ਪਿਤਾ ਦਾ ਦੋਸਤ ਬਣ ਕੇ ਪੈਸੇ ਮੋੜਨ ਲਈ ਬੇਟੀ ਤੋਂ ਮੰਗੀ ਬੈਂਕ ਡਿਟੇਲ, ਕੱਢੇ 65 ਹਜ਼ਾਰ ਰੁਪਏ

Friday, Feb 23, 2024 - 06:32 PM (IST)

ਜਲੰਧਰ (ਵਰੁਣ)–ਅਟਾਰੀ ਬਾਜ਼ਾਰ ਵਿਚ ਮਨਿਆਰੀ ਦੀ ਦੁਕਾਨ ਚਲਾਉਣ ਵਾਲੇ ਵਿਅਕਤੀ ਦੀ ਬੇਟੀ ਨੂੰ ਫੋਨ ਕਰਕੇ ਪਿਤਾ ਦਾ ਦੋਸਤ ਬਣ ਕੇ ਉਧਾਰ ਲਏ ਪੈਸੇ ਮੋੜਨ ਲਈ ਮੰਗੀ ਬੈਂਕ ਡਿਟੇਲ ਤੋਂ ਬਾਅਦ ਨੌਸਰਬਾਜ਼ ਨੇ ਬੈਂਕ ਖ਼ਾਤੇ ਵਿਚੋਂ 65 ਹਜ਼ਾਰ ਰੁਪਏ ਕੱਢ ਲਏ। ਇਸ ਸਬੰਧੀ ਪੀੜਤ ਪਰਿਵਾਰ ਨੇ ਪੁਲਸ ਕਮਿਸ਼ਨਰ ਆਫਿਸ ਵਿਚ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਮਾਮਲਾ ਸਾਈਬਰ ਕ੍ਰਾਈਮ ਸੈੱਲ ਨੂੰ ਮਾਰਕ ਕਰ ਦਿੱਤਾ ਗਿਆ ਹੈ।

ਜਾਣਕਾਰੀ ਦਿੰਦਿਆਂ ਅਮਿਤ ਗੁਪਤਾ ਨਿਵਾਸੀ ਕਾਜ਼ੀ ਮੁਹੱਲਾ ਅਟਾਰੀ ਬਾਜ਼ਾਰ ਨੇ ਦੱਸਿਆ ਕਿ ਅਟਾਰੀ ਬਾਜ਼ਾਰ ਵਿਚ ਹੀ ਉਨ੍ਹਾਂ ਦੀ ਮਨਿਆਰੀ ਦੀ ਦੁਕਾਨ ਹੈ। ਵੀਰਵਾਰ ਨੂੰ ਉਨ੍ਹਾਂ ਦੀ ਬੇਟੀ ਤਮੰਨਾ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਫੋਨ ਕਰਕੇ ਕਿਹਾ ਕਿ ਉਹ ਉਸ ਦੇ ਪਿਤਾ ਦਾ ਦੋਸਤ ਹੈ। ਉਸ ਵਿਅਕਤੀ ਨੇ ਤਮੰਨਾ ਨੂੰ ਕਿਹਾ ਕਿ ਉਸ ਨੇ ਉਸ ਦੇ ਪਿਤਾ ਦੇ ਪੈਸੇ ਮੋੜਨੇ ਹਨ। ਅਜਿਹੇ ਵਿਚ ਉਸ ਨੇ ਬੈਂਕ ਡਿਟੇਲ ਲੈ ਕੇ 2000 ਅਤੇ ਫਿਰ 22 ਹਜ਼ਾਰ ਰੁਪਏ ਫਰਜ਼ੀ ਮੈਸੇਜ ਭੇਜ ਦਿੱਤਾ ਪਰ ਤਮੰਨਾ ਦੇ ਬੈਂਕ ਖਾਤੇ ਵਿਚ ਪੈਸੇ ਆਏ ਹੀ ਨਹੀਂ। 10 ਮਿੰਟਾਂ ਬਾਅਦ ਦੋਬਾਰਾ ਉਸ ਵਿਅਕਤੀ ਨੇ ਫੋਨ ਕਰ ਕੇ ਕਿਹਾ ਕਿ ਆਨਲਾਈਨ ਭੇਜੇ ਪੈਸੇ ਉਨ੍ਹਾਂ ਨੂੰ ਵਾਪਸ ਕਰ ਦੇਵੇ ਕਿਉਂਕਿ ਉਹ ਉਸਦੇ ਪਿਤਾ ਨੂੰ ਕੈਸ਼ ਹੀ ਦੇ ਦੇਵੇਗਾ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਕਿਸਾਨ ਅੰਦੋਲਨ ਦੌਰਾਨ ਖਨੌਰੀ ਬਾਰਡਰ 'ਤੇ ਇਕ ਹੋਰ ਕਿਸਾਨ ਦੀ ਹੋਈ ਮੌਤ (ਵੀਡੀਓ)

ਤਮੰਨਾ ਉਸ ਦੀਆਂ ਗੱਲਾਂ ਆ ਗਈ, ਜਿਸ ਨੇ 22 ਹਜ਼ਾਰ ਰੁਪਏ ਭੇਜ ਦਿੱਤੇ ਪਰ ਬਾਅਦ ਵਿਚ 43 ਹਜ਼ਾਰ ਰੁਪਏ ਹੋਰ ਕੱਢ ਲਏ ਗਏ। ਜਿਉਂ ਹੀ ਬੈਂਕ ਖਾਤਾ ਖਾਲੀ ਹੋਇਆ ਤਾਂ ਤਮੰਨਾ ਨੇ ਆਪਣੇ ਪਿਤਾ ਨਾਲ ਗੱਲ ਕੀਤੀ, ਜਿਸ ਤੋਂ ਬਾਅਦ ਪਤਾ ਲੱਗਾ ਕਿ ਉਹ ਸਾਈਬਰ ਕ੍ਰਾਈਮ ਵਾਲਿਆਂ ਦਾ ਸ਼ਿਕਾਰ ਹੋ ਗਏ ਹਨ। ਪੀੜਤ ਅਮਿਤ ਕੁਮਾਰ ਨੇ ਕਿਹਾ ਕਿ ਉਸ ਨੇ ਕਾਫ਼ੀ ਮਿਹਨਤ ਨਾਲ ਇਹ ਪੈਸੇ ਜੋੜੇ ਸਨ, ਜਿਹੜੇ ਨੌਸਰਬਾਜ਼ ਨੇ ਕੱਢ ਲਏ। ਉਨ੍ਹਾਂ ਪੁਲਸ ਅਧਿਕਾਰੀਆਂ ਤੋਂ ਇਨਸਾਫ਼ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ: ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੈਕਾਰਿਆਂ ਨਾਲ ਗੂੰਜਿਆ ਜਲੰਧਰ, ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News