ਇਲੈਕਟ੍ਰੀਕਲ ਦੀ ਦੁਕਾਨ ਚੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ

Thursday, Sep 05, 2024 - 03:02 PM (IST)

ਇਲੈਕਟ੍ਰੀਕਲ ਦੀ ਦੁਕਾਨ ਚੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ

ਡੇਰਾਬੱਸੀ (ਗੁਰਜੀਤ) : ਡੇਰਾਬੱਸੀ ਬਰਵਾਲਾ ਮੋੜ 'ਤੇ ਸਥਿਤ ਜਵਾਲਾ ਜੀ ਇਲੈਕਟ੍ਰੀਕਲ ਨਾਮਕ ਦੁਕਾਨ ਤੋਂ ਬੀਤੀ ਰਾਤ ਚੋਰ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਕੇ ਲੈ ਗਏ। ਚੋਰੀ ਦੀ ਘਟਨਾ ਦੁਕਾਨ ਦੇ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿੱਚ ਕੈਦ ਹੋ ਗਈ ਹੈ। ਪੀੜਤ ਦੁਕਾਨਦਾਰ ਨੇ ਡੇਰਾਬੱਸੀ ਪੁਲਸ ਥਾਣੇ ਵਿੱਚ ਚੋਰੀ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਪੁਲਸ ਮਾਮਲੇ ਦੀ ਪੜਤਾਲ ਕਰ ਰਹੀ ਹੈ।

ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਮੋਹਿਤ ਪੁੱਤਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ 8 ਵਜੇ ਆਪਣੀ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ । ਸਵੇਰੇ 6 ਵਜੇ ਉਨ੍ਹਾਂ ਨੂੰ ਗੁਆਂਢੀ ਦੁਕਾਨਦਾਰ ਦਾ ਫੋਨ ਆਇਆ, ਜਿਸ ਤੋਂ ਬਾਅਦ ਚੋਰੀ ਦੀ ਘਟਨਾ ਬਾਰੇ ਉਨ੍ਹਾਂ ਨੂੰ ਜਾਣਕਾਰੀ ਮਿਲੀ।

ਰਵਿੰਦਰ ਨੇ ਦੱਸਿਆ ਕਿ ਤਿੰਨ ਚੋਰ ਬੀਤੀ ਰਾਤ ਕਰੀਬ 2 ਵਜੇ ਦੁਕਾਨ ਦੇ ਸ਼ਟਰ ਦੇ ਤਾਲੇ ਤੋੜ ਕੇ ਅੰਦਰ ਪਿਆ ਇਲੈਕਟ੍ਰਿਕਲ ਦਾ ਸਾਮਾਨ, ਜਿਸ ਵਿੱਚ ਦੋ ਮੋਟਰਾਂ, ਦੋ ਵੈਲਡਿੰਗ ਸੈਟ, ਲੋਹੇ ਅਤੇ ਕਾਪਰ ਦੀ ਸਕਰੈਪ, ਕਟਰ, ਟੂਲ ਬਾਕਸ ਸਮੇਤ ਕਰੀਬ 4500 ਰੁਪਏ ਨਗਦ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਢਾਈ ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਚੋਰ ਮੋਟਰਸਾਈਕਲ 'ਤੇ ਆਏ ਸਨ। ਚੋਰੀ ਦੀ ਸ਼ਿਕਾਇਤ ਮਿਲਣ ਤੇ ਪੁਲਸ ਮਾਮਲੇ ਦੀ ਪੜਤਾਲ ਕਰ ਰਹੀ ਹੈ। 
 


author

Babita

Content Editor

Related News