ਜਲੰਧਰ ਵਿਖੇ ਇਕ ਘਰ ਵਿਚੋਂ ਨਿਕਲੇ ਚਾਰ ਸੱਪ, ਪਰਿਵਾਰ ''ਚ ਦਹਿਸ਼ਤ ਦਾ ਮਾਹੌਲ
Saturday, Jan 06, 2024 - 03:18 PM (IST)
ਜਲੰਧਰ (ਸੋਨੂੰ)- ਜਲੰਧਰ ਛਾਉਣੀ 'ਚ ਇਕ ਘਰ 'ਚੋਂ ਸੱਪ ਨਿਕਲਣ ਦੀ ਸੂਚਨਾ ਮਿਲਦਿਆਂ ਹੀ ਦਹਿਸ਼ਤ ਫੈਲ ਗਈ। ਮਿਲੀ ਜਾਣਕਾਰੀ ਮੁਤਾਬਕ ਰਣਜੀਤ ਐਵੀਨਿਊ ਵਿਚ ਦੀਪਨਗਰ ਸਥਿਤ ਇਕ ਘਰੋਂ 4 ਸੱਪ ਨਿਕਲੇ ਹਨ। ਪਰਿਵਾਰ ਵਾਲਿਆਂ ਨੇ ਸੱਪਾਂ ਨੂੰ ਫੜਨ ਲਈ ਸਪੇਰੇ ਨੂੰ ਬੁਲਾਇਆ। ਕਾਫ਼ੀ ਮੁਸ਼ੱਕਤ ਤੋਂ ਬਾਅਦ ਦੋ ਸੱਪ ਪਾਲਕਾਂ ਨੇ ਇਨ੍ਹਾਂ ਸੱਪਾਂ ਨੂੰ ਫੜਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁਕੇਸ਼ ਕੁਮਾਰ ਧਵਨ ਵਾਸੀ ਮਕਾਨ ਨੰਬਰ 707 ਵਿਜੇ ਵਿਲਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਡਬਲ ਬੈੱਡ ਵਿਚੋਂ ਸੱਪ ਦੀ ਖੱਲ ਵੀ ਨਿਕਲੀ ਸੀ। ਅਜਿਹੇ 'ਚ ਉਸ ਦੇ ਪਰਿਵਾਰਕ ਮੈਂਬਰ ਕਾਫ਼ੀ ਡਰੇ ਹੋਏ ਸਨ। ਇਸ ਗੱਲ ਨੂੰ ਮੁੱਖ ਰੱਖਦਿਆਂ ਉਸ ਨੇ ਅੱਜ ਦੋ ਸਪੇਰਿਆਂ ਨੂੰ ਬੁਲਾਇਆ। ਇਸ ਦੌਰਾਨ ਸਪੇਰਿਆਂ ਨੇ ਉਸ ਦੇ ਘਰੋਂ 4 ਸੱਪ ਫੜੇ ਹਨ। ਮੁਕੇਸ਼ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਸੱਪ ਕਿੰਨੇ ਸਮੇਂ ਤੋਂ ਘਰ 'ਚ ਰਹਿ ਰਹੇ ਹਨ।
ਇਹ ਵੀ ਪੜ੍ਹੋ : 4 ਦਿਨ ਦੇ ਮਰੇ ਬੱਚੇ ਦੀ ਲਾਸ਼ ਨੂੰ ਕਬਰ 'ਚੋਂ ਕੱਢਣਾ ਪਿਆ ਬਾਹਰ, ਹਾਲਤ ਵੇਖ ਫੁੱਟ-ਫੁੱਟ ਕੇ ਰੋਈ ਮਾਂ
ਉਸ ਨੇ ਇਹ ਵੀ ਦੱਸਿਆ ਕਿ ਘਰ ਵਿੱਚ ਉਸ ਦੀ ਪਤਨੀ, ਮਾਂ ਅਤੇ ਛੋਟੀ ਬੇਟੀ ਰਹਿੰਦੀ ਹੈ। ਸ਼ੁਕਰ ਹੈ ਕਿ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਪੰਜਾਬ ਵਿੱਚ ਰਸੇਲ ਵਾਈਪਰ, ਕਾਮਨ ਕ੍ਰੇਟ ਅਤੇ ਸਪੈਕਟੈਲਡ ਕੋਬਰਾ ਪ੍ਰਜਾਤੀਆਂ ਦੇ ਸੱਪ ਪਾਏ ਜਾਂਦੇ ਹਨ। ਫੜੇ ਗਏ ਸੱਪ ਵੀ ਕੋਬਰਾ ਨਸਲ ਦੇ ਹਨ। ਰਣਜੀਤ ਐਵੀਨਿਊ ਦੇ ਆਲੇ-ਦੁਆਲੇ ਖੇਤ ਹਨ। ਇਹ ਖੁੱਲ੍ਹਾ ਇਲਾਕਾ ਹੋਣ ਕਾਰਨ ਇਥੇ ਅਕਸਰ ਸੱਪ ਨਿਕਲ ਆਉਂਦੇ ਹਨ।
ਇਹ ਵੀ ਪੜ੍ਹੋ : ਅਹਿਮ ਖ਼ਬਰ: ਪਾਵਰਕਾਮ ਦਾ ਵੱਡਾ ਐਕਸ਼ਨ, ਇਨ੍ਹਾਂ ਖ਼ਪਤਕਾਰਾਂ ਦੇ ਕੱਟ ਦਿੱਤੇ ਬਿਜਲੀ ਕੁਨੈਕਸ਼ਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।