10 ਹਵਾਲਾਤੀਆਂ ਤੋਂ 15 ਮੋਬਾਈਲ, 10 ਸਿਮਾਂ ਅਤੇ 2 ਚਾਰਜਰ ਬਰਾਮਦ
Wednesday, Nov 06, 2024 - 03:19 AM (IST)
![10 ਹਵਾਲਾਤੀਆਂ ਤੋਂ 15 ਮੋਬਾਈਲ, 10 ਸਿਮਾਂ ਅਤੇ 2 ਚਾਰਜਰ ਬਰਾਮਦ](https://static.jagbani.com/multimedia/2024_11image_03_19_316801532jail.jpg)
ਅੰਮ੍ਰਿਤਸਰ (ਸੰਜੀਵ) - ਕੇਂਦਰੀ ਜੇਲ ਵਿਚ ਅਚਨਚੇਤ ਚੈਕਿੰਗ ਦੌਰਾਨ 10 ਹਵਾਲਾਤੀਆਂ ਦੇ ਕਬਜ਼ੇ ਤੋਂ 15 ਮੋਬਾਇਲ ਫੋਨ, 10 ਸਿੰਮਾਂ ਅਤੇ ਦੋ ਚਾਰਜਰ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਵਿਚ ਹਵਾਲਾਤੀ ਸਤਬੀਰ ਸਿੰਘ, ਜੋਬਨਜੀਤ ਸਿੰਘ, ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਕੁਲਜੀਤ ਸਿੰਘ, ਇੰਦਰਜੀਤ ਸਿੰਘ, ਲਵਪ੍ਰੀਤ ਸਿੰਘ, ਦਿਲਬਾਗ ਸਿੰਘ ਅਤੇ ਬਲਵਿੰਦਰ ਸਿੰਘ ਸ਼ਾਮਲ ਹਨ। ਵਧੀਕ ਜੇਲ੍ਹ ਸੁਪਰਡੈਂਟ ਸਾਹਿਬ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਇਸਲਾਮਾਬਾਦ ਦੀ ਪੁਲਸ ਨੇ ਸਾਰੇ ਹਵਾਲਾਤੀਆ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਲਈ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।