ਫਰਜ਼ੀ CBI ਅਫ਼ਸਰ ਗ੍ਰਿਫ਼ਤਾਰ, ਮੋਬਾਇਲਾਂ ਦੀ ਦੁਕਾਨ 'ਤੇ ਕੁੜੀ ਨਾਲ ਕਰ ਰਿਹਾ ਸੀ ਛੇੜਛਾੜ

Friday, Jul 19, 2024 - 02:41 PM (IST)

ਜਲੰਧਰ (ਵੈੱਬ ਡੈਸਕ)- ਜਲੰਧਰ ਵਿਚ ਮਿਲਾਪ ਚੌਂਕ ਨੇੜੇ ਪੁਲਸ ਨੇ ਇਕ ਮੁਜ਼ਲਮ ਨੂੰ ਗ੍ਰਿਫ਼ਤਾਰ ਕੀਤਾ ਹੈ। ਉਕਤ ਵਿਅਕਤੀ ਫਰਜ਼ੀ ਸੀ. ਬੀ. ਆਈ. ਅਧਿਕਾਰੀ ਬਣ ਕੇ ਘੁੰਮ ਰਿਹਾ ਸੀ। ਪੁਲਸ ਨੇ ਉਸ ਦੇ ਕੋਲੋਂ ਇਕ ਫਰਜ਼ੀ ਸੀ. ਬੀ. ਆਈ. ਕਾਰਡ ਵੀ ਬਰਾਮਦ ਕੀਤਾ ਹੈ,  ਜਿਸ ਦੇ ਜ਼ਰੀਏ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਇਨਸਾਨੀਅਤ ਸ਼ਰਮਸਾਰ ਕਰਦੀ ਘਟਨਾ, ਰੇਲਵੇ ਟਰੈਕ ਨੇੜਿਓਂ ਮਿਲਿਆ ਮ੍ਰਿਤਕ ਨਵਜਾਤ ਬੱਚਾ

PunjabKesari

ਮਿਲੀ ਜਾਣਕਾਰੀ ਮੁਤਾਬਕ ਉਕਤ ਫਰਜ਼ੀ ਸੀ. ਬੀ. ਆਈ. ਮੁਲਜ਼ਮ ਮਿਲਾਪ ਚੌਂਕ ਵਿੱਚ ਮੋਬਾਇਲ ਦੀ ਦੁਕਾਨ ਵਿੱਚ ਕੁੜੀ ਨਾਲ ਛੇੜਛਾੜ ਕਰ ਰਿਹਾ ਸੀ ਅਤੇ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਨੇ ਆਪਣਾ ਜਾਅਲੀ ਸੀ. ਬੀ. ਆਈ. ਕਾਰਡ ਵਿਖਾ ਕੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਉਸ ਕੋਲ ਵਾਕੀ-ਟਾਕੀ ਵੀ ਸੀ। ਜਦੋਂ ਦੁਕਾਨ ਮਾਲਕ ਨੂੰ ਸ਼ੱਕ ਹੋਇਆ ਤਾਂ ਉਸ ਨੇ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਜਾਂਚ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ। ਇਸ ਦੌਰਾਨ ਉਕਤ ਵਿਅਕਤੀ ਮੁਆਫ਼ੀ ਵੀ ਮੰਗਦਾ ਨਜ਼ਰ ਆਇਆ। 
 

ਇਹ ਵੀ ਪੜ੍ਹੋ- ਪੰਜਾਬ 'ਚ ਹੜ੍ਹ ਦਾ ਖ਼ਤਰਾ, ਜਾਰੀ ਹੋਇਆ ਅਲਰਟ ਤੇ ਬਣਾ ਦਿੱਤੇ ਗਏ ਕੰਟਰੋਲ ਰੂਮ, ਅਧਿਕਾਰੀਆਂ ਨੂੰ ਮਿਲੇ ਸਖ਼ਤ ਹੁਕਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News