱਖ 5 ਹਜ਼ਾਰ ਰੁਪਏ ਦੀ ਰਕਮ ਵਸੂਲ ਲਈ ਤੇ ਉਸ ਦਾ ਪਾਸਪੋਰਟ ਵੀ ਲੈ ਲਿਆ। ਉਕਤ ਵਿਅਕਤੀ ਵੱਲੋਂ ਹੁਣ ਨਾ ਤਾਂ ਉਸ ਦੇ ਪੈਸੇ ਵਾਪਸ ਕੀਤੇ ਅਤੇ ਨਾ ਹੀ ਪਾਸਪੋਰਟ ਵਾਪਸ ਕੀਤਾ ਗਿਆ, ਜਿਸ ਸਬੰਧ ’ਚ ਪੁਲਸ ਨੇ ਕੁਲਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਗਲੀ ਨੰਬਰ 3 ਗਰੀਨ ਲੈਂਡ ਕਾਲੋਨੀ ਹਦੀਆਬਾਦ ਖ਼ਿਲਾਫ਼ ਕੇਸ ਦਰਜ ਕੀਤਾ ਹੈ।


shivani attri

Content Editor

Related News