ਕਿਸਾਨਾਂ ਦੀ ਗੰਨੇ ਦੀ ਸਬਸਿਡੀ ਜਾਰੀ ਕਰਨ ''ਤੇ ਪੰਜਾਬ ਸਰਕਾਰ ਦਾ ਧੰਨਵਾਦ:  ਚੌਹਾਨ

Saturday, Mar 14, 2020 - 01:32 PM (IST)

ਕਿਸਾਨਾਂ ਦੀ ਗੰਨੇ ਦੀ ਸਬਸਿਡੀ ਜਾਰੀ ਕਰਨ ''ਤੇ ਪੰਜਾਬ ਸਰਕਾਰ ਦਾ ਧੰਨਵਾਦ:  ਚੌਹਾਨ

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੇ ਜਥੇਬੰਦੀ ਵੱਲੋਂ ਕਿਸਾਨਾਂ ਦੀ ਗੰਨੇ ਦੀ ਸਬਸਿਡੀ ਜਾਰੀ ਕਰਨ 'ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ। | ਅੱਜ ਚੌਹਾਨ ਨੇ ਟਾਂਡਾ ਵਿਖੇ ਕਿਸਾਨ ਜਥੇਬੰਦੀ ਦੀ ਮੀਟਿੰਗ ਉਪਰੰਤ ਦੱਸਿਆ ਕਿ ਵਾਅਦੇ ਮੁਤਾਬਕ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਪਿਛਲੇ ਸਾਲ ਦੀ ਬਕਾਇਆ ਸਬਸਿਡੀ ਸਾਰੀ ਹੀ ਕਿਸਾਨਾਂ ਦੇ ਖਾਤਿਆਂ 'ਚ ਭੇਜ ਦਿੱਤੀ ਹੈ। ਉਨ੍ਹਾਂ ਕੇਨ ਕਮਿਸ਼ਨਰ ਪੰਜਾਬ ਜਸਵੰਤ ਸਿੰਘ ਅਤੇ ਏ. ਸੀ. ਡੀ. ਓ.ਬਲਵੀਰ ਚੰਦ ਜਲੰਧਰ ਦਾ ਧੰਨਵਾਦ ਕਰਦੇ ਕਿਹਾ ਕਿ ਬੀਤੇ ਸਾਲ ਜੋ ਸਰਕਾਰ ਨੇ ਕਿਸਾਨਾਂ ਨਾਲ 25 ਰੁਪਏ ਪ੍ਰਤੀ ਕੁਇੰਟਲ ਸਬਸਿਡੀ ਦੇਣ ਦਾ ਵਾਅਦਾ ਕੀਤਾ ਸੀ, ਨੂੰ ਬਿਨਾਂ ਕਿਸੇ ਸੰਘਰਸ਼, ਧਰਨਿਆਂ ਦੇ ਕਿਸਾਨਾਂ ਦੇ ਖਾਤਿਆਂ 'ਚ ਪਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਵਿਆਹ ਦੇ 28 ਦਿਨਾਂ ਬਾਅਦ ਲਾੜੀ ਬਣੀ ਮਾਂ, ਜਾਣ ਦੰਗ ਰਹਿ ਗਿਆ ਸਾਰਾ ਟੱਬਰ

ਇਕ ਪਾਸੇ ਜਿੱਥੇ ਇਹ ਅਦਾਇਗੀ ਕਿਸਾਨਾਂ ਨੂੰ ਮਿਲਣ ਨਾਲ ਕਿਸਾਨਾਂ 'ਚ ਖੁਸ਼ੀ ਦੀ ਲਹਿਰ ਹੈ, ਉੱਥੇ ਹੀ ਇਲਾਕੇ ਦੇ ਕਿਸਾਨਾਂ ਨੇ ਕਿਸਾਨਾਂ ਦੇ ਹਿੱਤਾਂ ਦੀ ਪੈਰਵਾਈ ਕਰਨ ਅਤੇ ਹਿੱਤਾਂ ਦੀ ਰਾਖੀ ਕਰਨ ਵਾਲੀ ਸੰਸਥਾ ਜਥੇਬੰਦੀ ਕਿਸਾਨ ਸੰਘਰਸ਼ ਕਮੇਟੀ ਦੇ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਸਰਕਾਰ ਦਾ ਧੰਨਵਾਦ ਕੀਤਾ ਹੈ। ਚੌਹਾਨ ਨੇ ਕਿਹਾ ਕਿ ਏ. ਬੀ. ਸ਼ੂਗਰ ਮਿੱਲ ਦਸੂਹਾ ਵੱਲੋਂ ਹਰੇਕ ਸਾਲ ਕਿਸਾਨਾਂ ਨੂੰ ਪੰਜਾਬ 'ਚ ਪਹਿਲੇ ਨੰਬਰ 'ਤੇ ਪੇਮੈਂਟ ਦੇਣ ਲਈ ਐੱਮ. ਡੀ. ਰਜਿੰਦਰ ਸਿੰਘ ਚੱਢਾ, ਪ੍ਰੈਸੀਡੈਂਟ ਬਲਵੰਤ ਸਿੰਘ ਗਰੇਵਾਲ ਅਤੇ ਜੀ. ਐੱਮ. ਪੰਕਜ ਕੁਮਾਰ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਵੀ ਸ਼ੂਗਰ ਮਿੱਲ ਇਲਾਕੇ ਦੇ ਕਿਸਾਨਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਇਸ ਮੌਕੇ ਜਰਨੈਲ ਸਿੰਘ ਕੁਰਾਲਾ, ਬਲਵੀਰ ਸੋਹੀਆਂ, ਰਣਜੀਤ ਸਿੰਘ ਬਾਜਵਾ, ਜੁਝਾਰ ਸਿੰਘ, ਪ੍ਰੀਤਮੋਹਨ ਸਿੰਘ ਹੈਪੀ, ਅਮਰਜੀਤ ਕੁਰਾਲਾ, ਸਤਪਾਲ ਮਿਰਜਾਪੁਰ, ਅਮਰਜੀਤ ਸਿੰਘ ਰੜਾ ਆਦਿ ਮੌਜੂਦ ਸਨ।

ਇਹ ਵੀ ਪੜ੍ਹੋ: ਲੰਬੀ ਚੁੱਪ ਤੋਂ ਬਾਅਦ 'ਨਵਜੋਤ ਸਿੱਧੂ' ਸਰਗਰਮ, ਯੂ-ਟਿਊਬ 'ਤੇ ਪਾਉਣਗੇ ਧਮਾਲ (ਵੀਡੀਓ)


author

shivani attri

Content Editor

Related News