3 ਦਿਨਾਂ ਅੰਦਰ ਬਿਜਲੀ ਸਪਲਾਈ 6 ਘੰਟੇ ਨਾ ਹੋਣ ''ਤੇ ਸੜਕਾਂ ''ਤੇ ਆਉਣਗੇ ਕਿਸਾਨ

06/01/2019 11:33:42 AM

ਗੜ੍ਹਦੀਵਾਲਾ (ਜਤਿੰਦਰ)— ਬੀਤੇ ਦਿਨ ਇਥੇ ਇਲਾਕੇ ਦੇ ਵੱਖ-ਵੱਖ ਪਿੰਡਾਂ 'ਚੋਂ ਆਏ ਕਿਸਾਨਾਂ ਵੱਲੋਂ ਬਿਜਲੀ ਦੀ ਮਾੜੀ ਸਪਲਾਈ ਵਿਰੁੱਧ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕਾਮ) ਉਪ ਮੰਡਲ ਗੜ੍ਹਦੀਵਾਲਾ ਦੇ ਅਧਿਕਾਰੀ ਨੂੰ ਇਕ ਮੰਗ-ਪੱਤਰ ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਜ਼ਿਲਾ ਪ੍ਰਧਾਨ ਇਕਬਾਲ ਸਿੰਘ ਜੌਹਲ ਦੀ ਅਗਵਾਈ 'ਚ ਮੰਗ-ਪੱਤਰ ਭੇਟ ਕਰਨ ਉਪਰੰਤ ਕਿਸਾਨਾਂ ਨੇ ਦੱਸਿਆ ਕਿ ਗੜ੍ਹਦੀਵਾਲਾ ਸਬ-ਸਟੇਸ਼ਨ ਤੋਂ ਜੋ ਬਿਜਲੀ ਬੋਰਡ ਦੇ ਫੀਡਰ ਖੁਣਖੁਣਾਂ ਤੋਂ ਧੁੱਗਾ ਫੀਡਰ, ਰੂਪੋਵਾਲ ਫੀਡਰ ਅਤੇ ਬਾਹਗਾ ਫੀਡਰ ਚੱਲਦੇ ਹਨ, 'ਤੇ ਸਿੰਚਾਈ ਲਈ ਬਿਜਲੀ ਦੀ ਸਪਲਾਈ ਸਿਰਫ 3 ਘੰਟੇ ਹੀ ਦਿੱਤੀ ਜਾ ਰਹੀ ਹੈ, ਜਿਸ ਕਾਰਨ ਕਿਸਾਨਾਂ ਦੀਆਂ ਗੰਨਾ, ਮੱਕੀ ਅਤੇ ਬਾਗਾਂ ਦੀਆਂ ਫਸਲਾਂ ਸੁੱਕ ਰਹੀਆਂ ਹਨ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ 3 ਦਿਨਾਂ 'ਚ ਬਿਜਲੀ ਦੀ ਸਪਲਾਈ ਘੱਟੋ-ਘੱਟ 6 ਘੰਟੇ ਨਾ ਕੀਤੀ ਗਈ ਤਾਂ ਇਲਾਕੇ ਦੇ ਕਿਸਾਨ ਸੜਕਾਂ 'ਤੇ ਆਉਣ ਨੂੰ ਮਜਬੂਰ ਹੋਣਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਹੋਵੇਗੀ।
ਇਸ ਮੌਕੇ ਇਕਬਾਲ ਸਿੰਘ ਜੌਹਲ, ਜਥੇਦਾਰ ਗੁਰਦੀਪ ਸਿੰਘ ਦਾਰਾਪੁਰ, ਕੁਲਦੀਪ ਸਿੰਘ ਲਾਡੀ ਬੁੱਟਰ, ਬਲਦੇਵ ਸਿੰਘ ਡੱਫਰ, ਪਰਮਜੀਤ ਸਿੰਘ, ਹਰਭਜਨ ਸਿੰਘ ਢੱਟ, ਕਰਮ ਸਿੰਘ ਜੌਹਲ, ਬਲਵੀਰ ਸਿੰਘ, ਅਮਨਦੀਪ ਸਿੰਘ, ਗੁਰਬਖਸ਼ ਸਿੰਘ, ਗੁਰਮੇਲ ਸਿੰਘ, ਹਰਭਿੰਦਰ ਸਿੰਘ, ਗੁਰਸੇਵਕ ਸਿੰਘ, ਜਗਤਾਰ ਸਿੰਘ, ਗੋਪਾਲ ਸਿੰਘ, ਬਲਵੀਰ ਸਿੰਘ, ਗੱਜਣ ਸਿੰਘ ਆਦਿ ਸਮੇਤ ਇਲਾਕੇ ਦੇ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ।


shivani attri

Content Editor

Related News