ਪੰਜਾਬ : ਛੋਲੇ ਭਟੂਰੇ ਖਾਣ ਆਇਆ ਕਿਸਾਨ ਬਣਿਆ ਕਰੋੜਪਤੀ, ਲੱਗੀ 1,50,00,000 ਦੀ ਲਾਟਰੀ
Tuesday, Jun 09, 2026 - 07:58 AM (IST)
ਨੂਰਪੁਰ ਬੇਦੀ/ਰੋਪੜ : ਬਲਾਕ ਨੂਰਪੁਰ ਬੇਦੀ ਦੇ ਪਿੰਡ ਸ਼ਾਹੂਪੁਰ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਦੀ ਕਿਸਮਤ ਉਸ ਸਮੇਂ ਚਮਕ ਉਠੀ ਜਦੋਂ ਉਸ ਵੱਲੋਂ ਮਹੀਨਾਵਾਰ ਲਾਟਰੀ ਖਰੀਦੀ ਗਈ ਅਤੇ ਉਸ ਦਾ ਡੇਢ ਕਰੋੜ ਰੁਪਏ ਦਾ ਇਨਾਮ ਨਿਕਲ ਆਇਆ। ਜਾਣਕਾਰੀ ਦਿੰਦਿਆਂ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਕਰਦਾ ਹੈ ਤੇ ਨੂਰਪੁਰ ਬੇਦੀ ਵਿਖੇ ਛੋਲੇ ਭਟੂਰੇ ਖਾਣ ਲਈ ਆਇਆ ਹੋਇਆ ਸੀ, ਇਸ ਦੌਰਾਨ ਉਸ ਨੂੰ ਕੁਝ ਪੈਸੇ ਖੁੱਲੇ ਕਰਵਾਉਣ ਦੀ ਲੋੜ ਪਈ ਜਿਸ ਲਈ ਉਸ ਨੇ ਨੂਰਪੁਰ ਬੇਦੀ ਵਿਖੇ ਲਾਟਰੀ ਸਟਾਲ ਤੋਂ ਲਾਟਰੀ ਖਰੀਦ ਲਈ।
ਇਹ ਵੀ ਪੜ੍ਹੋ : ਪਟਿਆਲਾ ਵਾਸੀਆਂ ਲਈ ਖ਼ਤਰੇ ਦੀ ਘੰਟੀ, ਅਜੇ ਵੀ ਸੰਭਲਣ ਦਾ ਮੌਕਾ
ਕੁਲਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਉਸ ਨੇ 200 ਰੁਪਏ ਦੀ ਲਾਟਰੀ ਦੀ ਟਿਕਟ ਲਈ ਅਤੇ ਇਸ ਤੋਂ ਬਾਅਦ ਆਪਣੇ ਕੰਮ ਕਾਰ ਵਿਚ ਰੁਝ ਗਿਆ। ਉਕਤ ਨੇ ਕਿਹਾ ਕਿ ਉਸ ਨੂੰ ਇਹ ਉਮੀਦ ਵੀ ਨਹੀਂ ਸੀ ਕਿ ਹੁਣ ਉਸ ਦੀ ਜ਼ਿੰਦਗੀ ਬਦਲਣ ਵਾਲੀ ਹੈ। ਜਦੋਂ ਉਸ ਦਾ ਡਰਾਅ ਨਿਕਲਿਆ ਤਾਂ ਲਾਟਰੀ ਵਿਕਰੇਤਾ ਨੇ ਉਸ ਨੂੰ ਫੋਨ ਕਰਕੇ ਇਸ ਦੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਉਸ ਦਾ ਡੇਢ ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲ ਆਇਆ ਹੈ। ਕੁਲਵਿੰਦਰ ਸਿੰਘ ਨੇ ਕਿਹਾ ਕਿ ਇਸ ਅਚਾਨਕ ਮਿਲੀ ਖੁਸ਼ੀ ਨਾਲ ਉਹ ਅਤੇ ਉਸਦਾ ਪਰਿਵਾਰ ਬਹੁਤ ਖੁਸ਼ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਈ. ਡੀ. ਦੀ ਫਿਰ ਵੱਡੀ ਰੇਡ, ਜਲੰਧਰ, ਲੁਧਿਆਣਾ ਕਈ ਜਗ੍ਹਾ ਛਾਪੇਮਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
