ਕੁਝ ਹੀ ਸਾਲਾਂ ’ਚ 15 ਹਜ਼ਾਰ ਦੇ ਲਗਭਗ ਸਟੂਡੈਂਟਸ ਦੇ ਫਰਜ਼ੀ ਫੰਡ ਸ਼ੋਅ ਕਰਵਾ ਚੁੱਕਿਐ ਨਟਵਰ ਲਾਲ ਏ. ਵੀ
Saturday, Dec 16, 2023 - 03:30 PM (IST)
ਜਲੰਧਰ (ਵਰੁਣ)- ਨਟਵਰ ਲਾਲ ਫਾਇਨਾਂਸਰ ਏ. ਵੀ. ਕੁਝ ਹੀ ਸਾਲਾਂ ਵਿਚ 15 ਹਜ਼ਾਰ ਤੋਂ ਵੀ ਵੱਧ ਫਰਜ਼ੀ ਫੰਡ ਸ਼ੋਅ ਕਰਵਾ ਕੇ ਕਰੋੜਾਂ ਰੁਪਏ ਠੱਗ ਚੁੱਕੇ ਹਨ। ਏਜੰਟਾਂ ਵੱਲੋਂ ਲਾਏ ਗਏ ਵੀਜ਼ਿਆਂ ਦੇ ਜਦੋਂ ਵੱਖ-ਵੱਖ ਦੇਸ਼ਾਂ ਦੀਆਂ ਅੰਬੈਸੀਆਂ ਵਿਚ ਫੰਡ ਚੈੱਕ ਕੀਤੇ ਗਏ ਤਾਂ ਲਗਭਗ 5 ਹਜ਼ਾਰ ਫੰਡ ਸ਼ੋਅ ਹੋਣ ਕਾਰਨ ਸਟੂਡੈਂਟਸ ਦੇ ਵੀਜ਼ਾ ਰਿਫਿਊਜ਼ ਹੋ ਗਏ ਸਨ। ਅੰਬੈਸੀ ਨੇ ਜਦੋਂ ਏਜੰਟਾਂ ਨੂੰ ਰਿਫਿਊਜ਼ ਦੇ ਕਾਰਨ ਦੱਸੇ ਤਾਂ ਕਾਫ਼ੀ ਟ੍ਰੈਵਲ ਏਜੰਟਾਂ ਵਿਚਕਾਰ ਕਿਹਾ-ਸੁਣੀ ਹੋਈ, ਜਿਸ ਤੋਂ ਬਾਅਦ ਏਜੰਟਾਂ ਨੇ ਉਸ ਵੱਲੋਂ ਮੁਖ ਮੋੜ ਲਿਆ। ਇਸ ਸਮੇਂ ਏ. ਵੀ. ਦਾ ਮਾਰਕੀਟ ਵਿਚ ਨਾਂ ਮਹਾਠੱਗ ਵਜੋਂ ਵੀ ਜਾਣਿਆ ਜਾਂਦਾ ਹੈ।
ਹਾਲ ਹੀ ਵਿਚ ਇਸੇ ਤਰ੍ਹਾਂ ਦੇ ਫੰਡ ਸ਼ੋਅ ਕਰਕੇ ਏ. ਵੀ. ਵੱਲੋਂ ਇਕੱਠੀ ਕੀਤੀ ਠੱਗੀ ਦੀ ਰਕਮ ਇਕ ਕਰੋੜ ਰੁਪਏ ਤਕ ਪਹੁੰਚ ਗਈ ਸੀ। ਉਨ੍ਹਾਂ ਪੈਸਿਆਂ ਨਾਲ ਉਸ ਨੇ 20-20 ਮਰਲੇ ਦੇ 4 ਪਲਾਟ ਖ਼ਰੀਦੇ ਸਨ। ਉਸ ਨੇ ਇਕ ਨਵੀਂ ਕੋਠੀ ਆਪਣੇ ਘਰ ਦੇ ਨਾਲ ਲੱਗਦੀ ਵੀ ਖ਼ਰੀਦੀ, ਜਿਸ ਵਿਚ ਉਸ ਦੀ ਬੇਹੱਦ ਨਜ਼ਦੀਕੀ ਔਰਤ ਰਹਿ ਰਹੀ ਹੈ। ਇਹ ਮਾਰਕੀਟ ਵਿਚ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੂਤਰਾਂ ਦੀ ਮੰਨੀਏ ਤਾਂ ਏ. ਵੀ. ਇਸ ਸਮੇਂ ਫਰਜ਼ੀ ਫੰਡਜ਼ ਦਾ ਕੰਮ ਮਹਾਰਾਸ਼ਟਰ ਬੈਂਕ ਦੀਆਂ ਬ੍ਰਾਂਚਾਂ ਤੋਂ ਕਰਵਾ ਰਿਹਾ ਹੈ, ਜਿਸ ਵਿਚ ਉਸ ਦੀ ਇਕ ਖ਼ਾਸਮ-ਖ਼ਾਸ ਮਹਿਲਾ ਮੈਨੇਜਰ ਦੀ ਪੂਰੀ ਮਿਲੀਭੁਗਤ ਹੈ ਅਤੇ ਏ. ਵੀ. ਦੇ ਫਰਜ਼ੀਵਾੜੇ ਵਿਚ ਪੂਰਾ ਸਹਿਯੋਗ ਕਰ ਰਹੀ ਹੈ। ‘ਜਗ ਬਾਣੀ’ ਨੂੰ ਅਜਿਹੇ ਕਈ ਦਸਤਾਵੇਜ਼ ਮਿਲੇ ਹਨ, ਜੋ ਏ. ਵੀ. ਤੋਂ ਪ੍ਰੇਸ਼ਾਨ ਹੋ ਚੁੱਕੇ ਬੈਂਕ ਮੈਨੇਜਰਾਂ ਨੇ ਮੁਹੱਈਆ ਕਰਵਾਏ ਹਨ। ਉਨ੍ਹਾਂ ਦਸਤਾਵੇਜ਼ਾਂ ’ਤੇ ਏ. ਵੀ. ਨੇ ਖ਼ੁਦ ਦੀ ਮੋਹਰ ਲਾਈ ਹੋਈ ਹੈ ਅਤੇ ਬ੍ਰਾਂਚ ਮੈਨੇਜਰਾਂ ਦੇ ਸਾਈਨ ਵੀ ਖ਼ੁਦ ਕੀਤੇ ਹੋਏ ਹਨ।
ਇਹ ਵੀ ਪੜ੍ਹੋ : ਟ੍ਰੈਫਿਕ ’ਚ ਸੁਧਾਰ ਨੂੰ ਲੈ ਕੇ ਜਲੰਧਰ ਕਮਿਸ਼ਨਰੇਟ ਪੁਲਸ ਸਖ਼ਤ, ਜਾਰੀ ਕੀਤੇ ਇਹ ਹੁਕਮ
ਕੁਝ ਰਸੂਖਦਾਰਾਂ ਦੀ ਸ਼ਰਨ ’ਚ ਜਾ ਰਹੇ ਏ. ਵੀ. ਦਾ ਨਹੀਂ ਫੜ ਰਿਹਾ ਕੋਈ ਹੱਥ
ਆਪਣੀਆਂ ਕਾਲੀਆਂ ਕਰਤੂਤਾਂ ਨੂੰ ਦਬਾਉਣ ਲਈ ਅਪਰੋਚ ਲਾਉਣ ਵਾਸਤੇ ਨਟਵਰ ਲਾਲ ਏ. ਵੀ. ਕਈ ਰਸੂਖਦਾਰਾਂ ਦੀ ਸ਼ਰਨ ਵਿਚ ਪੁੱਜਾ ਪਰ ਉਸ ਦਾ ਸੱਚ ਸਾਹਮਣੇ ਆਉਣ ਦੇ ਬਾਅਦ ਕੋਈ ਵੀ ਉਸ ਦਾ ਹੱਥ ਨਹੀਂ ਫੜ ਰਿਹਾ। ਏ. ਵੀ. ਕਦੀ ਕਿਸੇ ਕੋਲ ਜਾ ਰਿਹਾ ਹੈ ਅਤੇ ਕਦੀ ਕਿਸੇ ਕੋਲ ਜਾ ਕੇ ਆਪਣੀਆਂ ਕਰਤੂਤਾਂ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ‘ਜਗ ਬਾਣੀ’ ਨੂੰ ਕਾਫ਼ੀ ਸਬੂਤ ਮਿਲ ਚੁੱਕੇ ਹਨ, ਜਿਨ੍ਹਾਂ ਦਾ ਖ਼ੁਲਾਸਾ ਹਰ ਰੋਜ਼ ਕੀਤਾ ਜਾਵੇਗਾ।
