ਸਿਵਲ ਹਸਪਤਾਲ ਦਸੂਹਾ ਨੇੜੇ ਕਰਿਆਨਾ ਸਟੋਰ ''ਤੇ ਲੱਗੀ ਅੱਗ, 15 ਲੱਖ ਦਾ ਸਾਮਾਨ ਸੜ ਕੇ ਹੋਇਆ ਸੁਆਹ
Wednesday, Dec 31, 2025 - 03:32 PM (IST)
ਦਸੂਹਾ (ਝਾਵਰ)- ਸਿਵਲ ਹਸਪਤਾਲ ਦਸੂਹਾ ਨੇੜੇ ਵਰਿੰਦਰ ਕਰਿਆਨਾ ਸਟੋਰ ਵਿਖੇ ਅਚਾਨਕ ਅੱਗ ਲੱਗ ਗਈ। ਸਿੱਟੇ ਵਜੋਂ ਦੁਕਾਨ ਅੰਦਰ ਲਗਭਗ 15 ਲੱਖ ਰੁਪਏ ਦਾ ਕਰਿਆਨੇ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਕਰਿਆਨਾ ਸਟੋਰ ਦੇ ਮਾਲਕ ਵਰਿੰਦਰ ਸਰਮਾ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ 9.40 ਵਜੇ ਦੁਕਾਨ ਨੂੰ ਤਾਲਾ ਲਗਾ ਕੇ ਘਰ ਨੂੰ ਚਲੇ ਗਏ।
ਉਨਾਂ ਦੱਸਿਆ ਕਿ ਲਗਭਗ 11.20 ਵਜੇ ਕਿਸੇ ਰਾਹਗੀਰ ਨੇ ਫੋਨ ਕੀਤਾ ਕਿ ਤੁਹਾਡੀ ਦੁਕਾਨ ਅੰਦਰ ਅੱਗ ਲੱਗੀ ਹੋਈ ਹੈ ਅਤੇ ਜਲਦੀ ਤੁਸੀਂ ਪਹੁੰਚ ਜਾਵੋ। ਉਨਾਂ ਦੱਸਿਆ ਕਿ ਉਹ ਤੁਰੰਤ ਦੁਕਾਨ 'ਤੇ ਪਹੁੰਚੇ ਅਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ। ਉਨ੍ਹਾਂ ਦੱਸਿਆ ਕਿ ਵੇਖਦੇ ਹੀ ਵੇਖਦੇ ਅੱਗ ਦੀਆਂ ਲਪਟਾਂ ਅਸਮਾਨ ਨੂੰ ਛੂਹਣ ਲੱਗ ਪਈਆਂ। ਉਨਾਂ ਦੱਸਿਆ ਕਿ ਫਾਇਰ ਬ੍ਰਿਗੇਡ ਅਤੇ ਲੋਕਾਂ ਦੀ ਮਦਦ ਨਾਲ ਵੱਡੀ ਜੱਦੋ-ਜ਼ਹਿਦ ਉਪਰੰਤ ਅੱਗ 'ਤੇ ਕਾਬੂ ਪਾਇਆ ਗਿਆ।
ਇਹ ਵੀ ਪੜ੍ਹੋ: ਪੰਜਾਬ ਪੁਲਸ ‘ਚ ਵੱਡਾ ਫੇਰਬਦਲ! ਜਲੰਧਰ ਦੇ DCP ਨਰੇਸ਼ ਡੋਗਰਾ ਸਣੇ ਦੋ ਅਧਿਕਾਰੀਆਂ ਦੇ ਤਬਾਦਲੇ
ਉਨ੍ਹਾਂ ਦੱਸਿਆ ਕਿ ਦੁਕਾਨ ਦੇ ਅੰਦਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ ਹੈ। ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਅਮਰੀਕ ਸਿੰਘ ਗੱਗੀ ਠੁਕਰਾਲ ਅਤੇ ਮਾਂ ਅੰਨਪੂਰਨ ਸੋਸਾਇਟੀ ਦੇ ਕਨਵੀਨਰ ਵਿਜੇ ਸਰਮਾਂ ਵਿਜੇਮਾਲ ਨੇ ਵਰਿੰਦਰ ਕਰਿਆਨਾ ਸਟੋਰ 'ਤੇ ਵਾਪਰੀ। ਇਸ ਦੁਖ਼ਦਾਇਕ ਘਟਨਾ 'ਤੇ ਡੂੰਘੇ ਦੁੱਖ਼ ਦਾ ਪ੍ਰਗਟਾਵਾ ਕੀਤਾ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨੁਕਸਾਨ ਹੋਏ ਸਾਮਾਨ ਦਾ ਮੁਆਵਜ਼ਾ ਦਿੱਤਾ ਜਾਵੇ।
ਇਹ ਵੀ ਪੜ੍ਹੋ: ਜਲੰਧਰ 'ਚ High Alert! ਚੱਪੇ-ਚੱਪੇ 'ਤੇ ਪੁਲਸ ਤਾਇਨਾਤ, ਨਵੇਂ ਸਾਲ ਨੂੰ ਲੈ ਕੇ ਹੋਏ ਮਹਤੱਵਪੂਰਨ ਬਦਲਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
