ਲਿਬਨਾਨ ਭੇਜਣ ਦੇ ਨਾਂ ''ਤੇ ਕੀਤੀ ਸਵਾ ਤਿੰਨ ਲੱਖ ਦੀ ਠੱਗੀ

03/07/2020 3:08:15 PM

ਜਲੰਧਰ (ਮਹੇਸ਼)— ਥਾਣਾ ਸਦਰ ਦੀ ਪੁਲਸ ਨੇ ਵਿਦੇਸ਼ ਭੇਜਣ ਦੇ ਨਾਂ 'ਤੇ ਸਵਾ 3 ਲੱਖ ਰੁਪਏ ਦੀ ਠੱਗੀ ਕਰਨ ਨੂੰ ਲੈ ਕੇ ਕੇਸ ਦਰਜ ਕੀਤਾ ਹੈ। ਏ. ਸੀ. ਪੀ. ਜਲੰਧਰ ਕੈਂਟ ਮੇਜਰ ਸਿੰਘ ਨੇ ਦੱਸਿਆ ਕਿ ਭੁਪਿੰਦਰ ਪੁੱਤਰ ਸੋਖੀ ਰਾਮ ਵਾਸੀ ਪਿੰਡ ਸਮਰਾਏ ਜ਼ਿਲਾ ਜਲੰਧਰ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੇ ਆਪਣੇ ਬੇਟੇ ਧਰਮਪਾਲ ਨੂੰ ਵਰਕ ਪਰਮਿਟ 'ਤੇ ਲਿਬਨਾਨ ਭੇਜਣ ਲਈ ਲਖਵਿੰਦਰ ਉਰਫ ਬਿੰਦਾ ਪੁੱਤਰ ਸੇਠੀ ਵਾਸੀ ਪਿੰਡ ਚੂਹੇਕੀ ਥਾਣਾ ਤਹਿਸੀਲ ਫਿਲੌਰ ਨੂੰ ਪੈਸੇ ਦਿੱਤੇ ਸਨ। ਬਿੰਦਾ ਨੇ ਪੈਸੇ ਤੇ ਪਾਸਪੋਰਟ ਲੈਂਦੇ ਸਮੇਂ ਕਿਹਾ ਸੀ ਕਿ ਉਸ ਦੇ ਬੇਟੇ ਧਰਮਪਾਲ ਨੂੰ ਵਰਕ ਪਰਮਿਟ ਦਿਵਾਉਣ ਤੇ 450 ਡਾਲਰ ਤਨਖਾਹ ਲਗਵਾਉਣ ਦੀ ਗੱਲ ਕਹੀ ਸੀ।

ਭੁਪਿੰਦਰ ਮੁਤਾਬਕ ਉਸ ਦੇ ਬੇਟੇ ਨੂੰ ਲਿਬਨਾਨ ਤਾਂ ਭੇਜ ਦਿੱਤਾ ਗਿਆ ਪਰ ਪਾਸਪੋਰਟ 'ਤੇ ਵੀਜ਼ਾ ਸਿਰਫ ਤਿੰਨ ਮਹੀਨੇ ਦਾ ਸੀ। ਤਿੰਨ ਮਹੀਨੇ ਵਿਚ ਨਾ ਤਾਂ ਉਸ ਦਾ ਵੀਜ਼ਾ ਵਧਿਆ ਅਤੇ ਨਾ ਹੀ ਉਸ ਦੀ ਨੌਕਰੀ ਲੱਗੀ, ਜਿਸ ਕਾਰਣ ਉਹ ਉਥੇ ਕਾਫੀ ਪ੍ਰੇਸ਼ਾਨ ਹੋ ਗਿਆ। ਉਹ ਅਜੇ ਵੀ ਲਿਬਨਾਨ ਵਿਚ ਹੈ। ਭੁਪਿੰਦਰ ਵਲੋਂ ਦਿੱਤੀ ਗਈ ਸ਼ਿਕਾਇਤ ਵਿਚ ਕਿਹਾ ਗਿਆ ਸੀ ਕਿ ਬਿੰਦਾ 'ਤੇ ਸਖਤ ਕਾਨੂੰਨੀ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ। ਉਸ ਵੱਲੋਂ ਲਏ ਗਏ ਪੈਸੇ ਵੀ ਪੀੜਤ ਪਰਿਵਾਰ ਨੇ ਵਾਪਸ ਕਰਵਾਉਣ ਅਤੇ ਧਰਮਪਾਲ ਨੂੰ ਵਾਪਸ ਦੇਸ਼ ਲਿਆਉਣ ਦੀ ਵੀ ਗੱਲ ਕਹੀ।

ਏ. ਸੀ. ਪੀ. ਮੇਜਰ ਸਿੰਘ ਢੱਡਾ ਨੇ ਕਿਹਾ ਕਿ ਪੁਲਸ ਨੇ ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ ਬਿੰਦਾ ਖਿਲਾਫ ਆਈ. ਪੀ. ਸੀ. ਦੀ ਧਾਰਾ 420 ਤੇ 406 ਤੋਂ ਇਲਾਵਾ ਇਮੀਗ੍ਰੇਸ਼ਨ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਫਰਾਰ ਮੁਲਜ਼ਮ ਦੀ ਭਾਲ ਵਿਚ ਰੇਡ ਕੀਤੀ ਜਾ ਰਹੀ ਹੈ। ਐੱਸ. ਐੱਚ. ਓ. ਸਦਰ ਕਮਲਜੀਤ ਸਿੰਘ ਦੀ ਅਗਵਾਈ ਵਿਚ ਸਦਰ ਪੁਲਸ ਫਰਾਰ ਮੁਲਜ਼ਮ ਦੀ ਗ੍ਰਿਫਤਾਰੀ ਲਈ ਰੇਡ ਕਰ ਰਹੀ ਹੈ। ਉਸ ਦੇ ਸਾਹਮਣੇ ਆਉਣ 'ਤੇ ਹੀ ਪੂਰੀ ਸਥਿਤੀ ਸਪੱਸ਼ਟ ਹੋਵੇਗੀ।


shivani attri

Content Editor

Related News