ਅੱਡਾ ਸਰਾਂ ਦੇ ਕਿਸਾਨ 6 ਫਰਵਰੀ ਨੂੰ ਟਾਂਡਾ-ਹੁਸ਼ਿਆਰਪੁਰ ਰੋਡ ਉਤੇ ਕਰਨਗੇ ਚੱਕਾ ਜਾਮ

Friday, Feb 05, 2021 - 01:46 PM (IST)

ਅੱਡਾ ਸਰਾਂ ਦੇ ਕਿਸਾਨ 6 ਫਰਵਰੀ ਨੂੰ ਟਾਂਡਾ-ਹੁਸ਼ਿਆਰਪੁਰ ਰੋਡ ਉਤੇ ਕਰਨਗੇ ਚੱਕਾ ਜਾਮ

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਅੱਡਾ ਸਰਾਂ ਦੇ ਕਿਸਾਨ ਅਤੇ ਦੁਕਾਨਦਾਰ 6 ਫ਼ਰਵਰੀ ਨੂੰ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਟਾਂਡਾ-ਹੁਸ਼ਿਆਰਪੁਰ ਰੋਡ ਦਾ ਚੱਕਾ ਜਾਮ  ਕਰਨਗੇ। ਇਸ ਸਬੰਧੀ ਕਿਸਾਨ ਸੰਘਰਸ਼ ਕਮੇਟੀ ਅੱਡਾ ਸਰਾਂ  ਜੁੜੇ ਕਿਸਾਨਾਂ ਅਤੇ ਦੁਕਾਨਦਾਰਾਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿਚ ਸੰਘਰਸ਼ ਦਾ ਇਹ ਪ੍ਰੋਗਰਾਮ ਉਲੀਕਿਆ ਗਿਆ। 

ਇਹ ਵੀ ਪੜ੍ਹੋ : ਜਲੰਧਰ ’ਚ ਦਿਲ ਦਹਿਲਾਅ ਦੇਣ ਵਾਲੀ ਵਾਰਦਾਤ, ਚਾਈਨਾ ਡੋਰ ਨਾਲ ਝੁਲਸੇ ਮਾਸੂਮ ਬੱਚੇ (ਵੀਡੀਓ)

ਰੋਸ ਵਿਖਾਵੇ ਸਬੰਧੀ ਜਾਣਕਾਰੀ ਦਿੰਦੇ ਹੋਏ ਸੁੱਖਾ ਦਰਿਆ ਕਿਸਾਨ ਹੱਟ, ਪ੍ਰਧਾਨ ਅਸ਼ਵਨੀ ਕੁਮਾਰ, ਡਿੰਪੀ ਸਰਾਂ, ਕਾਲਾ ਸਰਾਂ ਨੇ ਦੱਸਿਆ ਕਿ ਦੇਸ਼ ਵਿਆਪੀ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਸਾਂਝੇ ਕਿਸਾਨ ਮੋਰਚੇ ਦੇ ਸੱਦੇ ਉਤੇ ਇਹ ਰੋਸ ਵਿਖਾਵਾ ਕੀਤਾ ਜਾਵੇਗਾ ਅਤੇ ਇਸ ਦੌਰਾਨ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਰੋਡ ਤੇ ਚੱਕਾ ਜਾਮ ਕੀਤਾ ਜਾਵੇਗਾ। 

ਇਹ ਵੀ ਪੜ੍ਹੋ :  ਅੰਮ੍ਰਿਤਸਰ ਵਿਚ ਡਿਊਟੀ ਦੌਰਾਨ ਗੋਲੀ ਲੱਗਣ ਨਾਲ ਏ. ਐੱਸ. ਆਈ. ਦੀ ਮੌਤ

ਇਸ ਦੌਰਾਨ ਮੋਦੀ ਸਰਕਾਰ ਵੱਲੋ  ਕਿਸਾਨਾਂ ਅਤੇ ਪਤੱਰਕਰਾ ਤੇ ਕੀਤੇ ਜਾ ਰਹੇ ਜਬਰ ਦਾ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਹਰਮਨ ਰਾਮਪੁਰ,ਜੱਸਾ ਦਰੀਆ, ਸੋਢੀ ਹੰਬੜਾਂ, ਸੋਨੀ ਪਹਿਲਵਾਨ ਦਰੀਆ,  ਇੰਦਰਜੀਤ ਕੰਧਾਲੀ, ਅਨਮੋਲ ਕੰਧਾਲਾ ਜੱਟਾਂ, ਤਰਲੋਕ ਘੋੜਾਬਾਹਾ, ਸਤਿੰਦਰ ਰਾਮਪੁਰ, ਮਨਦੀਪ ਬੈਂਚਾਂ, ਜਸਕਰਨ ਪੰਧੇਰ,  ਗੁਰਜੀਤ ਲੱਕੀ, ਗੁਰਪ੍ਰੀਤ ਗੋਪੀ, ਦਵਿੰਦਰਪਾਲ, ਜਸਵੀਰ, ਨਿੱਕਾ, ਗੁਰਦੀਪ, ਜਗਮੀਤ ਲੱਕੀ,  ਲਖਵਿੰਦਰ, ਰਾਜਾ, ਲਵਪ੍ਰੀਤ, ਜ਼ੋਰਾ,  ਪੰਮਾ, ਕਾਂਤੀ ਜਸਵੰਤ ਸਿੰਘ, ਸੁਖਵਿੰਦਰ ਸਿੰਘ ਸੁੱਖੀ, ਚਮਨਪ੍ਰੀਤ ਸਿੰਘ, ਗੋਰਾ,ਰਿੰਕੂ,ਗੌਰੀ, ਜੈਲੀ ਆਦਿ ਮੌਜੂਦ ਸਨ।

ਇਹ ਵੀ ਪੜ੍ਹੋ : ਸੰਘਰਸ਼ ’ਚ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਲਈ ਪ੍ਰਵਾਸੀ ਭਾਰਤੀਆਂ ਦਾ ਵਿਸ਼ੇਸ਼ ਉਪਰਾਲਾ


author

shivani attri

Content Editor

Related News