ਹੜ੍ਹ ਦੇ ਪਾਣੀ ਚ ਡੁੱਬਣ ਨਾਲ 45 ਸਾਲਾ ਵਿਅਕਤੀ ਦੀ ਮੌਤ

Saturday, Sep 07, 2019 - 06:02 PM (IST)

ਹੜ੍ਹ ਦੇ ਪਾਣੀ ਚ ਡੁੱਬਣ ਨਾਲ 45 ਸਾਲਾ ਵਿਅਕਤੀ ਦੀ ਮੌਤ

ਸੁਲਤਾਨਪੁਰ ਲੋਧੀ (ਸੋਢੀ)— ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਵਾਟਾਂਵਾਲੀ ਖੁਰਦ ਦੇ 45 ਸਾਲਾ ਨਿਵਾਸੀ ਵਿਅਕਤੀ ਰੋਸ਼ਨ ਲਾਲ ਪੁੱਤਰ ਫਕੀਰ ਚੰਦ ਦੀ ਹੜ੍ਹ ਦੇ ਪਾਣੀ ਚ ਡੁੱਬਣ ਨਾਲ ਮੌਤ ਹੋਣ ਦੀ ਖਬਰ ਮਿਲੀ ਹੈ।ਥਾਣਾ ਸੁਲਤਾਨਪੁਰ ਲੋਧੀ ਪੁਲਸ ਵੱਲੋਂ ਧਾਰਾ 174 ਤਹਿਤ ਕੇਸ ਦਰਜ ਕਰਕੇ ਪੋਸਟ ਮਾਰਟਮ ਕਰਵਾਉਣ ਉਪਰੰਤ ਮ੍ਰਿਤਕ ਦੀ ਲਾਸ਼ ਉਸ ਦੇ ਵਾਰਸਾਂ ਨੂੰ ਸੌਪ ਦਿੱਤੀ ਗਈ ਹੈ। ਇਸ ਸਮੇਂ ਪਿੰਡ ਵਾਟਾਂਵਾਲੀ ਖੁਰਦ ਦੀ ਪੰਚਾਇਤ ਸਰਪੰਚ ਬਲਜਿੰਦਰ ਸਿੰਘ, ਸਾਬਕਾ ਸਰਪੰਚ ਜਥੇ ਹਰੀ ਸਿੰਘ ਝੰਡ, ਸਾਬਕਾ ਸਰਪੰਚ ਤਰਸੇਮ ਸਿੰਘ, ਸਾਬਕਾ ਪੰਚ ਜਸਵੀਰ ਸਿੰਘ, ਡਾਕਟਰ ਸੁਖਵਿੰਦਰ ਸਿੰਘ ਅਤੇ ਸੁਖਵਿੰਦਰ ਚੰਦ ਨੇ ਦੱਸਿਆ ਕਿ ਰੋਸ਼ਨ ਲਾਲ ਸਿੱਧੇ ਸੁਭਾਅ ਦਾ ਮਾਲਕ ਸੀ ਅਤੇ ਉਸ ਨੇ ਵਿਆਹ ਵੀ ਨਹੀਂ ਕਰਵਾਇਆ ਸੀ, ਜੋ ਕਿ ਪਿੰਡ ਗਿੱਦੜਪਿੰਡੀ ਵੱਲ ਹਜਾਮਤ ਕਰਵਾਉਣ ਲਈ ਗਿਆ ਪਰ ਵਾਪਸੀ ਸਮੇਂ ਪਿੰਡ ਵਾਟਾਂਵਾਲੀ ਦੇ ਸਕੂਲ ਦੇ ਕੋਲ ਹੜ੍ਹ ਦੇ ਭਰੇ ਡੂੰਘੇ ਪਾਣੀ 'ਚ ਡਿੱਗ ਕੇ ਡੁੱਬ ਗਿਆ ਅਤੇ ਮੌਤ ਹੋ ਗਈ। ਪਿੰਡ ਦੀ ਪੰਚਾਇਤ ਨੇ ਸਰਕਾਰ ਅਤੇ ਜ਼ਿਲਾ ਪ੍ਰਸ਼ਾਸ਼ਨ ਤੋਂ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ ।


author

shivani attri

Content Editor

Related News