ਆਸਟ੍ਰੇਲੀਆ ਭੇਜਣ ਦੇ ਨਾਂ ''ਤੇ ਮਾਰੀ ਢਾਈ ਲੱਖ ਦੀ ਠੱਗੀ, ਇੰਝ ਖੁੱਲ੍ਹਿਆ ਭੇਤ

Sunday, Nov 19, 2023 - 02:03 PM (IST)

ਜਲੰਧਰ (ਕਸ਼ਿਸ਼)-ਆਸਟ੍ਰੇਲੀਆ ਭੇਜਣ ਦੇ ਨਾਂ 'ਤੇ 2.50 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਡਰੀਮ ਸਕਸੈਸ ਇਮੀਗ੍ਰੇਸ਼ਨ ਕੰਸਲਟੈਂਟ ਦੇ ਏਜੰਟ ਨਵਦੀਪ ਕੁਮਾਰ ਖ਼ਿਲਾਫ਼ ਥਾਣਾ ਨਈ ਬਾਰਾਦਰੀ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 

ਪੁਲਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਵਿੱਚ ਅਰਚਨਾ ਸ਼ਰਮਾ ਪਤਨੀ ਰਾਜੇਸ਼ ਸ਼ਰਮਾ ਵਾਸੀ ਗੁਰੂ ਨਾਨਕ ਪੁਰਾ ਜ਼ਿਲ੍ਹਾ ਜਲੰਧਰ ਨੇ ਦੋਸ਼ ਲਾਇਆ ਕਿ ਏਜੰਟ ਨਵਦੀਪ ਕੁਮਾਰ ਉਰਫ਼ ਰਾਜੂ ਪੁੱਤਰ ਸੁਰਿੰਦਰ ਕੁਮਾਰ ਨੇ ਪੁੱਤਰ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਸ ਨਾਲ 2 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਪੈਸੇ ਵਾਪਸ ਮੰਗਣ 'ਤੇ ਗਾਲ੍ਹਾਂ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਉਕਤ ਸ਼ਿਕਾਇਤ ਦੀ ਜਾਂਚ ਏ. ਐੱਸ. ਆਈ. ਵਿਜੇ ਕੁਮਾਰ ਨੇ ਕੀਤਾ। ਉਸ ਨੇ ਆਪਣੀ ਜਾਂਚ ਵਿੱਚ ਦੱਸਿਆ ਕਿ ਅਰਚਨਾ ਸ਼ਰਮਾ 2018 ਵਿੱਚ ਆਪਣੇ ਬੇਟੇ ਅਨਿਕੇਤ ਨੂੰ ਵਿਦੇਸ਼ ਭੇਜਣਾ ਚਾਹੁੰਦੀ ਸੀ, ਜਿਸ ਕਾਰਨ ਉਸ ਦੀ ਮੁਲਾਕਾਤ ਨਵਦੀਪ ਕੁਮਾਰ ਉਰਫ਼ ਰਾਜੂ ਨਾਲ ਹੋਈ। ਨਵਦੀਪ ਕੁਮਾਰ ਦਾ ਦਫ਼ਤਰ ਡਰੀਮ ਸਕਸੈਸ ਇਮੀਗ੍ਰੇਸ਼ਨ ਕੰਸਲਟੈਂਟ 4ਵੀਂ ਮੰਜ਼ਿਲ ਸਿਟੀ ਸਕੁਏਅਰ ਜਲੰਧਰ ਹੈ।

ਇਹ ਵੀ ਪੜ੍ਹੋ:  ਰੋਹਿਤ ਕਤਲ ਕੇਸ: ਕਾਤਲ ਤੇ CIA ਸਟਾਫ਼ ਆਹਮੋ-ਸਾਹਮਣੇ, ਦੋਵਾਂ ਵਿਚਾਲੇ ਚੱਲੀਆਂ ਗੋਲ਼ੀਆਂ

