ਪੁਲਸ ''ਤੇ ਠੱਗੀ ਦਾ ਝੂਠਾ ਕੇਸ ਦਰਜ ਕਰਨ ਦੇ ਲਾਏ ਦੋਸ਼
Tuesday, Sep 04, 2018 - 05:27 PM (IST)

ਜਲੰਧਰ (ਕਮਲੇਸ਼)— ਮੀਨਾ ਕੁਮਾਰੀ ਵਾਸੀ ਬਸਤੀ ਦਾਨਿਸਮੰਦਾਂ ਨੇ ਆਪਣੇ ਪਰਿਵਾਰ ਨਾਲ ਬੀਤੇ ਦਿਨ ਪ੍ਰੈੱਸ ਕਲੱਬ 'ਚ ਪ੍ਰੈੱਸ ਕਾਨਫਰੰਸ ਦੌਰਾਨ ਪੁਲਸ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਪੁਲਸ ਵੱਲੋਂ ਉਸ ਦੀ ਸੱਸ ਅਤੇ ਪਤੀ 'ਤੇ ਠੱਗੀ ਦਾ ਝੂਠਾ ਕੇਸ ਦਰਜ ਕੀਤਾ ਗਿਆ ਹੈ। ਮੀਨਾ ਨੇ ਦੱਸਿਆ ਕਿ ਉਸ ਦੇ ਪਤੀ ਭਰਤ ਕੁਮਾਰ ਦੀ ਬਜਾਜੀ ਦੀ ਦੁਕਾਨ ਹੈ। ਦੋ ਸਾਲ ਪਹਿਲਾਂ ਉਸ ਦੇ ਪਤੀ ਨੇ ਬਸਤੀ ਗੁਜ਼ਾਂ ਦੇ ਰਹਿਣ ਵਾਲੇ ਵਿਅਕਤੀ ਕੋਲੋਂ 8 ਲੱਖ 50 ਰੁਪਏ ਦਾ ਲੋਨ ਲਿਆ ਸੀ। ਲੋਨ ਦੇ 4 ਲੱਖ 60 ਹਜ਼ਾਰ ਰੁਪਏ ਤਿੰਨ ਕਿਸ਼ਤਾਂ ਦੇ ਮੋੜ ਦਿੱਤੇ ਗਏ। ਬਾਕੀ ਦੇ ਪੈਸੇ 4 ਹਜ਼ਾਰ ਰੁਪਏ ਕਿਸ਼ਤ ਦੇ ਹਿਸਾਬ ਨਾਲ ਵਿਆਜ ਸਣੇ ਮੋੜ ਦਿੱਤੇ ਸਨ। ਇਸ ਦੇ ਬਾਵਜੂਦ ਪੁਲਸ ਨੇ ਉਸ 'ਤੇ ਕੇਸ ਦਰਜ ਕਰ ਲਿਆ।
ਜਾਂਚ ਤੋਂ ਬਾਅਦ ਦਰਜ ਕੀਤਾ ਗਿਆ ਮਾਮਲਾ : ਐੱਚ. ਐੱਚ. ਓ.
ਐੱਸ. ਐੱਚ. ਓ. ਦਲਬੀਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਹੋਣ ਤੋਂ ਬਾਅਦ ਹੀ ਪੁਲਸ ਵੱਲੋਂ ਕੇਸ ਦਰਜ ਕੀਤਾ ਗਿਆ ਹੈ। ਜੇਕਰ ਉਹ ਗਲਤ ਨਹੀਂ ਸਨ ਤਾਂ ਉਨ੍ਹਾਂ ਪੁਲਸ ਨੂੰ ਸ਼ਿਕਾਇਤ ਦਰਜ ਕਿਉਂ ਨਹੀਂ ਕਰਵਾਈ।