ਚੋਣਾਂ ਦੌਰਾਨ ਪਟਿਆਲਾ ''ਚ ਭਖਿਆ ਮਾਹੌਲ, ਟੈਂਕੀ ''ਤੇ ਚੜ੍ਹਿਆ ਆਗੂ
Saturday, Dec 21, 2024 - 11:05 AM (IST)
ਪਟਿਆਲਾ (ਬਲਜਿੰਦਰ) : ਪੰਜਾਬ ਵਿਚ ਚੱਲ ਰਹੀ ਨਗਰ ਨਿਗਮ ਚੋਣ ਪ੍ਰਕਿਰਿਆ ਦੌਰਾਨ ਪਟਿਆਲਾ ਦੇ ਵਾਰਡ ਨੰਬਰ 12 ਵਿਚ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਧੱਕੇਸ਼ਾਹੀ ਦੇ ਦੋਸ਼ ਲਗਾਉਂਦਿਆਂ ਅਕਾਲੀ ਆਗੂ ਸੁਖਜਿੰਦਰ ਪਾਲ ਸਿੰਘ ਮਿੰਟਾ ਟੈਂਕੀ 'ਤੇ ਚੜ੍ਹ ਗਿਆ। ਮਿੰਟਾ ਨੇ ਦੋਸ਼ ਲਗਾਇਆ ਕਿ ਵਿਰੋਧੀ ਧਿਰ ਵਲੋਂ ਉਸ ਦੇ ਚੋਣ ਬੂਥ ਨੂੰ ਉਖਾੜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਸ ਨਾਲ ਸ਼ਰੇਆਮ ਧਿੱਕਾ ਕੀਤਾ ਜਾ ਰਿਹਾ ਹੈ।