ਨਵਦੀਪ ਕੁਮਾਰ ਨੇ ਉਸ ਦੇ ਪੁੱਤਰ ਨੂੰ ਵਿਦੇਸ਼ ਆਸਟ੍ਰੇਲੀਆ ਭੇਜਣ ਦਾ ਕੁੱਲ 17 ਲੱਖ ਰੁਪਏ ਦਾ ਖ਼ਰਚਾ ਦੱਸਿਆ ਅਤੇ ਅਰਚਨਾ ਸ਼ਰਮਾ ਨੇ ਉਸ ਦੇ ਜਾਲ ਵਿਚ ਆ ਕੇ ਆਪਣੇ ਦਫ਼ਤਰ ਵਿਚ ਹੀ 2 ਲੱਖ 50 ਹਜ਼ਾਰ ਰੁਪਏ ਨਕਦੀ ਦਿੱਤੇ। ਕੁਝ ਦਿਨ ਬੀਤਣ ਤੋਂ ਬਾਅਦ ਫਰਾਡ ਏਜੰਟ ਨਵਦੀਪ ਕੁਮਾਰ ਨੇ ਅਰਚਨਾ ਸ਼ਰਮਾ ਨੂੰ ਦੱਸਿਆ ਕਿ ਵਿਕਟੋਰੀਆ ਯੂਨੀਵਰਸਿਟੀ, ਆਸਟ੍ਰੇਲੀਆ ਤੋਂ ਇਕ ਮੇਲ ਆਈ ਹੈ ਅਤੇ ਤੁਹਾਡੇ ਮੁੰਡੇ ਨੂੰ ਜਲਦੀ ਹੀ ਆਸਟ੍ਰੇਲੀਆ ਭੇਜ ਦਿੱਤਾ ਜਾਵੇਗਾ। ਪਰ ਅੱਜ ਤੱਕ ਉਸ ਦੇ ਪੁੱਤਰ ਲਈ ਕਿਸੇ ਕਿਸਮ ਦਾ ਵੀਜ਼ਾ ਨਹੀਂ ਆਇਆ।

ਜਾਂਚ ਦੌਰਾਨ ਪਤਾ ਲੱਗਾ ਕਿ ਨਵਦੀਪ ਕੁਮਾਰ ਨੇ ਅਰਚਨਾ ਸ਼ਰਮਾ ਦੇ ਲੜਕੇ ਨੂੰ ਆਸਟ੍ਰੇਲੀਆ ਭੇਜਣ ਦੇ ਨਾਂ 'ਤੇ 2 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ ਅਤੇ ਨਵਦੀਪ ਕੁਮਾਰ ਕੋਲ ਟਰੈਵਲ ਏਜੰਸੀ ਨਾਲ ਸਬੰਧਤ ਕੋਈ ਵੀ ਰਜਿਸਟਰਡ ਲਾਇਸੈਂਸ ਨਹੀਂ ਹੈ। ਜਿਸ ਦੇ ਆਧਾਰ 'ਤੇ ਡਰੀਮ ਸਕਸੈਸ ਇਮੀਗ੍ਰੇਸ਼ਨ ਕੰਸਲਟੈਂਟ ਦੇ ਫਰਾਡ ਏਜੰਟ ਨਵਦੀਪ ਕੁਮਾਰ (ਰਾਜੂ) ਖ਼ਿਲਾਫ਼ ਥਾਣਾ ਨਈ ਬਾਰਾਂਦਰੀ 'ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ:  ਜਲੰਧਰ ਵਿਖੇ ਰਵੀ ਜਿਊਲਰਜ਼ 'ਚ ਹੋਈ ਲੁੱਟ ਦੇ ਮਾਮਲੇ 'ਚ ਨਵਾਂ ਮੋੜ, ਮਾਲਕ ਹੀ ਨਿਕਲਿਆ ਝੂਠੀ ਕਹਾਣੀ ਦਾ ਰਚੇਤਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711


shivani attri

Content Editor

Related News