ਜਮਾਲਪੁਰ ਵਾਸੀਆਂ ਕਿਸਾਨੀ ਸੰਘਰਸ਼ ਲਈ ਦਿੱਤੀ ਆਰਥਿਕ ਸਹਾਇਤਾ

04/08/2021 12:49:02 AM

ਭੋਗਪੁਰ, (ਰਾਣਾ ਭੋਗਪੁਰੀਆ)- ਕਾਲੇ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਚੱਲ ਰਹੇ ਕਿਸਾਨੀ ਸੰਘਰਸ਼ ਲਈ ਪਿੰਡ ਜਮਾਲਪੁਰ ਦੇ ਵਾਸੀਆਂ ਵੱਲੋਂ ਆਰਥਿਕ ਸਹਾਇਤਾ ਦੇ ਕੇ ਆਪਣਾ ਯੋਗਦਾਨ ਪਾਇਆ ਗਿਆ।
 ਪਿੰਡ ਜਮਾਲਪੁਰ ਵਿਖੇ ਜਥੇਦਾਰ ਕਮਲਜੀਤ ਸਿੰਘ ਘੁੰਮਣ ਜਥੇਦਾਰ ਪਚਰੰਗਾ ਕਾਨੂੰਗੋਈ ਸ਼੍ਰੋਮਣੀ ਅਕਾਲੀ ਦਲ ਦੇ ਗ੍ਰਹਿ ਵਿਖੇ ਹੋਏ ਇਕ ਭਰਵੇਂ ਇਕੱਠ ਵਿਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਭੋਗਪੁਰ ਪ੍ਰਧਾਨ ਅਮਰਜੀਤ ਸਿੰਘ ਚੌਲਾਂਗ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ਤੇ ਪਹੁੰਚੇ । ਪਿੰਡ ਵਾਸੀਆਂ ਨੇ ਜਥੇਦਾਰ ਕਮਲਜੀਤ ਸਿੰਘ ਘੁੰਮਣ ਦੀ ਅਗਵਾਈ ਵਿਚ ਅਮਰਜੀਤ ਸਿੰਘ  ਚੌਲਾਗ ਦਾ ਭਾਰੀ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਕਿਸਾਨੀ ਸੰਘਰਸ਼ ਵਿਚ ਡਟੇ ਕਿਸਾਨ ਆਗੂਆਂ ਅਤੇ ਕਿਸਾਨਾਂ ਲਈ ਆਪਣੇ ਵੱਲੋਂ ਤਨੋ ਮਨੋ ਅਤੇ ਧਨੋ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਇਸ ਮੌਕੇ ਇਕੱਤਰ ਹੋਏ ਪਿੰਡ ਵਾਸੀਆਂ ਵੱਲੋਂ ਇਕੱਤਰ ਕੀਤੀ ਗਈ ਰਾਸ਼ੀ ਉਨ੍ਹਾਂ ਨੂੰ ਭੇਂਟ ਕੀਤੀ। ਅਮਰਜੀਤ ਸਿੰਘ ਚੌਲਾਗ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਵੱਲੋਂ ਪੰਜਾਬ ਅਤੇ ਪੂਰੇ ਦੇਸ਼ ਦੀ ਕਿਸਾਨੀ ਨੂੰ ਤਬਾਹ ਕਰਨ ਲਈ ਬਣਾਏ ਕਾਲੇ ਖੇਤੀ ਕਾਨੂੰਨ ਵਾਪਸ ਨਹੀਂ ਲੈਦੀ ਕਿਸਾਨੀ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ।
ਇਸ ਕਿਸਾਨੀ ਸ਼ੰਘਰਸ਼ ਨੂੰ ਜਿੱਥੇ ਕਿਸਾਨਾਂ ਦਾ ਸਮਰਥਨ ਮਿਲ਼ ਰਿਹਾ ਹੈ ਉਸ ਦੇ ਨਾਲ-ਨਾਲ ਹੋਰ ਵਰਗਾਂ ਵਪਾਰੀਆਂ ਦੁਕਾਨਦਾਰਾਂ ਆੜ੍ਹਤੀਆਂ ਅਤੇ ਮਜ਼ਦੂਰਾਂ ਵੱਲੋਂ ਵੀ ਭਰਪੂਰ ਸਮਰਥਨ ਦਿਤਾ ਜਾ ਰਿਹਾ ਹੈ। ਸੰਯੁਕਤ ਕਿਸਾਨ ਮੋਰਚਾ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ ।
 ਜਥੇਦਾਰ ਕਮਲਜੀਤ ਸਿੰਘ ਘੁੰਮਣ ਨੇ  ਕਿਹਾ ਕਿ ਕਿਸਾਨੀ ਸੰਘਰਸ਼ ਦੀ ਸਫਲਤਾ ਲਈ ਸਾਰੇ ਵਰਗ ਇੱਕ ਜੁੱਟ ਹੋ ਕੇ ਆਪਣਾ ਆਪਣਾ ਯੋਗਦਾਨ ਦੇ ਰਹੇ ਹਨ । ਜਦੋਂ ਤਕ ਕੇਂਦਰ ਸਰਕਾਰ ਇਹ ਕਾਲੇ ਖੇਤੀ ਕਾਨੂੰਨ ਵਾਪਸ ਨਹੀ ਲੈਂਦੀ ਉਦੋਂ ਤੱਕ ਇਸ ਸੰਘਰਸ਼ ਵਿੱਚ ਸਾਰੇ ਇਕਜੁਟ ਹੋ ਕੇ ਆਪਣਾ ਯੋਗਦਾਨ ਦਿੰਦੇ ਰਹਿਣਗੇ। ਇਸ ਮੌਕੇ ਇਕੱਠ ਵਿੱਚ ਗੁਰਬਚਨ ਸਿੰਘ ਬੱਬੂ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਭੋਗਪੁਰ, ਇੰਦਰਜੀਤ ਸਿੰਘ ਰਾਣਾ, ਸਬਦਲ ਸਿੰਘ ਤਲਵੰਡੀ, ਸਰਪੰਚ ਹਰਜਿੰਦਰ ਸਿੰਘ ,ਸਰਪੰਚ ਜਤਿੰਦਰ ਸਿੰਘ ,ਗੁਰਦਿਆਲ ਸਿੰਘ ,ਸੁਖਵਿੰਦਰ ਸਿੰਘ, ਤਨਵੀਰ ਸਿੰਘ, ਰਤਨ ਸਿੰਘ , ਹਰਭਜਨ ਸਿੰਘ, ਸੁਰਿੰਦਰ ਸਿੰਘ ,ਸ਼ਲਿੰਦਰ ਸਿੰਘ ਹਾਜਰ ਸਨ।


Bharat Thapa

Content Editor

Related News