ਲੁਧਿਆਣਾ ਦੇ ਸਿਵਿਲ ਹਸਪਤਾਲ 'ਚ ਖੂਨੀ ਝੜਪ, ਆਪ ਹੀ ਵੇਖ ਲਓ ਵੀਡੀਓ

Thursday, Nov 07, 2024 - 01:51 PM (IST)

ਲੁਧਿਆਣਾ ਦੇ ਸਿਵਿਲ ਹਸਪਤਾਲ 'ਚ ਖੂਨੀ ਝੜਪ, ਆਪ ਹੀ ਵੇਖ ਲਓ ਵੀਡੀਓ

ਲੁਧਿਆਣਾ (ਗਣੇਸ਼): ਬੀਤੇ ਕੁਝ ਦਿਨਾਂ ਤੋਂ ਲੁਧਿਆਣਾ ਦੇ ਸਿਵਿਲ ਹਸਪਤਾਲ ਵਿਚ ਹੋ ਰਹੇ ਲੜਾਈ-ਝਗੜੇ ਲਗਾਤਾਰ ਸੁਰਖੀਆਂ ਵਿਚ ਹਨ। ਬੀਤੀ ਦੇਰ ਰਾਤ ਨੂੰ ਵੀ ਇੱਥੇ ਦੋ ਧਿਰਾਂ ਐਮਰਜੈਂਸੀ ਵਾਰਡ ਵਿਚ ਆਹਮੋ-ਸਾਹਮਣੇ ਹੋ ਗਈਆਂ। ਇਸ ਦੌਰਾਨ ਦੋਹਾਂ ਧਿਰਾਂ ਵੱਲੋਂ ਇਕ ਦੂਜੇ ਦੇ ਥੱਪੜ-ਲੱਤਾਂ-ਮੁੱਕੇ ਚੱਲੇ। ਸਿਵਲ ਹਸਪਤਾਲ 'ਚ ਬਣੀ ਪੁਲਸ ਚੌਕੀ ਦੇ ਮੁਲਾਜ਼ਮ ਵੀ ਇਸ ਝੜਪ ਨੂੰ ਛੁਡਵਾ ਨਹੀਂ ਸਕੇ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਮੁਲਾਜ਼ਮਾਂ ਲਈ ਵੱਡਾ ਕਦਮ ਚੁੱਕਣ ਜਾ ਰਹੀ ਪੰਜਾਬ ਸਰਕਾਰ!

ਜਾਣਕਾਰੀ ਮੁਤਾਬਕ ਬੀਤੀ 12.30 ਵਜੇ ਦੇ ਕਰੀਬ ਹੈਬੋਵਾਲ ਦੇ ਮੁਹੱਲੇ ਵਿਚ ਹੋਈ ਲੜਾਈ ਮਗਰੋਂ ਦੋ ਧਿਰਾਂ ਮੈਡੀਕਲ ਲਈ ਸਿਵਲ ਹਸਪਤਾਲ ਆਈਆਂ ਸਨ। ਇਸ ਦੌਰਾਨ ਇਹ ਲੋਕ ਐਮਰਜੈਂਸੀ ਵਾਰਡ ਵਿਚ ਆਹਮੋ-ਸਾਹਮਣੇ ਹੋ ਗਏ। ਸਿਵਲ ਹਸਪਤਾਲ ਵਿਚ ਬਣੀ ਪੁਲਸ ਚੌਕੀ ਦੇ ਮੁਲਾਜ਼ਮ ਵੀ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਲੜਾਈ ਛੁਡਵਾਉਣ ਦੀ ਕੋਸ਼ਿਸ਼ ਕੀਤੀ। 

ਇਹ ਖ਼ਬਰ ਵੀ ਪੜ੍ਹੋ - ਟ੍ਰੈਫ਼ਿਕ ਪੁਲਸ ਵੱਲੋਂ ਐਡਵਾਇਜ਼ਰੀ ਜਾਰੀ, ਇਨ੍ਹਾਂ ਰਸਤਿਆਂ 'ਤੇ ਜਾਣ ਤੋਂ ਕਰੋ ਗੁਰੇਜ਼

ਇਹ ਸਾਰੀ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਦੋਹਾਂ ਧਿਰਾਂ ਦੇ ਲੋਕ ਇਕ-ਦੂਜੇ ਦੇ ਥੱਪੜ-ਲੱਤਾਂ-ਮੁੱਕੇ ਮਾਰਦੇ ਨਜ਼ਰ ਆ ਰਹੇ ਹਨ। ਇਨ੍ਹਾਂ ਲੋਕਾਂ ਵਿਚ ਔਰਤਾਂ ਵੀ ਸ਼ਾਮਲ ਹਨ। ਪੁਲਸ ਅਤੇ ਹਸਪਤਾਲ ਦੇ ਮੁਲਾਜ਼ਮਾਂ ਵੱਲੋਂ ਲੜਾਈ ਛੁਡਵਾਉਣ ਦੀ ਕੋਸ਼ਿਸ਼ ਕਰਦੇ ਵੀ ਨਜ਼ਰ ਆ ਰਹੇ ਹਨ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 


author

Anmol Tagra

Content Editor

Related News