ਕਈ ਪਰਚੇ ਦਰਜ ਹੋਣ ਦੇ ਬਾਵਜੂਦ ਆਖਿਰ ਕਿਵੇਂ ਬਣ ਗਿਆ ਵੈਪਨ ਦਾ ਲਾਇਸੈਂਸ
ਹੈਰਾਨੀ ਦੀ ਗੱਲ ਹੈ ਕਿ ਕਈ ਫਰਾਡ ਦੇ ਕੇਸ ਦਰਜ ਹੋਣ ਦੇ ਬਾਵਜੂਦ ਨਟਵਰ ਲਾਲ ਏ. ਵੀ. ਆਪਣੇ ਕੋਲ ਲਾਇਸੈਂਸੀ ਹਥਿਆਰ ਰੱਖਦਾ ਹੈ। ਇਸਦੀ ਵਰਤੋਂ ਉਹ ਮੈਨੇਜਰਾਂ ਤੋਂ ਲੈ ਕੇ ਹੋਰਨਾਂ ਪੀੜਤ ਲੋਕਾਂ ਨੂੰ ਡਰਾਉਣ-ਧਮਕਾਉਣ ਲਈ ਕਰਦਾ ਹੈ, ਜੋ ਉਸ ਕੋਲੋਂ ਪੈਸੇ ਵਾਪਸ ਮੰਗਣ ਆਉਂਦੇ ਹਨ। ਉਸਨੇ ਆਪਣੇ ਨਾਲ ਕੁਝ ਗੁੰਡੇ ਕਿਸਮ ਦੇ ਲੋਕ ਵੀ ਰੱਖੇ ਹੋਏ ਹਨ, ਜਿਨ੍ਹਾਂ ਦਾ ਰੋਜ਼ਾਨਾ ਖਰਚਾ ਉਹ ਚੁੱਕਦਾ ਹੈ ਅਤੇ ਜਦੋਂ ਕੋਈ ਵਿਵਾਦ ਹੁੰਦਾ ਹੈ ਤਾਂ ਉਹ ਗੁੰਡੇ ਅੱਗੇ ਹੋ ਕੇ ਏ. ਵੀ. ਦਾ ਬਚਾਅ ਕਰਦੇ ਹਨ। ਇਕ ਪਾਸੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਗਲਤ ਮਨਸ਼ਾ ਨਾਲ ਬਣਵਾਏ ਅਸਲਾ ਲਾਇਸੈਂਸ ਨੂੰ ਰੱਦ ਕਰਨ ਦੇ ਦਾਅਵੇ ਕਰ ਰਹੇ ਹਨ ਪਰ ਦੂਜੇ ਪਾਸੇ ਸੱਚਾਈ ਇਹ ਹੈ ਕਿ ਇਹ ਸਿਰਫ ਦਾਅਵੇ ਹਨ ਕਿਉਂਕਿ ਕੁਝ ਪੈਸਿਆਂ ਦੇ ਲਾਲਚ ਵਿਚ ਗਿਣੇ-ਚੁਣੇ ਪੁਲਸ ਕਰਮਚਾਰੀ ਆਪਣੀਆਂ ਜੇਬਾਂ ਭਰਨ ਵਾਸਤੇ ਹੀ ਵਿਭਾਗ ਨਾਲ ਧੋਖਾ ਕਰ ਰਹੇ ਹਨ।
ਇਹ ਵੀ ਪੜ੍ਹੋ : ਜਲੰਧਰ 'ਚ ਵੱਡੀ ਵਾਰਦਾਤ, ਬੱਸ ਸਟੈਂਡ ਨੇੜੇ ਚੱਲੀਆਂ ਗੋਲ਼ੀਆਂ, ਬਣਿਆ ਦਹਿਸ਼ਤ ਦਾ ਮਾਹੌਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।